ਪਿੰਡ ਡਾਢੀ ਤੋਂ ਖੋਹਿਆ ਕੈਂਟਰ ਜਲੰਧਰ ਤੋਂ ਬਰਾਮਦ

Saturday, Jan 13, 2018 - 12:18 AM (IST)

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਪਿਛਲੇ ਦਿਨੀਂ ਪਿੰਡ ਡਾਢੀ ਦੇ ਇਕ ਢਾਬੇ ਨਜ਼ਦੀਕ ਸੜਕ ਕਿਨਾਰੇ ਖੜ੍ਹੇ ਕੈਂਟਰ, ਜਿਸ ਨੂੰ ਕੁਝ ਵਿਅਕਤੀ ਡਰਾਈਵਰ ਤੋਂ ਖੋਹ ਕੇ ਲੈ ਗਏ ਸਨ, ਨੂੰ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਨੇ ਜਲੰਧਰ ਤੋਂ ਬਰਾਮਦ ਕਰ ਲਿਆ ਹੈ।
ਇਸ ਸਬੰਧੀ ਐੱਸ.ਐੱਚ.ਓ. ਸੰਨੀ ਖੰਨਾ ਥਾਣਾ ਸ੍ਰੀ ਕੀਰਤਪੁਰ ਸਾਹਿਬ ਨੇ ਦੱਸਿਆ ਕਿ 10 ਦਸੰਬਰ ਦੀ ਸ਼ਾਮ ਨੂੰ ਉਕਤ ਥਾਂ 'ਤੇ ਕੈਂਟਰ ਦੇ ਡਰਾਈਵਰ ਜਤਿੰਦਰ ਸਿੰਘ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਪਿੰਡ ਕੁਮਾਸਪੁਰ ਥਾਣਾ ਨੂੰ ਧੱਕਾ ਮਾਰ ਕੇ ਲਾਲੀ ਵਾਸੀ ਹੁਸ਼ਿਆਰਪੁਰ ਅਤੇ ਉਸ ਦੇ 4-5 ਸਾਥੀ ਕੈਂਟਰ ਖੋਹ ਕੇ ਲੈ ਗਏ ਸਨ। ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਭਾਲ ਕੀਤੀ ਜਾ ਰਹੀ ਸੀ। ਇਸੇ ਦੌਰਾਨ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਕੈਂਟਰ ਨੂੰ ਜਲੰਧਰ ਦੇਖਿਆ ਗਿਆ ਹੈ, ਜਿਸ ਤੋਂ ਬਾਅਦ ਚੌਕੀ ਇੰਚਾਰਜ ਭਰਤਗੜ੍ਹ ਏ.ਐੱਸ.ਆਈ. ਇੰਦਰਜੀਤ ਸਿੰਘ ਅਤੇ ਏ.ਐੱਸ.ਆਈ. ਦੀਪਕ ਕੁਮਾਰ ਦੀ ਅਗਵਾਈ 'ਚ ਪੁਲਸ ਪਾਰਟੀ ਨੇ ਟਰਾਂਸਪੋਰਟ ਨਗਰ ਜਲੰਧਰ ਵਿਖੇ ਖੜ੍ਹੇ ਕੈਂਟਰ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਦੋਸ਼ੀਆਂ ਦੀ ਭਾਲ ਆਰੰਭੀ। 


Related News