ਨਹਿਰੀ ਵਿਭਾਗ ਦੀ ਮੰਜ਼ੂਰੀ ਤੋਂ ਬਿਨਾਂ ਆਰਜੀ ਪੁੱਲ ਉਸਾਰਿਆ, ਮੁਕੱਦਮਾ ਦਰਜ

09/24/2017 10:35:50 AM


ਜਲਾਲਾਬਾਦ (ਗੁਲਸ਼ਨ) - ਨਹਿਰੀ ਵਿਭਾਗ ਦੀ ਮੰਜ਼ੂਰੀ ਤੋਂ ਬਿਨਾਂ ਆਪਣੀ ਜ਼ਮੀਨ 'ਤੇ ਆਰਜੀ 'ਤੌਰ 'ਤੇ ਪੁੱਲ ਦਾ ਨਿਰਮਾਣ ਕਰਕੇ ਮਾਈਨਰ ਦਾ ਪਾਣੀ ਰੋਕਣ ਦੇ ਦੋਸ਼ 'ਚ ਥਾਣਾ ਸਦਰ ਪੁਲਸ ਨੇ ਇਲਾਕੇ ਦੇ ਪਿੰਡ ਰੱਤਾ ਖੇੜਾ ਨਿਵਾਸੀ ਸਤਨਾਮ ਸਿੰਘ ਅਤੇ ਹਰਬੰਸ ਸਿੰਘ ਨਾਮਕ ਵਿਅਕਤੀਆਂ ਵਿਰੁੱਧ ਇੰਡੀਅਨ ਕੈਨਾਲ ਭੋਂ ਡਰੇਨਜ਼ ਐਕਟ 1873 ਦੇ ਅਧੀਨ ਮੁਕੱਦਮਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਲੱਧੂ ਵਾਲਾ ਉਤਾੜ ਚੌਂਕੀ ਮੁਖੀ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਦੋਸ਼ੀਆਂ ਨੇ ਆਪਣੀ ਜ਼ਮੀਨ ਰੋੜਾਂ ਵਾਲੀ ਜ਼ਮੀਨ ਦੇ ਲਾਗੇ ਹੈ ਉੱਪਰ ਨਹਿਰੀ ਵਿਭਾਗ ਨੂੰ ਬਿਨਾਂ ਦੱਸੇ ਫੀਲਡ ਪਾਥ (ਆਰਜੀ ਪੁੱਲ) ਦਾ ਨਿਰਮਾਣ ਕਰਕੇ ਛੋਟਾ ਰਾਹ ਬਣਾ ਲਿਆ ਅਤੇ ਮਾਈਨਰ ਦੇ ਪਾਣੀ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਯਾਦਵਿੰਦਰ ਸਿੰਘ ਉਪਮੰਡਲ ਅਧਿਕਾਰੀ ਨਹਿਰੀ ਵਿਭਾਗ ਅਮੀਰ ਖਾਸ ਦੀ ਸ਼ਿਕਾਇਤ ਦੇ ਆਧਾਰ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜਦੋਂ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ। 


Related News