ਸਰਹਿੰਦ ਨਹਿਰ ''ਚੋਂ ਮਿਲੀ ਔਰਤ ਦੀ ਲਾਸ਼

Monday, Jul 08, 2019 - 01:01 PM (IST)

ਸਰਹਿੰਦ ਨਹਿਰ ''ਚੋਂ ਮਿਲੀ ਔਰਤ ਦੀ ਲਾਸ਼

ਮਾਛੀਵਾੜਾ (ਟੱਕਰ) : ਇੱਥੋਂ 3 ਕਿਲੋਮੀਟਰ ਦੂਰ ਵਹਿੰਦੀ ਸਰਹਿੰਦ ਨਹਿਰ ਦੇ ਗੜੀ ਪੁਲ ਨੇੜਿਓਂ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਤੋਂ ਲੰਘਦੇ ਲੋਕਾਂ ਨੇ ਪਾਣੀ ਵਿਚ ਤੈਰਦੀ ਲਾਸ਼ ਦੇਖੀ ਜਿਸ 'ਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਪੁਲਸ ਪਾਰਟੀ ਮੌਕੇ 'ਤੇ ਪੁੱਜੀ ਅਤੇ ਉਨ੍ਹਾਂ ਔਰਤ ਦੀ ਲਾਸ਼ ਨੂੰ ਬਾਹਰ ਕਢਵਾਇਆ। 

ਇਸ ਮਾਮਲੇ ਦੀ ਜਾਂਚ ਕਰ ਰਹੇ ਹੌਲਦਾਰ ਹਰਵਿੰਦਰ ਸਿੰਘ ਘੁੰਮਣ ਨੇ ਦੱਸਿਆ ਕਿ ਇਸ ਲਾਸ਼ ਦੀ ਪਹਿਚਾਣ ਨਹੀਂ ਹੋ ਸਕੀ ਹੈ ਅਤੇ ਨਾ ਹੀ ਉਸਦੇ ਕੱਪੜਿਆਂ 'ਚੋਂ ਪਹਿਚਾਣ ਵਾਲੇ ਦਸਤਾਵੇਜ਼ ਮਿਲੇ ਹਨ। ਪੁਲਸ ਅਨੁਸਾਰ ਇਸ ਔਰਤ ਦੀ ਉਮਰ ਕਰੀਬ 35 ਸਾਲ ਹੈ, ਜਿਸ ਦੇ ਨੀਲੇ ਰੰਗ ਦਾ ਸੂਟ ਪਹਿਨਿਆ ਹੈ। ਲਾਸ਼ ਦੀ ਪਹਿਚਾਣ ਲਈ ਸਰਹਿੰਦ ਨਹਿਰ ਤੇ ਰੋਪੜ ਦੇ ਥਾਣੇ ਵਿਚ ਸੂਚਨਾ ਭੇਜ ਦਿੱਤੀ ਗਈ ਹੈ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਿਆ। ਪੁਲਸ ਵਲੋਂ ਫਿਲਹਾਲ ਲਾਸ਼ ਪੋਸਟ ਮਾਰਟਮ ਲਈ ਸਮਰਾਲਾ ਹਸਪਤਾਲ ਵਿਖੇ ਰਖਵਾ ਦਿੱਤੀ ਗਈ ਹੈ।


author

Gurminder Singh

Content Editor

Related News