ਨਹਿਰ ''ਚ ਡੁੱਬਣ ਕਾਰਣ ਨੌਜਵਾਨ ਦੀ ਮੌਤ

Tuesday, Jun 23, 2020 - 06:03 PM (IST)

ਨਹਿਰ ''ਚ ਡੁੱਬਣ ਕਾਰਣ ਨੌਜਵਾਨ ਦੀ ਮੌਤ

ਪਾਇਲ (ਧੀਰਾ) : ਪਿੰਡ ਧਮੋਟ ਵਿਖੇ ਇਕ ਨੌਜਵਾਨ ਦੀ ਨਹਿਰ ਵਿਚ ਡੁੱਬਣ ਕਾਰਣ ਮੌਤ ਹੋ ਗਈ। ਜਾਣਕਾਰੀ ਅਨੁਸਾਰ 21 ਸਾਲਾ ਪ੍ਰਗਟ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਤਾਜਪੁਰ ਬੇਟ ਜਿਹੜਾ ਆਪਣੇ ਨਾਨਕੇ ਪਿੰਡ ਸਿਹੌੜਾ ਵਿਖੇ ਆਇਆ ਹੋਇਆ ਸੀ ਅਤੇ ਉਹ ਸਿਹੌੜਾ ਦੇ ਹੋਰ ਆਪਣੇ ਸਾਥੀਆਂ ਨਾਲ 20 ਜੂਨ ਨੂੰ ਬਾਅਦ ਦੁਪਹਿਰ ਪਿੰਡ ਧਮੋਟ ਕਲਾਂ ਨਹਿਰ 'ਤੇ ਨਹਾਉਣ ਚਲਾ ਗਿਆ, ਜਦੋਂ ਉਹ ਨਹਿਰ ਵਿਚ ਨਹਾ ਰਿਹਾ ਸੀ ਅਤੇ ਤੈਰਨਾ ਨਾ ਆਉਣ ਕਾਰਣ ਉਹ ਪਾਣੀ ਦੇ ਤੇਜ਼ ਵਹਾ 'ਚ ਰੁੜ੍ਹ ਗਿਆ, ਨਾਲ ਦੇ ਸਾਥੀਆਂ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋ ਸਕੇ। 

ਸਾਥੀਆਂ ਨੇ ਇਸਦੀ ਸੂਚਨਾ ਉਸ ਦੇ ਨਾਨਕੇ ਘਰ ਵਾਲਿਆਂ ਨੂੰ ਦਿੱਤੀ, ਜਿਨ੍ਹਾਂ ਮੌਕੇ 'ਤੇ ਹੀ ਥਾਣਾ ਪਾਇਲ ਨੂੰ ਸੂਚਿਤ ਕਰ ਦਿੱਤਾ।  ਪਰਿਵਾਰਕ ਮੈਂਬਰਾਂ ਨੇ 20 ਜੂਨ ਤੋਂ ਹੀ ਪ੍ਰਗਟ ਸਿੰਘ ਦੀ ਲਾਸ਼ ਲੱਭਣ ਲਈ ਸਾਰੇ ਸਾਧਨ ਜੁਟਾ ਦਿੱਤੇ ਅਤੇ ਕਈ ਦਿਨਾਂ ਬਾਅਦ ਉਸਦੀ ਲਾਸ਼ ਅੱਜ ਸਵੇਰੇ ਜਰਗੜੀ ਦੇ ਪੁਲ ਨੇੜਿਓਂ ਮਿਲ ਗਈ। ਪਾਇਲ ਥਾਣੇ ਦੇ ਏ. ਐੱਸ. ਆਈ. ਸਿਕੰਦਰ ਰਾਜ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਜਸਪਾਲ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।


author

Gurminder Singh

Content Editor

Related News