ਫਰੀਦਕੋਟ : ਗੁਪਤ ਸੂਚਨਾ ਦੇ ਆਧਾਰ ''ਤੇ ਕੋਠੀ ''ਚ ਛਾਪਾ ਮਾਰਨ ਗਈ ਪੁਲਸ, ਅੰਦਰ ਗਏ ਤਾਂ ਉਡੇ ਹੋਸ਼

Thursday, May 07, 2026 - 01:50 PM (IST)

ਫਰੀਦਕੋਟ : ਗੁਪਤ ਸੂਚਨਾ ਦੇ ਆਧਾਰ ''ਤੇ ਕੋਠੀ ''ਚ ਛਾਪਾ ਮਾਰਨ ਗਈ ਪੁਲਸ, ਅੰਦਰ ਗਏ ਤਾਂ ਉਡੇ ਹੋਸ਼

ਫਰੀਦਕੋਟ (ਰਾਜਨ) : ਜ਼ਿਲ੍ਹਾ ਫਰੀਦਕੋਟ ਦੇ ਨਾਰਾਇਣ ਨਗਰ ਇਲਾਕੇ ਵਿਚ ਇਕ ਕੋਠੀ ਅੰਦਰ ਚੱਲ ਰਹੇ ਨਕਲੀ ਖਾਦ ਤਿਆਰ ਕਰਨ ਦੇ ਗੈਰਕਾਨੂੰਨੀ ਧੰਦੇ ਦਾ ਖੇਤੀਬਾੜੀ ਵਿਭਾਗ ਨੇ ਪਰਦਾਫਾਸ਼ ਕੀਤਾ ਹੈ। ਚੰਡੀਗੜ੍ਹ ਤੋਂ ਆਈ ਵਿਸ਼ੇਸ਼ ਟੀਮ ਨੇ ਸਥਾਨਕ ਅਧਿਕਾਰੀਆਂ ਅਤੇ ਪੁਲਸ ਦੀ ਮਦਦ ਨਾਲ ਛਾਪੇਮਾਰੀ ਕਰਕੇ ਮੌਕੇ ਤੋਂ ਵੱਡੀ ਮਾਤਰਾ ਵਿਚ ਨਕਲੀ ਖਾਦ, ਪੋਟਾਸ਼, ਜ਼ਿੰਕ, ਐਕਸਪਾਇਰ ਸਮੱਗਰੀ, ਖਾਲੀ ਬੋਰੀਆਂ ਅਤੇ ਪੈਕਿੰਗ ਮਸ਼ੀਨਾਂ ਬਰਾਮਦ ਕੀਤੀਆਂ ਹਨ। ਹਾਲਾਂਕਿ ਮੁੱਖ ਸੰਚਾਲਕ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਰਿਹਾ। ਜਾਣਕਾਰੀ ਅਨੁਸਾਰ ਖੇਤੀਬਾੜੀ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਾਰਾਇਣ ਨਗਰ ਦੀ ਗਲੀ ਨੰਬਰ-2 ਵਿਚ ਸਥਿਤ ਇਕ ਕੋਠੀ ਅੰਦਰ ਨਕਲੀ ਜ਼ਿੰਕ, ਪੋਟਾਸ਼ ਅਤੇ ਹੋਰ ਖਾਦ ਤਿਆਰ ਕਰਕੇ ਕਿਸਾਨਾਂ ਨੂੰ ਸਪਲਾਈ ਕੀਤੀ ਜਾ ਰਹੀ ਹੈ। ਇਸ ਸੂਚਨਾ ਦੇ ਆਧਾਰ ‘ਤੇ ਸੰਯੁਕਤ ਨਿਰਦੇਸ਼ਕ ਨਰਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਫਰੀਦਕੋਟ ਪਹੁੰਚੀ। ਟੀਮ ਵਿਚ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਡਾ. ਕੁਲਵੰਤ ਸਿੰਘ ਅਤੇ ਏਡੀਓ ਇਨਫੋਰਸਮੈਂਟ ਡਾ. ਜਤਿੰਦਰਪਾਲ ਮਾਨ ਸਮੇਤ ਹੋਰ ਅਧਿਕਾਰੀ ਸ਼ਾਮਲ ਸਨ।

ਇਹ ਵੀ ਪੜ੍ਹੋ : ਭਾਜਪਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਲੀਗਲ ਨੋਟਿਸ, 7 ਦਿਨਾਂ ਦਾ ਦਿੱਤਾ ਅਲਟੀਮੇਟਮ

ਛਾਪੇਮਾਰੀ ਦੌਰਾਨ ਟੀਮ ਨੂੰ ਕੋਠੀ ਅੰਦਰ ਨਕਲੀ ਖਾਦ ਤਿਆਰ ਕਰਨ ਲਈ ਵਰਤੀ ਜਾ ਰਹੀ ਸਮੱਗਰੀ ਅਤੇ ਮਸ਼ੀਨਰੀ ਮਿਲੀ। ਮੌਕੇ ਤੋਂ ਨਕਲੀ ਪੋਟਾਸ਼, ਜ਼ਿੰਕ, ਭਰੀਆਂ ਅਤੇ ਖਾਲੀ ਬੋਰੀਆਂ, ਪੈਕਿੰਗ ਰੈਪਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ। ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਐਕਸਪਾਇਰ ਹੋ ਚੁੱਕੇ ਸਮਾਨ 'ਤੇ ਨਵੀਆਂ ਤਰੀਕਾਂ ਵਾਲੇ ਸਟਿੱਕਰ ਲਗਾ ਕੇ ਉਸ ਨੂੰ ਦੁਬਾਰਾ ਪੈਕ ਕਰਕੇ ਮਾਰਕੀਟ ਵਿਚ ਵੇਚਿਆ ਜਾ ਰਿਹਾ ਸੀ। ਅਧਿਕਾਰੀਆਂ ਮੁਤਾਬਕ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਨਕਲੀ ਸਮਾਨ ਵੱਖ-ਵੱਖ ਇਲਾਕਿਆਂ ਵਿਚ ਸਪਲਾਈ ਕੀਤਾ ਜਾ ਰਿਹਾ ਸੀ, ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਪਹੁੰਚ ਸਕਦਾ ਸੀ। ਬਰਾਮਦ ਕੀਤੀ ਸਮੱਗਰੀ ਦੇ ਸੈਂਪਲ ਜਾਂਚ ਲਈ ਲੈਬੋਰਟਰੀ ਭੇਜੇ ਗਏ ਹਨ ਤਾਂ ਜੋ ਇਸ ਦੀ ਗੁਣਵੱਤਾ ਅਤੇ ਰਸਾਇਣਿਕ ਤੱਤਾਂ ਦੀ ਜਾਂਚ ਕੀਤੀ ਜਾ ਸਕੇ।

ਇਹ ਵੀ ਪੜ੍ਹੋ : ਪੰਜਾਬ ਦੇ ਪੈਨਸ਼ਨਧਾਰਕਾਂ ਲਈ ਵੱਡੀ ਖ਼ਬਰ, ਹੁਣ ਖੜ੍ਹੀ ਹੋਈ ਇਕ ਹੋਰ ਮੁਸੀਬਤ

ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਸੰਚਾਲਕ ਰਜਿੰਦਰ ਸੇਠੀ ਪਹਿਲਾਂ ਅਨਾਜ ਮੰਡੀ ਵਿਚ ਖਾਦ ਅਤੇ ਕੀਟਨਾਸ਼ਕਾਂ ਦੀ ਦੁਕਾਨ ਚਲਾਉਂਦਾ ਸੀ। ਕਰੀਬ ਛੇ ਮਹੀਨੇ ਪਹਿਲਾਂ ਉਸ ਦਾ ਲਾਇਸੈਂਸ ਰੱਦ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਰਿਹਾਇਸ਼ੀ ਇਲਾਕੇ ਵਿਚ ਇਹ ਗੈਰਕਾਨੂੰਨੀ ਕਾਰੋਬਾਰ ਸ਼ੁਰੂ ਕਰ ਲਿਆ। ਵਿਭਾਗ ਵੱਲੋਂ ਉਸਦੇ ਖ਼ਿਲਾਫ਼ ਫਰਟੀਲਾਈਜ਼ਰ ਐਕਟ, ਇਨਸੈਕਟੀਸਾਈਡ ਐਕਟ, ਧੋਖਾਧੜੀ ਅਤੇ ਹੋਰ ਸੰਬੰਧਤ ਧਾਰਾਵਾਂ ਤਹਿਤ ਕਾਰਵਾਈ ਲਈ ਪੁਲਸ ਨੂੰ ਲਿਖਿਆ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਲੋਡ ਤੋਂ ਵੱਧ ਬਿਜਲੀ ਵਰਤਣ ਵਾਲਿਆਂ 'ਤੇ ਹੋਵੇਗੀ ਕਾਰਵਾਈ, PSPCL ਨੇ ਜਾਰੀ ਕੀਤੇ ਸਖ਼ਤ ਹੁਕਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 


author

Gurminder Singh

Content Editor

Related News