ਸ਼ਾਹਕੋਟ ਨਗਰ ਕੌਂਸਲ ਚੋਣਾਂ ਵਿਚ ਇਹ ਉਮੀਦਵਾਰ ਰਹੇ ਜੇਤੂ, ਇੰਨੀਆਂ ਪਈਆਂ ਵੋਟਾਂ

12/18/2017 1:21:18 PM

ਸ਼ਾਹਕੋਟ (ਅਰੁਣ ਚੋਪੜਾ)— ਐਤਵਾਰ ਨੂੰ ਸੂਬੇ ਦੀਆਂ 3 ਨਗਰ ਨਿਗਮ ਅਤੇ 29 ਨਗਰ ਪੰਚਾਇਤ ਚੋਣਾਂ ਕਰਵਾਈਆਂ ਗਈਆਂ, ਜਿਨ੍ਹਾਂ 'ਚ ਵੋਟਰਾਂ ਵੱਲੋਂ ਆਪਣੀ ਵੋਟ ਦੇ ਹੱਕ ਦੀ ਵਰਤੋਂ ਕੀਤੀ ਗਈ। ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੋਲਿੰਗ ਬੂਥਾਂ 'ਤੇ ਵੋਟਾਂ ਪਾਈਆਂ ਗਈਆਂ। ਇਸੇ ਤਰ੍ਹਾਂ ਸ਼ਾਹਕੋਟ ਦੀਆਂ ਕੁੱਲ 13 ਸੀਟਾਂ 'ਤੇ ਹੋਈਆਂ, ਜਿਨ੍ਹਾਂ 'ਚੋਂ ਇਕ ਉਮੀਦਵਾਰ ਨਿਰਵਿਰੋਧ ਚੁਣ ਲਿਆ ਗਿਆ ਅਤੇ 12 ਸੀਟਾਂ 'ਤੇ ਚੋਣਾਂ ਪਈਆਂ। 
ਇਹ ਰਹੇ ਸ਼ਾਹਕੋਟ ਦੇ ਨਤੀਜੇ 
ਵਾਰਡ ਨੰਬਰ—1 ਤੋਂ ਜਰਨੈਲ ਕੌਰ ਕਲਸੀ ਨਿਰਵਿਰੋਧ
ਵਾਰਡ ਨੰਬਰ— 2 ਤੋਂ ਹਰਦੇਵ ਸਿੰਘ ਬਧੇਸ਼ਾ ਕਾਂਗਰਸ ਨੂੰ 397, ਵੋਟਾਂ ਸਰਬਜੀਤ ਸਿੰਘ ਅਕਾਲੀ ਦਲ ਨੂੰ 104
ਵੋਟਾਂ, ਰੂਪ ਲਾਲ ਸ਼ਰਮਾ 'ਆਪ' ਨੂੰ 33 ਅਤੇ ਨੋਟਾ ਨੂੰ 13 ਵੋਟਾਂ ਮਿਲੀਆਂ। 
ਵਾਰਡ ਨੰਬਰ— 3 ਤੋਂ ਅੰਜਨਾ ਪੁਰੀ ਕਾਂਗਰਸ ਨੂੰ 490 ਵੋਟਾਂ, ਭਾਜਪਾ ਦੀ ਨੀਰੂ ਸੋਬਤੀ ਨੂੰ 135 ਵੋਟਾਂ
ਅਤੇ ਤੇ ਨੋਟਾ ਨੂੰ 7 ਵੋਟਾਂ ਮਿਲੀਆਂ। 
ਵਾਰਡ ਨੰਬਰ— 4 ਤੋਂ ਕਮਲ ਕੁਮਾਰ ਨਾਹਰ ਕਾਂਗਰਸ ਨੇ 395 ਵੋਟਾਂ ਹਾਸਲ ਕੀਤੀਆਂ ਜਦਕਿ 'ਆਪ' ਦੇ ਸੁਨੀਲ ਕੁਮਾਰ ਨੂੰ 94 ਵੋਟਾਂ, ਭਾਜਪਾ ਦੇ ਰਾਹੁਲ ਕੋਸ਼ਲ ਨੂੰ 53 ਵੋਟਾਂ, ਆਜ਼ਾਦ ਉਮੀਦਵਾਰ ਜਸਪਾਲ ਸਿੰਘ ਨੂੰ 51 ਵੋਟਾਂ ਅਤੇ ਨੋਟਾ ਨੂੰ 6 ਵੋਟਾਂ ਹਾਸਲ ਹੋਈਆਂ।
ਵਾਰਡ ਨੰਬਰ— 5 ਤੋਂ ਕਾਂਗਰਸ ਦੀ ਉਮੀਦਵਾਰ ਰਾਣੀ ਢੇਸੀ ਨੂੰ ਕੁੱਲ 435 ਵੋਟਾਂ ਹਾਸਲ ਹੋਈਆਂ ਜਦਕਿ ਭਾਜਪਾ ਦੀ ਵਿਜੈ ਕੁਮਾਰੀ ਨੂੰ 160 ਵੋਟਾਂ ਹੀ ਮਿਲੀਆਂ। ਇਸ ਵਾਰਡ 'ਚ ਵੀ 9 ਲੋਕਾਂ ਨੇ ਨੋਟਾ ਦਾ ਬਟਨ ਦਬਾਇਆ।
ਵਾਰਡ ਨੰਬਰ— 6 ਤੋਂ ਕਾਂਗਰਸ ਦੇ ਪਵਨ ਕੁਮਾਰ ਅਗਰਵਾਲ ਕੁੱਲ 267 ਵੋਟਾਂ ਹਾਸਲ ਕਰ ਜੇਤੂ ਰਹੇ। ਇਸ ਵਾਰਡ 'ਚ ਆਜ਼ਾਦ ਉਮੀਦਵਾਰ ਰਾਧਾ ਵਲਭ ਨੇ ਕਾਂਗਰਸੀ ਆਗੂ ਨੂੰ ਸਖਤ ਟੱਕਰ ਦਿੰਦਿਆਂ 261 ਵੋਟਾਂ ਹਾਸਲ ਕੀਤੀਆਂ ਜਦਕਿ ਭਾਜਪਾ ਦੇ ਚੰਦਰ ਮੋਹਨ ਨੂੰ 57 ਵੋਟਾਂ ਅਤੇ ਆਮ ਆਦਮੀ ਪਾਰਟੀ ਦੇ ਸੰਦੀਪ ਕੁਮਾਰ ਨੂੰ ਸਿਰਫ 1 ਵੋਟ ਹੀ ਹਾਸਲ ਹੋਈ?
ਵਾਰਡ ਨੰਬਰ— 7 ਤੋਂ ਕਾਂਗਰਸ ਦੀ ਤੇਜ ਕੌਰ ਨੇ 403 ਵੋਟਾਂ ਹਾਸਲ ਕੀਤੀਆਂ ਜਦਕਿ ਅਕਾਲੀ ਦਲ ਦੀ ਉਮੀਦਵਾਰ ਕਵੀਤਾ ਰਾਣੀ ਨੂੰ ਸਿਰਫ 101 ਵੋਟਾਂ ਹੀ ਮਿਲਿਆਂ।
ਵਾਰਡ ਨੰਬਰ— 8 ਤੋਂ ਕਾਂਗਰਸ ਦੇ ਸਤੀਸ਼ ਰਿਹਾਣ ਨੂੰ 488 ਵੋਟਾਂ ਹਾਸਲ ਹੋਈਆਂ। ਇਸ ਵਾਰਡ 'ਚ ਆਜ਼ਾਦ ਉਮੀਦਵਾਰ ਪ੍ਰੇਮ ਜਿੰਦਲ ਨੂੰ 145 ਵੋਟਾਂ ਅਤੇ ਭਾਜਪਾ ਦੇ ਉਮੀਦਵਾਰ ਸੁਦਰਸ਼ਨ ਸੋਬਤੀ ਨੂੰ 44 ਵੋਟਾਂ ਮਿਲਿਆਂ ਅਤੇ 'ਆਪ' ਦੇ ਕੁਲਦੀਪ ਸਿੰਘ ਦੀਦ ਨੂੰ 3 ਵੋਟਾਂ ਨਾਲ ਹੀ ਸਬਰ ਕਰਨਾ ਪਿਆ।
ਵਾਰਡ ਨੰਬਰ— 9 ਤੋਂ ਕਾਂਗਰਸ ਦੀ ਪਰਮਜੀਤ ਕੌਰ ਨੂੰ 444 ਵੋਟਾਂ ਹਾਸਲ ਹੋਈਆਂ। ਭਾਜਪਾ ਦੀ ਸੁਨੀਤਾ ਰਾਣੀ ਬਾਂਸਲ ਨੂੰ 57 ਵੋਟਾਂ ਅਤੇ ਆਮ ਆਦਮੀ ਪਾਰਟੀ ਦੀ ਰਤਨਾ ਨੂੰ ਸਿਰਫ 5 ਵੋਟਾਂ ਹਾਸਲ ਹੋਈਆਂ।
ਵਾਰਡ ਨੰਬਰ— 10 ਤੋਂ ਕਾਂਗਰਸ ਦੇ ਰਾਜ ਕੁਮਾਰ ਨੂੰ 561 ਵੋਟਾਂ ਮਿਲੀਆਂ। ਭਾਜਪਾ ਦੇ ਅਨਵਰ ਘਈ ਨੂੰ 180 ਅਤੇ 'ਆਪ' ਦੇ ਸੁੱਚਾ ਨੂੰ 48 ਵੋਟਾਂ ਹਾਸਲ ਹੋਈਆਂ ਹਨ।
ਵਾਰਡ ਨੰਬਰ— 11 'ਚ ਕਾਂਗਰਸ ਦੇ ਬਰਿੰਦਰ ਕੁਮਾਰ ਨੂੰ 360 ਅਕਾਲੀ ਦਲ ਦੇ ਮੰਗਾ ਨੂੰ 184 ਅਤੇ 'ਆਪ' ਦੇ ਰੇਸ਼ਮ ਨੂੰ ਸਿਰਫ 6 ਵੋਟਾਂ ਨਾਲ ਸਭਰ ਕਰਨਾ ਪਿਆ।
ਵਾਰਡ ਨੰਬਰ— 12 'ਚ ਕਾਂਗਰਸ ਦੇ ਆਜ਼ਾਦ ਉਮੀਦਵਾਰ 'ਚ ਸਖਤ ਟੱਕਰ ਹੋਈ। ਨਤੀਜਾ ਇਹ ਰਿਹਾ ਕਿ ਆਜ਼ਾਦ ਉਮੀਦਵਾਰ ਹਰਵਿੰਦਰ ਕੌਰ ਨੇ 403 ਵੋਟਾਂ ਹਾਸਲ ਕਰ ਆਪਣੀ ਵਿਰੋਧੀ ਉਮੀਦਵਾਰ ਮਮਤਾ ਰਾਣੀ ਨੂੰ ਸਿਰਫ 7 ਵੋਟਾਂ 'ਤੇ ਹਰਾ ਦਿੱਤਾ। ਮਮਤਾ ਰਾਣੀ ਨੂੰ 396 ਵੋਟਾਂ ਮਿਲੀਆਂ ਜਦਕਿ ਅਕਾਲੀ ਦਲ ਦੀ ਉਮੀਦਵਾਰ ਕੁਲਦੀਪ ਕੌਰ ਨੂੰ 32 ਅਤੇ ਆਜ਼ਾਦ ਉਮੀਦਵਾਰ ਸ਼ਿੰਦਾ ਨੂੰ 2 ਵੋਟਾਂ ਹੀ ਹਾਸਲ ਹੋਈਆਂ।
ਵਾਰਡ ਨੰਬਰ—13 'ਚ ਗੁਲਜ਼ਾਰ ਸਿੰਘ ਥਿੰਦ ਨੇ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ। ਗੁਲਜ਼ਾਰ ਸਿੰਘ ਥਿੰਦ ਨੂੰ 436 ਵੋਟਾਂ ਹਾਸਲ ਹੋਈਆਂ ਜਦਕਿ ਅਕਾਲੀ ਦਲ ਦੇ ਰਣਧੀਰ ਸਿੰਘ ਰਾਣਾ ਨੂੰ ਸਿਰਫ 69 ਵੋਟਾਂ ਹੀ ਹਾਸਲ ਹੋਈਆਂ।
 


Related News