ਕੈਨੇਡਾ ਨੇ ਖਾ ਲਿਆ ਮਾਪਿਆਂ ਦਾ ਜਵਾਨ ਪੁੱਤ, ਆਖਰੀ ਰਸਮਾਂ ਵੀ ਨਾ ਕਰ ਸਕਿਆ ਪਰਿਵਾਰ
Thursday, Nov 28, 2024 - 06:18 PM (IST)
ਬੁਢਲਾਡਾ (ਬਾਂਸਲ) : ਰੁਜ਼ਗਾਰ ਦੀ ਭਾਲ 'ਚ ਜ਼ਮੀਨ ਵੇਚ ਕੇ ਕੈਨੇਡਾ ਗਏ ਕਿਸਾਨ ਦੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਸੀ ਪਰ ਉਸਦੀ ਲਾਸ਼ ਲਈ ਪਰਿਵਾਰ ਵੱਲੋਂ ਚਾਰਾਜੋਈ ਕਰਨ ਦੀ ਬਾਵਜੂਦ ਲਾਸ਼ ਭਾਰਤ ਨਾ ਲਿਆਂਦੀ ਜਾ ਸਕੀ। ਇਸ 'ਤੇ ਮਜਬੂਰਨ ਕੈਨੇਡਾ 'ਚ ਰਹਿੰਦੇ ਮ੍ਰਿਤਕ ਦੀਆਂ ਚਚੇਰੀਆਂ ਭੈਣਾਂ ਅਤੇ ਰਿਸ਼ਤੇਦਾਰਾਂ ਵੱਲੋਂ ਕੈਨੇਡਾ ਦੇ ਸਰੀ ਸ਼ਹਿਰ 'ਚ ਹੀ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਮਾਸੀ ਦੀ ਲੜਕੀ ਅਮਨਪ੍ਰੀਤ ਕੌਰ, ਮਨਪ੍ਰੀਤ ਕੌਰ ਅਤੇ ਲੜਕਾ ਸੰਦੀਪ ਸਿੰਘ ਨੇ ਦੱਸਿਆ ਕਿ ਗੁਰੂ ਮਰਿਆਦਾ ਅਨੁਸਾਰ ਜਸਕਰਨ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਾਤਾ ਪਿਤਾ ਨੂੰ ਭਾਰਤ ਵਿਚ ਲਾਈਵ ਵੀਡੀਓ ਰਾਹੀਂ ਸਸਕਾਰ ਰਸਮਾ ਪੂਰੀਆਂ ਕੀਤੀਆਂ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਸਰਦੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਆਇਆ ਵੱਡਾ ਫ਼ੈਸਲਾ
ਉੱਧਰ ਪਿੰਡ ਵਿਚ ਪਰਿਵਾਰ ਵੱਲੋਂ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦਾ ਭੋਗ 3 ਦਸੰਬਰ ਮੰਗਲਵਾਰ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਵੇਗਾ। ਵਰਣਨਯੋਗ ਹੈ ਕਿ ਪਿੰਡ ਜੋਈਆਂ ਦੇ ਕਿਸਾਨ ਬਲਕਾਰ ਸਿੰਘ ਨੇ ਆਪਣੀ ਜ਼ਮੀਨ ਵੇਚ ਕੇ ਪੁੱਤਰ ਜਸਕਰਨ (22) ਨੂੰ ਭਵਿੱਖ ਬਨਾਉਣ ਲਈ ਕੈਨੇਡਾ ਭੇਜਿਆ ਸੀ ਪ੍ਰੰਤੂ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਸਕਰਨ ਅੱਜ ਤੋਂ 2 ਸਾਲ ਪਹਿਲਾ ਕੈਨੇਡਾ ਦੇ ਸ਼ਹਿਰ ਸਰੀ ਵਿਚ ਪੜ੍ਹਾਈ ਦੇ ਨਾਲ-ਨਾਲ ਕੰਮ ਕਰ ਰਿਹਾ ਸੀ ਕਿ ਅਚਾਨਕ ਉਸਦੇ ਕਤਲ ਦੀ ਖਬਰ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲੀ ਵਿਦਿਆਰਥੀਆਂ ਲਈ ਅਹਿਮ ਖ਼ਬਰ, ਸੂਬੇ ਭਰ ਦੇ ਸਕੂਲਾਂ 'ਚ ਕੀਤਾ ਜਾਵੇਗਾ ਇਹ ਕੰਮ
ਕਿਵੇਂ ਹੋਇਆ ਕਤਲ
ਜਸਕਰਨ ਆਪਣੇ ਸਾਥੀਆਂ ਨਾਲ ਚਾਹ ਪੀਣ ਗਿਆ ਤਾਂ ਨੇੜਲੇ ਪਿੰਡ ਮੰਢਾਲੀ ਦੇ ਰਹਿਣ ਵਾਲੇ ਉਸਦੇ ਸਾਥੀ 'ਤੇ ਜਾਨਲੇਵਾ ਹਮਲਾ ਹੋ ਗਿਆ। ਜਿਸ ਨੂੰ ਬਚਾਉਂਦਿਆਂ ਹਮਲਾਵਰਾਂ ਨੇ ਜਸਕਰਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਸ ਦੀ ਖ਼ਬਰ ਮਿਲਦਿਆਂ ਹੀ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਹੈਰਾਨੀਜਨਕ ਘਟਨਾ, ਗੇਮ ਖੇਡਦੇ-ਖੇਡਦੇ ਲਾਪਤਾ ਹੋਈ 14 ਸਾਲਾ ਕੁੜੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e