ਚੰਡੀਗੜ੍ਹ ''ਚ ਅਜੀਬੋ-ਗਰੀਬ ਮਾਮਲਾ ਆਇਆ ਸਾਹਮਣੇ, ਸੁਖਨਾ ਝੀਲ ''ਤੇ ''ਊਠਾਂ'' ਦਾ ਕੱਟਿਆ ਚਲਾਨ

Thursday, Feb 10, 2022 - 09:51 AM (IST)

ਚੰਡੀਗੜ੍ਹ ''ਚ ਅਜੀਬੋ-ਗਰੀਬ ਮਾਮਲਾ ਆਇਆ ਸਾਹਮਣੇ, ਸੁਖਨਾ ਝੀਲ ''ਤੇ ''ਊਠਾਂ'' ਦਾ ਕੱਟਿਆ ਚਲਾਨ

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ 'ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਿਸੇ ਵਾਹਨ ਦਾ ਨਹੀਂ, ਸਗੋਂ ਦੋ ਊਠਾਂ ਦਾ ਚਲਾਨ ਕੱਟਿਆ ਗਿਆ ਹੈ। ਊਠਾਂ ਦਾ ਚਲਾਨ ਸੁਖਨਾ ਝੀਲ ’ਤੇ ਕੱਟਿਆ ਗਿਆ ਹੈ। ਸੁਖਨਾ ਝੀਲ ’ਤੇ ਆਉਣ ਵਾਲੇ ਸੈਲਾਨੀ ਊਠਾਂ ਦੀ ਸਵਾਰੀ ਦਾ ਆਨੰਦ ਲੈਂਦੇ ਹਨ ਪਰ ਹੁਣ ਊਠ ਦੀ ਸਵਾਰੀ ਨਹੀਂ ਹੋਵੇਗੀ ਕਿਉਂਕਿ ਇੱਥੇ ਊਠ ਲਿਆਉਣ ਵਾਲੇ ਇਨ੍ਹਾਂ ਦੇ ਮਾਲਕਾਂ ਦੇ ਚਲਾਨ ਕੱਟ ਕੇ ਊਠਾਂ ਨੂੰ ਇੱਥੇ ਨਾ ਲਿਆਉਣ ਦੀ ਸਖ਼ਤ ਹਦਾਇਤ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਦਰਦਨਾਕ : ਕਾਰ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਦੌਰਾਨ 2 ਸਕੇ ਭਰਾਵਾਂ ਦੀ ਮੌਤ

ਚੰਡੀਗੜ੍ਹ ਪ੍ਰਸ਼ਾਸਨ ਦੇ ਸੋਸਾਇਟੀ ਫਾਰ ਦਿ ਪ੍ਰੀਵੈਂਸ਼ਨ ਦਿ ਕਰੂਐਲਟੀ ਟੂ ਐਨੀਮਲ (ਐੱਸ. ਪੀ. ਸੀ. ਏ.) ਵਿੰਗ ਦੇ ਇੰਸਪੈਕਟਰ ਧਰਮਿੰਦਰ ਡੋਗਰਾ ਟੀਮ ਨਾਲ ਸੁਖਨਾ ਝੀਲ ’ਤੇ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਵੇਖਿਆ ਕਿ ਊਠ ਮਾਲਕਾਂ ਵੱਲੋਂ ਰਾਜਸਥਾਨ ਊਠ ਉਲੰਘਣਾ ਐਕਟ-2015 ਧਾਰਾ 5 ਅਤੇ ਉੱਪ ਧਾਰਾ-2 ਦੀ ਅਣਦੇਖੀ ਅਤੇ ਜਾਨਵਰਾਂ ਨਾਲ ਕਰੂਰਤਾ ਨਿਯਮ 1973 ਧਾਰਾ 6 ਦੀ ਉਲੰਘਣਾ ਕੀਤੀ ਗਈ ਹੈ ਕਿਉਂਕਿ ਸ਼ਹਿਰ ਦਾ ਮਾਹੌਲ ਊਠਾਂ ਦੇ ਅਨੁਕੂਲ ਨਹੀਂ ਹੈ, ਉੱਥੇ ਹੀ ਇਨ੍ਹਾਂ ਊਠ ਮਾਲਕਾਂ ਕੋਲ ਊਠ ਦੀ ਸਵਾਰੀ ਦਾ ਕੋਈ ਲਾਈਸੈਂਸ ਨਹੀਂ ਸੀ ਅਤੇ ਨਾ ਹੀ ਇਨ੍ਹਾਂ ਨੇ ਆਪਣੇ ਊਠਾਂ ਦੀ ਰਜਿਸਟ੍ਰੇਸ਼ਨ ਸਬੰਧਿਤ ਵਿਭਾਗ ਕੋਲ ਕਰਵਾਈ ਸੀ।

ਇਹ ਵੀ ਪੜ੍ਹੋ : ਫੇਸਬੁੱਕ 'ਤੇ ਨਾਬਾਲਗ ਕੁੜੀ ਨਾਲ ਕੀਤੀ ਦੋਸਤੀ, ਧੋਖੇ ਨਾਲ ਬੁਲਾ ਕੇ ਕੀਤਾ ਜਬਰ-ਜ਼ਿਨਾਹ

ਇਸ ਤੋਂ ਬਾਅਦ ਇੰਸ. ਧਰਮਿੰਦਰ ਡੋਗਰਾ ਨੇ ਊਠਾਂ ਦਾ ਪੀ. ਸੀ. ਏ. ਐਕਟ-1960 ਤਹਿਤ ਚਲਾਨ ਕੱਟਿਆ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਹੁਣ ਇੱਥੇ ਦੁਬਾਰਾ ਊਠ ਲਿਆਉਣ ਤੋਂ ਵੀ ਰੋਕ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News