ਕੈਨੇਡਾ ਭੇਜਣ ਦੇ ਸੁਫ਼ਨੇ ਦਿਖਾ ਕੇ ਮਾਰ ਗਏ ਲੱਖਾਂ ਰੁਪਏ ਦੀ ਠੱਗੀ
Wednesday, Nov 20, 2024 - 03:56 PM (IST)
ਲੁਧਿਆਣਾ (ਗੌਤਮ): ਇਮੀਗ੍ਰੇਸ਼ਨ ਦਾ ਦਫ਼ਤਰ ਖੋਲ੍ਹ ਕੇ ਇਕ ਨੌਜਵਾਨ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਮ ਦੇ ਮਾਮਲੇ ਵਿਚ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਨੇ ਜਾਂਚ ਮਗਰੋਂ ਚੰਦਰ ਕਪੂਰ ਵਾਸੀ ਮੁਹੱਲਾ ਫ਼ਤਹਿਗੰਜ ਦੀ ਸ਼ਿਕਾਇਤ 'ਤੇ ਬ੍ਰਿਜ ਰੋਡ ਇਮੀਗ੍ਰੇਸ਼ਨ ਸੋਲਿਊਸ਼ਨਜ਼ ਦੇ ਅਮਿਤ ਅਰੋੜਾ, ਵਿਕਾਸ ਸ਼ਰਮਾ ਤੇ ਤਰਣਦੀਪ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੀ ਆਨਲਾਈਨ ਹੋਵੇਗੀ ਪੜ੍ਹਾਈ, ਕੱਲ ਤੋਂ ਹੀ ਸ਼ੁਰੂ ਹੋਣਗੀਆਂ ਕਲਾਸਾਂ
ਪੀੜਤ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਆਪਸ ਵਿਚ ਰਲ਼ ਕੇ ਸਾਜ਼ਿਸ਼ ਤਹਿਤ ਉਸ ਦੇ ਪੁੱਤ ਯਵੰਸ਼ੂ ਕਪੂਰ ਨੂੰ ਕੈਨੇਡਾ ਭੇਜਣ ਦਾ ਝਾਂਸਾ ਦਿੱਤਾ। ਜਿਸ ਲਈ ਮੁਲਜ਼ਮਾਂ ਨੇ 15 ਲੱਖ 26 ਹਜ਼ਾਰ 916 ਰੁਪਏ ਲੈ ਲਏ। ਬਾਅਦ ਵਿਚ ਨਾ ਤਾਂ ਮੁਲਜ਼ਮਾਂ ਨੇ ਉਸ ਦੇ ਪੁੱਤ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕਰਵਾਏ। ਜਦੋਂ ਉਸ ਨੇ ਵਿਰੋਧ ਜਤਾਇਆ ਤਾਂ ਮੁਲਜ਼ਮਾਂ ਨੇ ਸਿਰਫ਼ 4 ਲੱਖ ਰੁਪਏ ਵਾਪਸ ਕਰ ਦਿੱਤੇ ਅਤੇ ਬਾਕੀ ਪੈਸੇ ਮੋੜਣ ਵਿਚ ਟਾਲ ਮਟੋਲ ਕਰਨ ਲੱਗ ਪਏ। ਇਸ ਦੀ ਸ਼ਿਕਾਇਤ ਉਸ ਨੇ ਪੁਲਸ ਕਮਿਸ਼ਨਰ ਨੂੰ ਦਿੱਤੀ ਹੈ। ਇੰਸਪੈਕਟਰ ਅੰਮ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8