ਨਹਿਰ ''ਚੋਂ ਮਿਲੀ ਕੁੜੀ ਲਾਸ਼, ਨਹੀਂ ਹੋ ਸਕੀ ਸ਼ਨਾਖਤ

Wednesday, Feb 26, 2020 - 06:29 PM (IST)

ਨਹਿਰ ''ਚੋਂ ਮਿਲੀ ਕੁੜੀ ਲਾਸ਼, ਨਹੀਂ ਹੋ ਸਕੀ ਸ਼ਨਾਖਤ

ਬਠਿੰਡਾ (ਜ.ਬ.) : ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ 'ਚੋਂ ਸ਼ੱਕੀ ਹਾਲਤ 'ਚ ਇਕ ਲੜਕੀ ਦੀ ਲਾਸ਼ ਬਰਾਮਦ ਹੋਈ ਹੈ ਪਰ ਮ੍ਰਿਤਕ ਲੜਕੀ ਕੋਲੋਂ ਕੋਈ ਕਾਗਜ਼ਾਤ ਨਾਲ ਮਿਲਣ ਕਾਰਣ ਉਸ ਦੀ ਸ਼ਨਾਖਤ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ ਸਰਹਿੰਦ ਨਹਿਰ 'ਚ ਗੋਬਿੰਦਪੁਰਾ ਨਜ਼ਦੀਕ ਇਕ ਲੜਕੀ ਦੀ ਲਾਸ਼ ਤੈਰਦੀ ਹੋਈ ਦਿਖਾਈ ਦਿੱਤੀ। ਸੂਚਨਾ ਮਿਲਣ 'ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਗੌਤਮ ਗੋਇਲ ਅਤੇ ਜੱਗਾ ਸਿੰਘ ਮੌਕੇ 'ਤੇ ਪਹੁੰਚੇ ਅਤੇ ਥਾਣਾ ਕੈਂਟ ਨੂੰ ਸੂਚਿਤ ਕੀਤਾ। ਸੰਸਥਾ ਵਲੋਂ ਪੁਲਸ ਦੀ ਮੌਜੂਦਗੀ 'ਚ ਲਾਸ਼ ਨੂੰ ਨਹਿਰ 'ਚੋਂ ਬਾਹਰ ਕੱਢਿਆ ਗਿਆ। 
ਮ੍ਰਿਤਕ ਲੜਕੀ ਨੇ ਨੀਲੇ ਰੰਗ ਦੀ ਜੀਨਸ, ਕ੍ਰੀਮ ਪੈਟ, ਟੀ ਸ਼ਰਟ, ਕੋਟੀ ਅਤੇ ਪੈਰਾਂ 'ਚ ਜੁਰਾਬਾਂ ਪਾਈਆਂ ਹੋਈਆਂ ਸਨ। ਮ੍ਰਿਤਕ ਲੜਕੀ ਕੋਲ ਅਜਿਹਾ ਕੋਈ ਕਾਗਜ਼ਾਤ ਨਹੀਂ ਮਿਲਿਆ, ਜਿਸ ਨਾਲ ਉਸ ਦੀ ਸ਼ਨਾਖਤ ਕੀਤੀ ਜਾ ਸਕੇ। ਫਿਲਹਾਲ ਪੁਲਸ ਵਲੋਂ ਮ੍ਰਿਤਕ ਲੜਕੀ ਦੀ ਲਾਸ਼ ਨੂੰ 100 ਘੰਟੇ ਲਈ ਸਰਕਾਰੀ ਹਸਪਤਾਲ ਵਿਖੇ ਰਖਵਾਇਆ ਗਿਆ ਹੈ ਅਤੇ ਮ੍ਰਿਤਕ ਦੇ ਵਾਰਸਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਗੌਤਮ ਗੋਇਲ ਨੇ ਦੱਸਿਆ ਕਿ ਲਾਸ਼ ਲਗਭਗ ਚਾਰ ਦਿਨ ਪੁਰਾਣੀ ਜਾਪ ਰਹੀ ਹੈ।


author

Gurminder Singh

Content Editor

Related News