ਫਰੀਦਕੋਟ : ਨਹਿਰ ''ਚ ਡੁੱਬਣ ਕਾਰਨ 16 ਸਾਲਾ ਬੱਚੇ ਦੀ ਮੌਤ
Sunday, Jun 11, 2017 - 02:37 PM (IST)

ਫਰੀਦਕੋਟ (ਜਗਤਾਰ) : ਫਰੀਦਕੋਟ ਦੀ ਰਾਜਸਥਾਨ ਫੀਡਰ ਨਹਿਰ 'ਚ ਨਹਾਉਣ ਗਏ 16 ਸਾਲਾ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਲਵਪ੍ਰੀਤ ਸਿੰਘ ਵਾਸੀ ਪਿੰਡ ਟਹਿਣਾ ਵਜੋਂ ਹੋਈ ਹੈ। ਐਤਵਾਰ ਨੂੰ ਗਰਮੀ ਜ਼ਿਆਦਾ ਹੋਣ ਕਾਰਨ ਲਵਪ੍ਰੀਤ ਰਾਜਸਥਾਨ ਫੀਡਰ ਨਹਿਰ ਵਿਚ ਨਹਾਉਣ ਗਿਆ ਸੀ ਪਰ ਪਾਣੀ ਦਾ ਵਹਾਅ ਤੇਜ਼ ਕਾਰਨ ਲਵਪ੍ਰੀਤ ਪਾਣੀ 'ਚ ਡੁੱਬ ਗਿਆ ਅਤੇ ਉਸ ਦੀ ਮੌਤ ਹੋ ਗਈ।
ਦੱਸਣਯੋਗ ਹੈ ਕਿ ਇਸ ਨਹਿਰ ਵਿਚ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ ਜਿਨ੍ਹਾਂ ਵਿਚ ਕਈ ਕੀਮਤੀ ਜਾਨਾ ਜਾ ਚੁੱਕੀਆਂ ਹਨ। 'ਜਗ ਬਾਣੀ' ਵਲੋਂ ਪਹਿਲਾਂ ਵੀ ਇਸ ਬਾਰੇ ਸੰਬੰਧਤ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਗਈ ਸੀ ਪਰ ਬਾਵਜੂਦ ਇਸ ਦੇ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਜਿਸ ਕਾਰਨ ਅੱਜ ਇਹ ਘਟਨਾ ਵਾਪਰ ਗਈ।