ਕੈਨੇਡਾ ਪਹੁੰਚ ਕੇ ਨੂੰਹ ਨੇ ਬਦਲੇ ਰੰਗ, ਕਰਤੂਤਾਂ ਦੇਖ ਸਹੁਰਿਆਂ ਦੇ ਉੱਡ ਗਏ ਹੋਸ਼
Monday, Dec 26, 2022 - 06:34 PM (IST)
ਮੋਗਾ (ਆਜ਼ਾਦ) : ਗੁਰੂਗ੍ਰਾਮ ਹਰਿਆਣਾ ਨਿਵਾਸੀ ਦੀਪਕ ਦੇਵਕ੍ਰਿਸ਼ਨ ਅਹੂਜਾ ਨੇ ਵਿਆਹ ਰਚਾ ਕੇ ਆਪਣੀ ਬੇਟੀ ਨੂੰ ਪੱਕੇ ਤੌਰ ’ਤੇ ਕੈਨੇਡਾ ਭੇਜ ਦਿੱਤਾ ਅਤੇ ਆਪਣੀ ਬੇਟੀ ਦੇ ਸਹੁਰੇ ਪਰਿਵਾਰ ਨੂੰ ਝਾਂਸੇ ਵਿਚ ਲੈ ਕੇ 13 ਲੱਖ ਰੁਪਏ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਅਹੂਜਾ ਜੋੜੇ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਹੈ। ਜ਼ਿਲ੍ਹਾ ਪੁਲਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਰਣਜੋਧ ਸਿੰਘ ਤੇਲੀਆ ਨਿਵਾਸੀ ਚੰਡੀਗੜ੍ਹ ਕਾਲੋਨੀ ਬਾਘਾਪੁਰਾਣਾ ਹਾਲ ਮੋਹਾਲੀ ਨੇ ਕਿਹਾ ਕਿ ਉਹ ਸੇਵਾਮੁਕਤ ਮੁਲਾਜ਼ਮ ਹੈ। ਉਸਦਾ ਬੇਟਾ ਗੁਰਅਮਨਦੀਪ ਸਿੰਘ ਜਿਸ ਨੇ ਮਕੈਨੀਕਲ ਇੰਜੀਨੀਅਰਿੰਗ ਅਤੇ ਇਮੀਗ੍ਰੇਸ਼ਨ ਡਿਪਲੋਮਾ ਕੀਤਾ ਹੈ ਅਤੇ ਫਰਵਰੀ 2011 ਵਿਚ ਪੱਕੇ ਤੌਰ ’ਤੇ ਕੈਨੇਡਾ ਚਲਾ ਗਿਆ। ਜਦੋਂ ਉਹ ਇੰਡੀਆ ਵਾਪਸ ਆਇਆ ਤਾਂ ਆਪਣੇ ਦੋਸਤਾਂ ਨਾਲ ਘੁੰਮਣ ਲਈ ਮੁੰਬਈ ਚਲਾ ਗਿਆ ਅਤੇ ਉੱਥੇ ਉਸਦੀ ਮੁਲਾਕਾਤ ਰੁਚਿਕਾ ਦੀਪਕ ਅਹੂਜਾ ਨਾਲ ਹੋਈ ਅਤੇ ਉਸਨੇ ਮੇਰੇ ਬੇਟੇ ਤੋਂ ਸਾਡੇ ਸੰਪਰਕ ਨੰਬਰ ਲੈ ਲਏ ਅਤੇ ਗੱਲਬਾਤ ਕਰਨ ਲੱਗੀ ਇਸ ਤੋਂ ਬਾਅਦ ਉਸਦੇ ਪਰਿਵਾਰ ਵਲੋਂ ਸਾਡੇ ਨਾਲ ਸੰਪਰਕ ਕਰਕੇ ਦੋਵਾਂ ਦਾ ਵਿਆਹ ਕਰਨ ਨੂੰ ਕਿਹਾ।
ਇਹ ਵੀ ਪੜ੍ਹੋ : ਪੰਜਾਬ ’ਚ ਅਗਲੇ ਪੰਜ ਦਿਨਾਂ ਦੌਰਾਨ ਕੜਾਕੇ ਦੀ ਠੰਡ ਪੈਣ ਦਾ ਖ਼ਦਸ਼ਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਇਸ ’ਤੇ ਅਸੀਂ ਆਪਣੇ ਬੇਟੇ ਗੁਰਅਮਨਦੀਪ ਸਿੰਘ ਦਾ ਵਿਆਹ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ 12 ਮਾਰਚ 2019 ਨੂੰ ਜੇ. ਜੇ. ਫਾਰਮ ਲਾਡਰਾ ਰੋਡ ਮੋਹਾਲੀ ਵਿਖੇ ਧੂਮ-ਧਾਮ ਨਾਲ ਕੀਤਾ। ਵਿਆਹ ਤੋਂ ਪਹਿਲਾ ਰੁਚਿਕਾ ਦੀਪਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਵਿਆਹ ਦਾ ਸਾਰਾ ਖਰਚਾ ਨਹੀਂ ਕਰ ਸਕਦੇ ਤੇ ਇਸ ਲਈ ਸਾਨੂੰ ਆਰਥਿਕ ਸਹਾਇਤਾ ਦੇਵੋਂ 6 ਮਹੀਨਿਆਂ ਦੇ ਅੰਦਰ ਵਾਪਸ ਕਰ ਦੇਣਗੇ। ਵਿਆਹ ’ਤੇ ਲੱਖਾਂ ਰੁਪਏ ਖਰਚਾ ਹੋਇਆ। ਮੈਂ ਆਪਣੇ ਬੇਟੇ ਦੇ ਸਹੁਰੇ ਪਰਿਵਾਰ ਨੂੰ 14 ਲੱਖ ਰੁਪਏ ਦਿੱਤੇ। ਉਨ੍ਹਾਂ ਇਕ ਲੱਖ ਰੁਪਏ 13 ਮਾਰਚ 2020 ਨੂੰ ਮੇਰੇ ਖਾਤੇ ਪਾ ਦਿੱਤੇ ਜਦੋਂ ਕਿ ਬਾਕੀ ਪੈਸੇ ਨਹੀਂ ਦਿੱਤੇ। ਵਿਆਹ ਤੋਂ ਬਾਅਦ ਮੇਰੀ ਨੂੰਹ ਕੈਨੇਡਾ ਚਲੀ ਗਈ ਅਤੇ ਉਸਨੇ ਮੇਰੇ ਬੇਟੇ ਨੂੰ ਕਿਹਾ ਕਿ ਸਾਡਾ ਮੁੰਬਈ ਪਲਾਟ ਹੈ ਅਤੇ ਉਹ ਵਿਕਰੀ ਕਰਨਾ ਚਾਹੁੰਦੇ ਹਨ। ਇਸ ਲਈ ਮੈਨੂੰ ਇੰਡੀਆ ਜਾਣਾ ਪਵੇਗਾ ਅਤੇ ਮੇਰੇ ਬੇਟੇ ਨੇ ਆਪਣੀ ਪਤਨੀ ਨੂੰ ਇੰਡੀਆ ਭੇਜ ਦਿੱਤਾ। ਇੰਡੀਆ ਆ ਕੇ ਆਪਣੇ ਮਾਤਾ-ਪਿਤਾ ਦੇ ਪਾਸ ਰਹਿਣ ਚਲੀ ਗਈ ਅਤੇ ਸਾਨੂੰ ਪਤਾ ਨਹੀਂ ਲੱਗਾ ਮੇਰੀ ਨੂੰਹ ਕਦੋਂ ਕੈਨੇਡਾ ਵਾਪਸ ਚਲੀ ਗਈ ਤੇ ਉਸਨੇ ਮੇਰੇ ਲੜਕੇ ਨਾਲ ਸੰਪਰਕ ਕਰਨਾ ਛੱਡ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਮਿਲੇਗੀ ਸਸਤੀ ਰੇਤਾ-ਬੱਜਰੀ, ਵੱਡਾ ਕਦਮ ਚੁੱਕਦਿਆਂ ਸੂਬਾ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਅਸੀ ਕਈ ਵਾਰ ਪੰਚਾਇਤੀ ਤੌਰ ’ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਗੱਲ ਨਹੀਂ ਹੋਈ। ਮੇਰੀ ਨੂੰਹ ਪੱਕੇ ਤੌਰ ’ਤੇ ਕੈਨੇਡਾ ਚਲੀ ਗਈ ਤੇ ਅਸੀਂ ਸਾਰਾ ਖਰਚ ਵੀ ਕੀਤਾ ਪਰ ਸਾਡੇ ਨਾਲ 13 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਜ਼ਿਲ੍ਹਾ ਪੁਲਸ ਮੁਖੀ ਨੇ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਐੱਸ. ਪੀ. ਆਈ. ਮੋਗਾ ਨੂੰ ਕਰਨ ਦਾ ਆਦੇਸ਼ ਦਿੱਤਾ। ਜਾਂਚ ਅਧਿਕਾਰੀ ਨੇ ਦੋਵਾਂ ਪੱਖਾਂ ਨੂੰ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਅਧਿਕਾਰੀ ਨੇ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ਮਗਰੋਂ ਦੀਪਕ ਦੇਵਕ੍ਰਿਸ਼ਨ ਅਹੂਜਾ ਅਤੇ ਰੇਨੂੰ ਦੀਪਕ ਅਹੂਜਾ ਨਿਵਾਸੀ ਗੁਰੂਗ੍ਰਾਮ ਹਰਿਆਣਾ ਵਿਰੁੱਧ ਬਾਘਾਪੁਰਣਾ ਵਿਖੇ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਸੁਖਪਾਲ ਕੁਮਾਰ ਵਲੋਂ ਕੀਤੀ ਜਾ ਰਹੀ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸੂਬੇ ਦੇ ਪਿੰਡਾਂ ਨੂੰ ਲੈ ਕੇ ਚੁੱਕਿਆ ਜਾ ਰਿਹਾ ਇਹ ਕਦਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।