ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕੁੜਮਨੀ ਸ਼ੱਕੀ ਹਾਲਾਤ 'ਚ ਲਾਪਤਾ
Sunday, Aug 04, 2019 - 04:54 PM (IST)

ਹੁਸ਼ਿਆਰਪੁਰ (ਅਮਰਿੰਦਰ) - ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਹਰਪਾਲ ਪੁਰੀ ਦੀ ਪਤਨੀ ਅਤੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕੁੜਮਨੀ ਹਰਪ੍ਰੀਤ ਪੁਰੀ ਦੇ ਸ਼ੱਕੀ ਹਾਲਾਤ 'ਚ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਹਰਪ੍ਰੀਤ ਪੁਰੀ ਸ਼ੁੱਕਰਵਾਰ ਦੁਪਹਿਰ ਦੇ ਸਮੇਂ ਤੋਂ ਲਾਪਤਾ ਹੈ, ਜਿਸ ਦੀ ਸੂਚਨਾ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਥਾਣਾ ਮਾਡਲ ਟਾਊਨ ਦੀ ਪੁਲਸ ਨੂੰ ਦੇ ਦਿੱਤੀ ਸੀ, ਜਿਸ ਤੋਂ ਬਾਅਦ ਪੁਲਸ ਵਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਕੈਬਨਿਟ ਮੰਤਰੀ ਦੀ ਕੁੜਮਨੀ ਹਰਪ੍ਰੀਤ ਪੁਰੀ ਨੂੰ ਅੱਜ ਲਾਪਤਾ ਹੋਏ 3 ਦਿਨ ਹੋ ਚੁੱਕੇ ਹਨ ਪਰ ਅਜੇ ਤੱਕ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਹਰਪ੍ਰਤੀ ਪੁਰੀ ਦੇ ਸ਼ੱਕੀ ਹਾਲਾਤ 'ਚ ਲਾਪਤਾ ਹੋ ਜਾਣ 'ਤੇ ਘਰ 'ਚ ਦੁੱਖੀ ਅਤੇ ਚਿੰਤਾ ਦਾ ਮਾਹੌਲ ਪੈਦਾ ਹੋਇਆ ਪਿਆ ਹੈ। ਦੱਸ ਦੇਈਏ ਕਿ ਹੁਸ਼ਿਆਰਪੁਰ ਦੀ ਪੁਲਸ ਹਿਮਾਚਲ ਪ੍ਰਦੇਸ਼ ਦੀ ਊਨਾ ਪੁਲਸ ਨਾਲ ਮਿਲ ਕੇ ਧਾਰਮਿਕ ਸਥਾਨਾਂ 'ਚ ਉਨ੍ਹਾਂ ਦੀ ਭਾਲ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੁਹੱਲਾ ਕਮਾਲਪੁਰ ਦੇ ਬਿਜਨਸਮੈਨ ਦੀ ਪਤਨੀ ਹਰਪ੍ਰੀਤ ਕੌਰ ਪੁਰੀ ਸ਼ੁੱਕਰਵਾਰ ਨੂੰ ਘਰ 'ਚ ਕੰਮ ਕਰਨ ਵਾਲੀ ਨੌਕਰਾਣੀ ਨੂੰ ਦਰਜ਼ੀ ਦੀ ਦੁਕਾਨ 'ਤੇ ਜਾਣ ਦਾ ਕਹਿ ਕੇ ਘਰੋਂ ਗਈ ਸੀ, ਜਿਸ ਤੋਂ ਬਾਅਦ ਉਹ ਹੁਣ ਤੱਕ ਘਰ ਵਾਪਸ ਨਹੀਂ ਆਈ। ਘਰੋਂ ਬਾਹਰ ਜਾਣ ਵੇਲੇ ਉਹ ਆਪਣਾ ਫੋਨ ਵੀ ਘਰ ਹੀ ਛੱਡ ਗਏ ਸਨ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਸੜਕਾਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇ ਆਧਾਰ 'ਤੇ ਪਤਾ ਲਗਾਇਆ ਹੈ ਕਿ ਉਹ ਰਿਕਸ਼ਾ ਕਰਕੇ ਬੱਸ ਸਟੈਂਡ ਗਏ ਸਨ।