ਕੈਨੇਡਾ ਦੀ ਫਲਾਈਟ ਲੈਣ ਏਅਰਪੋਰਟ ਪਹੁੰਚਿਆ ਪਰਿਵਾਰ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ
Wednesday, Nov 20, 2024 - 02:50 PM (IST)
ਜਲੰਧਰ : ਇਥੋਂ ਦੇ ਗਗਨ ਵਿਹਾਰ ਦੇ ਰਹਿਣ ਵਾਲੇ ਏਜੰਟ ਸਤਵਿੰਦਰ ਸਿੰਘ ਖ਼ਿਲਾਫ ਆਈ. ਪੀ. ਸੀ. ਦੀ ਧਾਰਾ 420, 406 ਅਤੇ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੀ ਧਾਰਾ 13 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਏਜੰਟ 'ਤੇ ਦੋਸ਼ ਹੈ ਕਿ ਉਸ ਨੇ ਪੈਸੇ ਲੈਣ ਲਈ ਦੋ ਵਾਰ ਕੈਨੇਡਾ ਜਾਣ ਦੀ ਟਿਕਟ ਬੁੱਕ ਕਰਵਾਈ ਪਰ ਕੈਂਸਲ ਕਰ ਦਿੱਤੀਆਂ। ਇਕ ਵਾਰ ਤਾਂ ਸਾਰਾ ਪਰਿਵਾਰ ਕੈਨੇਡਾ ਦੀ ਫਲਾਈਟ ਵਿਚ ਬੈਠਣ ਲਈ ਦਿੱਲੀ ਪਹੁੰਚ ਗਿਆ ਸੀ ਪਰ ਟਿਕਟਾਂ ਰੱਦ ਹੋਣ ਕਾਰਣ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ। ਉਧਰ ਬਸਤੀ ਬਾਵਾ ਖੇਲ ਥਾਣੇ ਵਿਚ ਮੁਲਜ਼ਮ ਸਤਵਿੰਦਰ ਸਿੰਘ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅੱਧੀ ਰਾਤ ਨੂੰ ਕੰਬਿਆ ਪੰਜਾਬ ਦਾ ਇਹ ਪਿੰਡ, 150 ਤੋਂ ਵੱਧ ਚੱਲੀਆਂ ਗੋਲੀਆਂ
ਜ਼ਿਕਰਯੋਗ ਹੈ ਕਿ ਬੀਤੇ ਸਾਲ 18 ਅਪ੍ਰੈਲ ਨੂੰ ਪੁਲਸ ਕਮਿਸ਼ਨਰ ਨੂੰ ਦਸੂਹਾ ਦੇ ਪਿੰਡ ਗੋਰਸਿਆਂ ਦੇ ਮਨਜੀਤ ਸਿੰਘ ਨੇ ਸ਼ਿਕਾਇਤ ਕੀਤੀ ਸੀ। ਉਸ ਦਾ ਕਹਿਣਾ ਸੀ ਕਿ ਮੇਰੇ ਸਹੁਰੇ ਬਲਵਿੰਦਰ ਸਿੰਘ ਦੀ ਗੱਲ ਏਜੰਟ ਸਤਵਿੰਦਰ ਸਿੰਘ ਨਾਲ ਦਸੰਬਰ 2020 ਵਿਚ ਇੰਗਲੈਂਡ ਜਾਣ ਲਈ ਹੋਈ ਸੀ। ਏਜੰਟ ਉਨ੍ਹਾਂ ਨੂੰ ਬੈਂਗਲੁਰੂ ਵਿਚ ਯੂ. ਕੇ. ਅੰਬੈਸੀ ਵਿਚ ਲੈ ਗਿਆ। ਉਥੇ ਕਿਹਾ ਕਿ ਤੁਹਾਨੂੰ ਯੂ. ਕੇ. ਦਾ ਫੈਮਿਲੀ ਵੀਜ਼ਾ ਨਹੀਂ ਮਿਲਿਆ ਤਾਂ ਅਮਰੀਕਾ ਭਿਜਵਾ ਦੇਵਾਂਗਾ। ਫਿਰ ਕੈਨੇਡਾ ਭੇਜਣ ਦੀ ਗੱਲ ਕਹੀ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਲੈ ਕੇ ਅਹਿਮ ਖ਼ਬਰ, ਬਦਲੇਗਾ ਸਮਾਂ
ਏਜੰਟ ਨੇ ਕੈਨੇਡਾ ਦੀ ਟਿਕਟ ਦਿਖਾ ਕੇ ਉਨ੍ਹਾਂ ਤੋਂ ਪੈਸੇ ਲੈ ਲਏ। 14 ਦਸੰਬਰ 2022 ਨੂੰ ਟਿਕਟ ਸੋਸ਼ਲ ਮੀਡੀਆ ਰਾਹੀਂ ਭੇਜ ਦਿੱਤੀ ਗਈ। ਉਹ ਕੈਨੇਡਾ ਦੀ ਫਲਾਈਟ ਲਈ ਦਿੱਲੀ ਪਹੁੰਚੇ ਤਾਂ ਏਜੰਟ ਨੇ ਕਿਹਾ ਕਿ ਟਿਕਟ ਕੈਂਸਲ ਹੋ ਗਈ ਹੈ। ਇਸ ਮਗਰੋਂ ਪੁਲਸ ਨੂੰ ਸ਼ਿਕਾਇਤ ਕੀਤੀ ਗਈ। ਪੁਲਸ ਨੇ ਏਜੰਟ ਨੂੰ ਤਲਬ ਕੀਤਾ ਤਾਂ ਉਸ ਨੇ ਮੰਨਿਆ ਕਿ ਮਨਜੀਤ ਸਿੰਘ ਤੋਂ 23 ਲੱਖ ਰੁਪਏ ਬੈਂਕ ਰਾਹੀਂ ਅਤੇ 17 ਲੱਖ ਰੁਪਏ ਕੈਸ਼ ਲਿਆ ਸੀ। ਉਸ ਨੇ ਖੁਦ ਕਿਹਾ ਕਿ ਉਹ ਪੇਮੈਂਟ ਜੁਲਾਈ 2023 ਤਕ ਵਾਪਸ ਕਰ ਦੇਵੇਗਾ ਪਰ ਏਜੰਟ ਨੇ ਪੈਸੇ ਨਹੀਂ ਮੋੜੇ।
ਇਹ ਵੀ ਪੜ੍ਹੋ : PSEB ਵਲੋਂ ਸਾਰੇ ਸਕੂਲਾਂ ਨੂੰ ਹੁਕਮ, ਮਹੀਨੇ ਦੇ ਇਕ ਦਿਨ ਬੱਚੇ ਨਾ ਲੈ ਕੇ ਆਉਣ ਬੈਗ-ਕਿਤਾਬਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e