ਉਮੀਦਵਾਰਾਂ ਦੇ ਚੋਣ ਖ਼ਰਚੇ ''ਤੇ ਨਿਗਰਾਨੀ ਰੱਖਣਗੇ ਆਬਜ਼ਰਵਰ

Wednesday, Apr 24, 2019 - 11:19 AM (IST)

ਉਮੀਦਵਾਰਾਂ ਦੇ ਚੋਣ ਖ਼ਰਚੇ ''ਤੇ ਨਿਗਰਾਨੀ ਰੱਖਣਗੇ ਆਬਜ਼ਰਵਰ

ਪਟਿਆਲਾ (ਜੋਸਨ)—ਲੋਕ ਸਭਾ ਚੋਣਾਂ-2019 ਦੌਰਾਨ ਲੋਕ ਸਭਾ ਹਲਕਾ ਪਟਿਆਲਾ-13 ਲਈ 19 ਮਈ ਨੂੰ ਪੈਣ ਵਾਲੀਆਂ ਵੋਟਾਂ ਲਈ ਚੋਣ ਲੜਨ ਵਾਲੇ ਉਮੀਦਵਾਰਾਂ ਦੁਆਰਾ ਕੀਤੇ ਜਾਣ ਵਾਲੇ ਖ਼ਰਚੇ 'ਤੇ ਨਿਗਰਾਨੀ ਰੱਖਣ ਲਈ ਭਾਰਤ ਚੋਣ ਕਮਿਸ਼ਨ ਵੱਲੋਂ 2 ਖ਼ਰਚਾ ਆਬਜ਼ਰਵਰਾਂ ਦੀ ਨਿਯੁਕਤੀ ਕੀਤੀ ਗਈ ਹੈ। ਇਹ ਆਬਜ਼ਰਵਰ ਅੱਜ ਪਟਿਆਲਾ ਪੁੱਜ ਗਏ ਹਨ। ਇਨ੍ਹਾਂ 'ਚ ਪੱਛਮੀ ਬੰਗਾਲ ਕਾਡਰ ਦੇ 2004 ਬੈਚ ਦੇ ਆਈ. ਆਰ. ਐੈੱਸ. ਅਧਿਕਾਰੀ ਗੌਤਮ ਕੇ. ਆਰ. ਮੰਡਲ ਅਤੇ 2009 ਬੈਚ ਦੇ ਆਈ. ਆਰ. ਐੈੱਸ. ਅਧਿਕਾਰੀ ਤੇ ਯੂ. ਪੀ. ਕਾਡਰ ਦੇ ਅਨੰੰਦ ਉਪਾਧਿਆ ਸ਼ਾਮਲ ਹਨ। ਇਹ ਮੰਡਲ ਵਿਧਾਨ ਸਭਾ ਹਲਕਿਆਂ ਪਟਿਆਲਾ ਦਿਹਾਤੀ, ਸਨੌਰ, ਪਟਿਆਲਾ, ਸਮਾਣਾ ਤੇ ਸ਼ੁਤਰਾਣਾ ਅਤੇ ਸ਼੍ਰੀ ਉਪਾਧਿਆ ਵਿਧਾਨ ਸਭਾ ਹਲਕਿਆਂ ਨਾਭਾ, ਰਾਜਪੁਰਾ, ਡੇਰਾਬਸੀ ਅਤੇ ਘਨੌਰ ਵਿਧਾਨ 'ਚ ਆਪਣੀ ਨਿਗਰਾਨੀ ਰੱਖਣਗੇ। ਆਮ ਚੋਣਾਂ ਨਿਰਪੱਖ ਤਰੀਕੇ ਨਾਲ ਕਰਵਾਉਣ ਲਈ ਦੋਵੇਂ ਆਬਜ਼ਰਵਰ 23 ਅਪ੍ਰੈਲ ਤੋਂ ਰੋਜ਼ਾਨਾ ਸ਼ਾਮ 4 ਤੋਂ 6 ਵਜੇ ਤੱਕ ਐੈੱਨ. ਆਈ. ਐੈੱਸ. ਦੇ ਕਮਰਾ ਨੰਬਰ 3 ਵਿਚ ਆਮ ਲੋਕਾਂ, ਵੋਟਰਾਂ, ਰਾਜਨੀਤਕ ਪਾਰਟੀਆਂ ਅਤੇ ਚੋਣ ਲੜਨ ਵਾਲੇ ਉਮੀਦਵਾਰਾਂ ਦੀਆਂ ਸ਼ਿਕਾਇਤਾਂ ਅਤੇ ਸੁਝਾਅ ਸੁਣਨ ਅਤੇ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਵਿਚਾਰ-ਵਟਾਂਦਰਾ ਕਰਨ ਲਈ ਮੌਜੂਦ ਰਹਿਣਗੇ। ਜੇਕਰ ਕਿਸੇ ਵਿਅਕਤੀ ਵੋਟਰ, ਰਾਜਨੀਤਕ ਪਾਰਟੀ ਜਾਂ ਚੋਣ ਲੜਨ ਵਾਲੇ ਕਿਸੇ ਉਮੀਦਵਾਰ ਨੂੰ ਚੋਣਾਂ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਹੈ ਜਾਂ ਕੋਈ ਸੁਝਾਅ ਦੇਣਾ ਚਾਹੁੰਦਾ ਹੈ ਜਾਂ ਕਿਸੇ ਕਿਸਮ ਦਾ ਕੋਈ ਵਿਚਾਰ ਕੀਤਾ ਜਾਣਾ ਹੈ ਤਾਂ ਉਹ ਨਿਰਧਾਰਤ ਸਥਾਨ ਅਤੇ ਸਮੇਂ ਦੌਰਾਨ ਆ ਸਕਦਾ ਹੈ।


author

Shyna

Content Editor

Related News