ਹੱਥ-ਪੈਰ ਬੰਨ੍ਹ ਕੇ ਬੇਰਹਿਮੀ ਨਾਲ ਕਤਲ ਕੀਤੀ ਬੀਬੀ, ਕੁੱਝ ਦਿਨ ਬਾਅਦ ਜਾਣਾ ਸੀ ਕੈਨੇਡਾ

Wednesday, Sep 15, 2021 - 06:32 PM (IST)

ਹੱਥ-ਪੈਰ ਬੰਨ੍ਹ ਕੇ ਬੇਰਹਿਮੀ ਨਾਲ ਕਤਲ ਕੀਤੀ ਬੀਬੀ, ਕੁੱਝ ਦਿਨ ਬਾਅਦ ਜਾਣਾ ਸੀ ਕੈਨੇਡਾ

ਖੰਨਾ (ਵਿਪਨ ਬੀਜਾ) : ਖੰਨਾ ਦੀ ਸੰਘਣੀ ਆਬਾਦੀ ਵਾਲੇ ਆਹਲੂਵਾਲੀਆ ਮੁਹੱਲੇ ਵਿਚ 75 ਸਾਲਾ ਇਕ ਬਜ਼ੁਰਗ ਐੱਨ. ਆਰ. ਆਈ. ਬੀਬੀ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਸੁਰਿੰਦਰ ਕੌਰ ਨੇ ਕੁੱਝ ਬਾਅਦ ਹੀ ਕੈਨੇਡਾ ਜਾਣਾ ਸੀ। ਉਸ ਦਾ ਇਕ ਪੁੱਤਰ ਕੈਨੇਡਾ ਰਹਿੰਦਾ ਹੈ ਜਦਕਿ ਇਕ ਪੁੱਤਰ ਖੰਨਾ ਵਿਚ ਹੀ ਰਹਿੰਦਾ ਹੈ। ਜਿਸ ਘਰ ਵਿਚ ਉਕਤ ਬਜ਼ੁਰਗ ਦਾ ਕਤਲ ਹੋਇਆ, ਉਥੇ ਉਹ ਇਕੱਲੀ ਰਹਿੰਦੀ ਸੀ। ਰਾਤ ਨੂੰ ਮੁਹੱਲੇ ਵਿਚ ਗਣਪਤੀ ਉਤਸਵ ਸੀ ਅਤੇ ਉਹ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਤੋਂ ਬਾਅਦ ਦੇਰ ਰਾਤ ਘਰ ਪਰਤੀ ਸੀ।

ਇਹ ਵੀ ਪੜ੍ਹੋ : ਪ੍ਰੇਮੀ ਨੇ ਪ੍ਰੇਮਿਕਾ ਸਾਹਮਣੇ ਖਾਧਾ ਜ਼ਹਿਰ, ਲੱਖ ਯਤਨਾਂ ਬਾਅਦ ਵੀ ਨਹੀਂ ਬਚੀ ਜਾਨ, ਅੱਜ ਕਰਨ ਵਾਲੇ ਸਨ ਵਿਆਹ

ਬਜ਼ੁਰਗ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਹੈ। ਮਾਰਨ ਤੋਂ ਪਹਿਲਾਂ ਬਜ਼ੁਰਗ ਦੇ ਹੱਥ-ਪੈਰ ਬੰਨ੍ਹੇ ਗਏ ਅਤੇ ਫਿਰ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਘਰ ਦਾ ਸਮਾਨ ਵੀ ਖਿਲਰਿਆ ਪਿਆ ਸੀ। ਫਿਲਹਾਲ ਪੁਲਸ ਦੀ ਜਾਂਚ ਲੁੱਟਖੋਹ ਜਾਂ ਕਿਸੇ ਜਾਣ ਪਛਾਣ ਵਲੋਂ ਕਤਲ ਕੀਤੇ ਜਾਣ ਦੀ ਥਿਊਰੀ ’ਤੇ ਚੱਲ ਰਹੀ ਹੈ। ਮੌਕੇ ’ਤੇ ਐੱਸ. ਪੀ. ਮਨਪ੍ਰੀਤ ਸੰਘ, ਡੀ. ਐੱਸ. ਪੀ. ਰਾਜਨ ਪਰਮਿੰਦਰ ਸਿੰਘ ਦੀ ਟੀਮ ਜਾਂਚ ਵਿਚ ਜੁਟੀ ਹੋਈ ਹੈ। ਡਾਗ ਸਕੁਆਇਡ ਅਤੇ ਫਿੰਗਰ ਪ੍ਰਿੰਟ ਮਾਹਰਾਂ ਨੂੰ ਵੀ ਬੁਲਾਇਆ ਗਿਆ ਹੈ।

ਇਹ ਵੀ ਪੜ੍ਹੋ : ਜਲੰਧਰ ’ਚ ਸ਼ਰਮਸਾਰ ਹੋਈ ਇਨਸਾਨੀਅਤ, ਇਕ ਘੰਟੇ ਤਕ ਸੜਕ ’ਤੇ ਪਈ ਰਹੀ ਮੁੰਡੇ ਦੀ ਲਾਸ਼, ਲੋਕ ਬਣਾਉਂਦੇ ਰਹੇ ਵੀਡੀਓ

ਬਜ਼ੁਰਗ ਦੀ ਰਿਸ਼ਤੇਦਾਰ ਪੂਜਾ ਅਤੇ ਹਰਿੰਦਰ ਸਿੰਘ ਨੇ ਦੱਸਿਆ ਕਿ ਬਜ਼ੁਰਗ ਸੁਰਿੰਦਰ ਕੌਰ ਇਕੱਲੀ ਰਹਿੰਦੀ ਸੀ। ਉਸ ਨੇ ਕੁਝ ਦਿਨ ਬਾਅਦ ਕੈਨੇਡਾ ਵਿਚ ਰਹਿੰਦੇ ਆਪਣੇ ਪੁੱਤ ਕੋਲ ਜਾਣਾ ਸੀ। ਰਾਤ ਨੂੰ ਉਹ ਗਣਪਤੀ ਉਤਸਵ ਵਿਚ ਸ਼ਿਰਕਤ ਕਰਕੇ ਪਰਤੀ ਸੀ। ਸਵੇਰੇ ਕੰਮ ਵਾਲੀ ਕੁੜੀ ਪਹੁੰਚੀ ਤਾਂ ਕਤਲ ਦਾ ਪਤਾ ਲੱਗਾ। ਐੱਸ. ਪੀ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ। ਅਜੇ ਅਣਪਛਾਤੇ ਕਾਤਲਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਪਰ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਵਾਲੇ ਮਾਮਲੇ ’ਚ ਵੱਡਾ ਖ਼ੁਲਾਸਾ, ਫੋਨ ’ਚ ਮਿਲੀਆਂ ਵੀਡੀਓਜ਼ ਨੇ ਖੋਲ੍ਹੀ ਪਤਨੀ ਦੀ ਪੋਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News