ਕੈਨੇਡਾ ’ਚ ਰੇਲ-ਕਾਰ ਹਾਦਸੇ ਦੌਰਾਨ ਪਿੰਡ ਰਾਣੀਵਾਲਾ ਦੀ ਇਕ ਕੁੜੀ ਦੀ ਮੌਤ, ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ

Sunday, Oct 17, 2021 - 06:25 PM (IST)

ਕੈਨੇਡਾ ’ਚ ਰੇਲ-ਕਾਰ ਹਾਦਸੇ ਦੌਰਾਨ ਪਿੰਡ ਰਾਣੀਵਾਲਾ ਦੀ ਇਕ ਕੁੜੀ ਦੀ ਮੌਤ, ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ): ਬੀਤੇ ਕੱਲ੍ਹ ਕੈਨੇਡਾ ਵਿਚ ਵਾਪਰੇ ਕਾਰ-ਰੇਲ ਹਾਦਸੇ ਵਿਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਰਾਣੀਵਾਲਾ ਦੀ 18 ਵਰ੍ਹਿਆਂ ਦੀ ਕੁੜੀ ਜਸ਼ਨਪਰੀਤ ਕੌਰ ਦੀ ਮੌਤ ਹੋ ਗਈ ਜਦਕਿ ਪਿੰਡ ਰਾਣੀਵਾਲਾ ਨਾਲ ਹੀ ਸਬੰਧਿਤ ਜਸ਼ਨਪਰੀਤ ਦੀ ਚਚੇਰੀ ਭੈਣ ਪਾਲਮਪਰੀਤ ਕੌਰ ਇਸ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਈ ਅਤੇ ਹਸਪਤਾਲ ਵਿਚ ਇਲਾਜ ਅਧੀਨ ਹੈ।ਗੰਭੀਰ ਜ਼ਖ਼ਮੀ ਪਾਲਮਪ੍ਰੀਤ ਕੌਰ ਦੇ ਪਿਤਾ ਗੁਰਪ੍ਰਤਾਪ ਸਿੰਘ ਜੋ ਕਿ ਸੀ.ਆਈ.ਏ. ਮੋਹਾਲੀ ’ਚ ਏ.ਐੱਸ.ਆਈ. ਵਜੋਂ ਤਾਇਨਾਤ ਹਨ ਨੇ ਦੱਸਿਆ ਕਿ ਇਸ ਹਾਦਸੇ ਵਿਚ ਮੇਰੀ ਭਤੀਜੀ ਜਸ਼ਨਪਰੀਤ ਕੌਰ ਦੀ ਮੌਤ ਹੋ ਗਈ ਜਦਕਿ ਮੇਰੀ ਧੀ ਪਾਲਮਪ੍ਰੀਤ ਕੌਰ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਇਲਾਜ ਅਧੀਨ ਹੈ।

ਇਹ ਵੀ ਪੜ੍ਹੋ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਖਾਧੀ ਸਲਫ਼ਾਸ, ਪੁੱਤਰ ਦੇ ਸਾਹਮਣੇ ਪਿਓ ਨੇ ਤੜਫ਼-ਤੜਫ਼ ਕੇ ਤੋੜਿਆ ਦਮ 

ਉਨ੍ਹਾਂ ਦੱਸਿਆ ਕਿ ਮੇਰੇ ਕੈਨੇਡਾ ਵਿਚ ਰਹਿ ਰਹੇ ਭਤੀਜੇ ਨੇ ਦੱਸਿਆ ਕਿ ਇਸ ਹਾਦਸੇ ਵਿਚ ਮੇਰੀ ਭਤੀਜੀ ਜਸ਼ਨਪ੍ਰੀਤ ਅਤੇ ਇਕ ਫਰੀਦਕੋਟ ਵਾਸੀ ਕੁੜੀ ਦੀ ਮੌਤ ਹੋ ਗਈ, ਜਦਕਿ ਮੇਰੀ ਧੀ ਸਮੇਤ ਦੋ ਜ਼ਖ਼ਮੀ ਹਨ। ਕਾਰ ਦਾ ਡਰਾਈਵਰ ਜੋ ਕਿ ਪਟਿਆਲਾ ਜਿਲ੍ਹੇ ਨਾਲ ਸਬੰਧਿਤ ਹੈ ਵੀ ਜ਼ਖ਼ਮੀ ਹੈ। ਹਾਦਸਾ ਉਸ ਸਮੇਂ ਹੋਇਆ ਜਦ ਕਾਰ ਡਰਾਈਵਰ ਨੇ ਰੇਲਵੇ ਸਿਗਨਲ ਨਹੀਂ ਦੇਖਿਆ ਅਤੇ ਮਾਲ ਗੱਡੀ ਇਸ ਕਾਰ ਨਾਲ ਟਕਰਾਅ ਗਈ। ਮਾਲ ਗੱਡੀ ਇਸ ਕਾਰ ਨੂੰ ਕਰੀਬ ਇਕ ਕਿਲੋਮੀਟਰ ਤਕ ਧੂਹ ਕੇ ਲੈ ਗਈ। ਇਹ ਕੁੜੀਆਂ ਇਸ ਕਾਰ ਰਾਹੀਂ ਆਟੋਮੋਬਾਇਲ ਸਪੇਅਰ ਪਾਰਟਸ ਫੈਕਟਰੀ ਵਿਚ ਕੰਮ ਤੇ ਜਾ ਰਹੀਆਂ ਸਨ ਕਿ ਇਹ ਹਾਦਸਾ ਵਾਪਰ ਗਿਆ। ਮ੍ਰਿਤਕ ਜਸ਼ਨਪਰੀਤ ਕੌਰ ਦੇ ਪਿਤਾ ਰਾਜਵਿੰਦਰ ਸਿੰਘ ਚੰਡੀਗੜ੍ਹ ਟਰਾਂਸਪੋਰਟ ਵਿਚ ਡਰਾਇਵਰ ਹਨ। ਇਹ ਹਾਦਸਾ ਬਰੈਂਪਟਨ ਨੇੜੇ ਹੋਇਆ ਹੈ।

ਇਹ ਵੀ ਪੜ੍ਹੋ ਪਟਿਆਲਾ ਤੋਂ ਬਾਅਦ ਅੰਮ੍ਰਿਤਸਰ ਦੇ ਬੱਸ ਅੱਡੇ ’ਤੇ ਰਾਜਾ ਵੜਿੰਗ ਨੇ ਮਾਰਿਆ ਛਾਪਾ, ਬਾਦਲਾਂ ’ਤੇ ਵੀ ਲਾਏ ਰਗੜੇ


author

Shyna

Content Editor

Related News