35 ਲੱਖ ਲਗਾ ਕੇ ਕੈਨੇਡਾ ਭੇਜੀ ਪਤਨੀ ਨੇ ਤੋੜੇ ਸੁਫ਼ਨੇ, ਤਿੰਨ ਸਾਲਾਂ ਤੱਕ ਮੁੰਡਾ ਉਡੀਕਦਾ ਰਿਹਾ ਵੀਜ਼ਾ
Monday, Jul 19, 2021 - 05:28 PM (IST)
ਲੁਧਿਆਣਾ (ਰਾਮ) : ਵਿਦੇਸ਼ ਲਿਜਾਣ ਦੇ ਨਾਂ ’ਤੇ ਪੰਜਾਬ ਦੇ ਨੌਜਵਾਨਾਂ ਨਾਲ ਠੱਗੀਆਂ ਕਰ ਕੇ ਵਿਦੇਸ਼ ਜਾ ਬੈਠੀਆਂ ਕੁੜੀਆਂ ਦੇ ਅਨੇਕਾਂ ਮਾਮਲੇ ਆਏ ਦਿਨ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਮਾਮਲਾ ਥਾਣਾ ਜਮਾਲਪੁਰ ਅਧੀਨ ਆਉਂਦੇ ਪਿੰਡ ਮੂੰਡੀਆਂ ਕਲਾਂ ’ਚ ਵੀ ਸਾਹਮਣੇ ਆਇਆ ਹੈ। ਪਿੰਡ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੀ ਦਰਖਾਸਤ ’ਚ ਦੋਸ਼ ਲਾਇਆ ਕਿ ਉਸ ਦਾ ਵਿਆਹ ਅਗਸਤ 2017 ’ਚ ਮਾਲਵਾ ਰਿਜ਼ੋਰਟ, ਕੁੱਪ ਕਲਾਂ ’ਚ ਸੁਖਵੀਰ ਕੌਰ ਚੱਠਾ ਪੁੱਤਰੀ ਸਤਵਿੰਦਰ ਸਿੰਘ ਚੱਠਾ ਵਾਸੀ ਭੋਗੀਵਾਲ, ਮਲੇਰਕੋਟਲਾ ਨਾਲ ਧੂਮਧਾਮ ਨਾਲ ਹੋਇਆ ਸੀ।
ਇਹ ਵੀ ਪੜ੍ਹੋ : ਲੁਧਿਆਣਾ ’ਚ ਨੌਜਵਾਨ ਐਡਵੋਕੇਟ ਨੇ ਕੀਤੀ ਖ਼ੁਦਕੁਸ਼ੀ, ਫੈਲੀ ਸਨਸਨੀ
ਵਿਆਹ ’ਤੇ ਉਨ੍ਹਾਂ ਨੇ ਕਰੀਬ 35 ਲੱਖ ਰੁਪਏ ਖਰਚ ਕੀਤੇ। ਵਿਆਹ ਤੋਂ ਕਰੀਬ ਇਕ ਹਫਤੇ ਬਾਅਦ ਹੀ ਸੁਖਵੀਰ ਕੌਰ ਚੱਠਾ ਕੈਨੇਡਾ ਚਲੇ ਗਈ ਪਰ ਲਗਭਗ 3 ਸਾਲ ਤੋਂ ਜ਼ਿਆਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਸੁਖਵੀਰ ਕੌਰ ਆਪਣੇ ਪਤੀ ਜਸਵਿੰਦਰ ਸਿੰਘ ਨੂੰ ਆਪਣੇ ਨਾਲ ਕੈਨੇਡਾ ਨਾਲ ਲੈ ਕੇ ਨਹੀਂ ਗਈ, ਜਿਸ ਨੇ ਅਜਿਹਾ ਕਰ ਕੇ ਪੀੜਤ ਨਾਲ ਕਥਿਤ ਧੋਖਾਦੇਹੀ ਕੀਤੀ ਹੈ। ਥਾਣਾ ਜਮਾਲਪੁਰ ਦੀ ਪੁਲਸ ਨੇ ਸੁਖਵੀਰ ਕੌਰ ਚੱਠਾ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ’ਚ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਜੰਡਿਆਲਾ ਪੁਲਸ ਨੇ 3 ਏ. ਐੱਸ. ਆਈਜ਼ ਖ਼ਿਲਾਫ਼ ਦਰਜ ਕੀਤਾ ਕੇਸ, ਜਾਣੋ ਕੀ ਹੈ ਪੂਰਾ ਮਾਮਲਾ
ਨੋਟ - ਕੈਨੇਡਾ ਦੇ ਨਾਂ ’ਤੇ ਹੋ ਰਹੀਆਂ ਠੱਗੀਆਂ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?