'ਮਾਸਟਰ ਕਾਡਰ ਭਰਤੀ ਪ੍ਰੀਖਿਆ' ਲਈ ਹਦਾਇਤਾਂ ਜਾਰੀ, ਦੂਜੇ ਦੀ ਥਾਂ ਪੇਪਰ ਦੇਣ ਵਾਲਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ

Monday, Jan 11, 2021 - 10:12 AM (IST)

'ਮਾਸਟਰ ਕਾਡਰ ਭਰਤੀ ਪ੍ਰੀਖਿਆ' ਲਈ ਹਦਾਇਤਾਂ ਜਾਰੀ, ਦੂਜੇ ਦੀ ਥਾਂ ਪੇਪਰ ਦੇਣ ਵਾਲਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ

ਪਟਿਆਲਾ/ਮੋਹਾਲੀ (ਜੋਸਨ, ਨਿਆਮੀਆਂ) : ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਆਈ. ਏ. ਐੱਸ. ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਪੰਜਾਬੀ, ਹਿੰਦੀ, ਅੰਗਰੇਜ਼ੀ, ਐੱਸ. ਐੱਸ., ਮੈਥ ਅਤੇ ਸਾਇੰਸ ਮਾਸਟਰ ਕਾਡਰ ਭਰਤੀ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਦੌਰਾਨ ਸਾਹਮਣੇ ਆਏ ਇੰਪਰਸੋਨੇਸ਼ਨ ਕੇਸਾਂ ’ਚ ਸ਼ਾਮਲ ਉਮੀਦਵਾਰਾਂ ਅਤੇ ਉਨ੍ਹਾਂ ਦੀ ਥਾਂ ਪੇਪਰ ਦੇਣ ਪਹੁੰਚੇ ਵਿਅਕਤੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ : ਮਹਾਂਰਾਸ਼ਟਰ 'ਚ ਵੀ ਪੁੱਜਾ 'ਬਰਡ ਫਲੂ', ਪੋਲਟਰੀ ਫਾਰਮ 'ਚ 800 ਮੁਰਗੀਆਂ ਦੀ ਮੌਤ

ਸਿੱਖਿਆ ਸਕੱਤਰ ਨੇ ਪਟਿਆਲਾ ਵਿਖੇ ਸਰਕਾਰੀ ਕੰਨਿਆ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਪਟਿਆਲਾ ਵਿਖੇ ਸਾਇੰਸ ਮਾਸਟਰ ਕਾਡਰ ਭਰਤੀ ਲਈ ਬਣੇ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਮਹਿਕਮੇ ਵੱਲੋਂ ਪਹਿਲਾਂ ਹੀ ਸਮੂਹ ਉਮੀਦਵਾਰਾਂ ਲਈ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸਨ ਕਿ ਸਿੱਖਿਆ ਮਹਿਕਮੇ ਦੇ ਭਰਤੀ ਡਾਇਰੈਕਟੋਰੇਟ ਵੱਲੋਂ ਕਰਵਾਈਆਂ ਜਾ ਰਹੀਆਂ ਭਰਤੀ ਪ੍ਰੀਖਿਆਵਾਂ ’ਚ ਨਕਲ ਅਤੇ ਇੰਪਰਸੋਨੇਸ਼ਨ ਜਿਹੇ ਕੇਸਾਂ ’ਤੇ ਬਹੁਤ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : 'ਬਰਡ ਫਲੂ' ਨੂੰ ਲੈ ਕੇ ਪੰਜਾਬ ਵਾਸੀਆਂ ਲਈ ਵੱਡੀ ਰਾਹਤ ਦੀ ਖ਼ਬਰ, ਸਾਰੇ ਟੈਸਟਾਂ ਦੀ ਆਈ ਇਹ ਰਿਪੋਰਟ

ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰ ਇਨ੍ਹਾਂ ਕੇਸਾਂ ’ਚ ਸ਼ਾਮਲ ਪਾਏ ਗਏ, ਉਨ੍ਹਾਂ ਦੀ ਉਮੀਦਵਾਰੀ ਤਾਂ ਰੱਦ ਕੀਤੀ ਹੀ ਜਾਵੇਗੀ, ਨਾਲ ਹੀ ਭਵਿੱਖ ’ਚ ਉਨ੍ਹਾਂ ਨੂੰ ਮਹਿਕਮੇ ਦੀਆਂ ਅਸਾਮੀਆਂ ’ਚ ਅਪਲਾਈ ਕਰਨ ਲਈ ਵੀ ਬਲੈਕ ਲਿਸਟ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਧਿਆਪਨ ਬਹੁਤ ਹੀ ਸਤਿਕਾਰਯੋਗ ਕਿੱਤਾ ਹੈ।

ਇਹ ਵੀ ਪੜ੍ਹੋ : ਅਕਾਲੀ ਹਾਈਕਮਾਂਡ ਵੱਲੋਂ ਉਮੀਦਵਾਰ ਐਲਾਨਣ ਮਗਰੋਂ ਗਰਮਾਈ ਸਿਆਸਤ, ਹੋ ਸਕਦੇ ਨੇ ਅਹਿਮ ਐਲਾਨ

ਇਸ ਦੌਰਾਨ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਸਿੱਖਿਆ ਭਰਤੀ ਬੋਰਡ ਨੇ ਜਾਣਕਾਰੀ ਦਿੱਤੀ ਕਿ ਸਾਇੰਸ ਮਾਸਟਰ ਕਾਡਰ ਭਰਤੀ ਪ੍ਰੀਖਿਆ ’ਚ 8168 ਉਮੀਦਵਾਰ ਅਪੀਅਰ ਹੋਏ, ਜੋ ਕਿ ਕੁੱਲ ਅਪਲਾਈ ਕਰਨ ਵਾਲਿਆਂ ਦਾ 87.5 ਫ਼ੀਸਦੀ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਹਰਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸੁਖਵਿੰਦਰ ਕੁਮਾਰ ਖੋਸਲਾ ਨੇ ਵੀ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ।
ਨੋਟ : ਮਾਸਟਰ ਕਾਡਰ ਭਰਤੀ ਪ੍ਰੀਖਿਆ ਦੌਰਾਨ ਜਾਰੀ ਕੀਤੀਆਂ ਗਈਆਂ ਸਖ਼ਤ ਹਦਾਇਤਾਂ ਬਾਰੇ ਦਿਓ ਆਪਣੀ ਰਾਏ


author

Babita

Content Editor

Related News