ਸੀ. ਆਰ. ਪੀ. ਐੱਫ. ਦੇ ਸਾਬਕਾ ਆਈ. ਜੀ. ਤੋਂ ਕੈਨੇਡਾ ਹਾਈ ਕਮਿਸ਼ਨ ਨੇ ਮੰਗੀ ਮੁਆਫੀ

05/24/2017 6:20:02 PM

ਲੁਧਿਆਣਾ\ਕੈਨੇਡਾ (ਨਰਿੰਦਰ) : ਕੈਨੇਡਾ ਦੇ ਏਅਰਪੋਰਟ ''ਤੇ ਸੀ. ਆਰ. ਪੀ. ਐੱਫ. ਦੇ ਰਿਟਾਇਰਡ ਆਈ. ਜੀ. ਟੀ. ਐੱਸ. ਢਿੱਲੋਂ ਨਾਲ ਬਦਸਲੂਕੀ ਦੇ ਮਾਮਲੇ ਦੇ ਤੂਲ ਫੜਨ ਤੋਂ ਬਾਅਦ ਕੈਨੇਡੀਅਨ ਹਾਈਕਮਿਸ਼ਨ ਨੇ ਮੁਆਫੀ ਮੰਗ ਲਈ ਹੈ। ਇਸ ਸੰਬੰਧੀ ਸਾਬਕਾ ਆਈ. ਜੀ. ਢਿੱਲੋਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਬੁੱਧਵਾਰ ਸਵੇਰੇ ਲਗਭਗ 12 ਵਜੇ ਕੈਨੇਡੀਅਨ ਹਾਈ ਕਮਿਸ਼ਨ ''ਚ ਡਿਪਟੀ ਹਾਈ ਕਮਿਸ਼ਨਰ, ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਮੁਲਾਕਾਤ ਹੋਈ, ਇਸ ਦੌਰਾਨ ਕੈਨੇਡੀਅਨ ਹਾਈਕਮਿਸ਼ਨ ਨੇ ਕਿਹਾ ਕਿ ਕੈਨੇਡਾ ਅਤੇ ਭਾਰਤ ਸਰਕਾਰ ਦੇ ਆਪਸੀ ਸੰਬੰਧ ਬੇਹੱਦ ਸੁਖਾਲੇ ਹਨ ਅਤੇ ਇਹ ਘਟਨਾ ਹੇਠਲੇ ਪੱਧਰ ''ਤੇ ਘਟੀ ਹੈ। ਇਸ ਲਈ ਕੈਨੇਡਾ ਸਰਕਾਰ ਬੇਹੱਦ ਦੁੱਖ ਪ੍ਰਗਟ ਕਰਦੀ ਹੈ।
ਇਸ ਦੇ ਨਾਲ ਹੀ ਕੈਨੇਡਾ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਉਹ ਇਸ ਅਫਸੋਸਜਨਕ ਘਟਨਾ ਦੇ ਮੱਦੇਨਜ਼ਰ ਪੂਰੇ ਮਾਮਲੇ ਦੀ ਜਾਂਚ ਕਰਵਾਉਣਗੇ ਤਾਂ ਕਿ ਭਵਿੱਖ ਵਿਚ ਦੋਬਾਰਾ ਅਜਿਹੀ ਗਲਤੀ ਨਾ ਸਕੇ। ਸਾਬਕਾ ਆਈ. ਜੀ. ਨੇ ਕਿਹਾ ਕਿ ਕੈਨੇਡਾ ਅਧਿਕਾਰੀਆਂ ਨੇ ਉਨ੍ਹਾਂ ਨੂੰ ਕੈਨੇਡਾ ਆਉਣ ਦੀ ਗੱਲ ਕਹੀ ਹੈ ਅਤੇ ਬੁੱਧਵਾਰ ਰਾਤ ਉਹ ਕੈਨੇਡਾ ਜਾ ਰਹੇ ਹਨ। ਸਾਬਕਾ ਆਈ. ਜੀ. ਨੇ ਕਿਹਾ ਕਿ ਕੈਨੇਡਾ ਅਧਿਕਾਰੀਆਂ ਵਲੋਂ ਅਫਸੋਸ ਪ੍ਰਗਟ ਕਰਨ ਤੋਂ ਬਾਅਦ ਹੁਣ ਉਨ੍ਹਾਂ ਨੂੰ ਵੀ ਇਸ ਗੱਲ ਦੀ ਤਸੱਲੀ ਹੈ ਕਿ ਦੋਬਾਰਾ ਕਿਸੇ ਨਾਲ ਅਜਿਹੀ ਘਟਨਾ ਨਹੀਂ ਵਾਪਰੇਗੀ।


Gurminder Singh

Content Editor

Related News