ਖਹਿਰਾ ਤੇ ਬੈਂਸ ਸਿਰਫ ਆਲੋਚਨਾ ਕਰ ਸਕਦੇ ਨੇ, ਕੰਮ ਨਹੀਂ : ਧਰਮਸੌਤ
Monday, Mar 12, 2018 - 10:31 AM (IST)
ਚੰਡੀਗੜ੍ਹ (ਕਮਲ) — ਪੰਜਾਬ ਦੇ ਜੰਗਲਾਤ, ਪ੍ਰਿੰਟਿਗ ਐਂਡ ਸਟੇਸ਼ਨਰੀ ਤੇ ਐੱਸ. ਸੀ. ਬੀ. ਸੀ. ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਤੇ ਲੋਕ ਇਨਸਾਫ ਪਾਰਟੀ (ਲਿਪ) ਆਗੂ ਸਿਮਰਨਜੀਤ ਸਿੰਘ ਬੈਂਸ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਇਹ ਦੋਵੇਂ ਆਗੂ ਆਪਣਾ ਦਿਮਾਗੀ ਸੰਤੁਲਨ ਗਵਾ ਚੁੱਕੇ ਹਨ। ਹਰ ਵੇਲੇ ਫੋਕੀ ਸ਼ੋਹਰਤ ਹਾਸਲ ਕਰਨ ਲਈ ਬੇਤੁਕੀ ਬਿਆਨਬਾਜੀ ਕਰਦੇ ਰਹਿੰਦੇ ਹਨ। ਕੈਪਟਨ ਸਰਕਾਰ ਵਲੋਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੇ ਜਾਣ ਸੰਬੰਧੀ ਕੀਤੀ ਜਾ ਰਹੀ ਬੇਲੋੜੀ ਆਲੋਚਨਾ ਦੇ ਸੰਬੰਧ 'ਚ ਧਰਮਸੌਤ ਨੇ ਕਿਹਾ ਕਿ ਖਹਿਰਾ ਤੇ ਬੈਂਸ ਸਿਰਫ ਆਲੋਚਨਾ ਹੀ ਕਰ ਸਕਦੇ ਹਨ, ਪੰਜਾਬ ਦੇ ਭਲੇ ਲਈ ਅੱਜ ਤਕ ਇੰਨਾ ਵਲੋਂ ਕੁਝ ਨਹੀਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਆਗੂ ਤੇ ਉਸ ਦੇ ਸਹਿਯੋਗੀ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਕਿ ਉਨ੍ਹਾਂ ਦੀ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਮੁੱਹਈਆ ਕੀਤਾ ਹੈ? ਧਰਮਸੌਤ ਨੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਆਪਣੇ ਇਕ ਸਾਲ ਦੇ ਕਾਰਜਕਾਲ 'ਚ 1.61 ਲੱਖ ਤੋਂ ਵਧੇਰੇ ਬੇਰੁਜ਼ਗਾਰ ਮੁੰਡੇ-ਕੁੜੀਆਂ ਨੂੰ ਸਰਕਾਰੀ/ਗੈਰ-ਸਰਕਾਰੀ ਨੌਕਰੀਆਂ ਦੇ ਕੇ ਇਕ ਮਿਸਲਾ ਕਾਇਮ ਕੀਤੀ ਗਈ ਹੈ, ਜੋ ਕਿ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਹੀ।
ਉਨ੍ਹਾਂ ਦਾਅਵਾ ਕੀਤਾ ਕਿ ਅਗਲੇ ਚਾਰ ਸਾਲਾਂ 'ਚ ਹਰ ਘਰ ਨੌਕਰੀ ਦੇਣ ਦਾ ਚੋਣ ਵਾਅਦਾ ਪੂਰਾ ਕਰਨ ਲਈ 10 ਲੱਖ ਤੋਂ ਵੀ ਵੱਧ ਹੋਰ ਨੌਕਰੀਆਂ ਦਿੱਤੀਆਂ ਜਾਣਗੀਆਂ। ਕੈਬਨਿਟ ਮੰਤਰੀ ਧਰਮਸੌਤ ਨੇ ਅੱਗੇ ਕਿਹਾ ਇਕ ਪਾਸੇ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਧਾਨ ਸਭਾ ਦੇ ਸੈਸ਼ਨ ਦਾ ਸਮਾਂ ਵਧਾਏ ਜਾਣ ਦੀ ਮੰਗ ਕਰ ਰਹੇ ਹਨ ਪਰ ਸੈਸ਼ਨ ਦਾ ਸਮਾਂ ਵਧਾਏ ਜਾਣ ਦੀ ਮੰਗ ਕਰ ਰਹੇ ਹਨ ਪਰ ਦੂਜੇ ਪਾਸੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਸੈਸ਼ਨ ਅੰਦਰ ਜਾਣ ਦੀ ਥਾਂ ਸੈਸ਼ਨ ਰਹੇ ਹਨ। ਉਨ੍ਹਾਂ ਅਕਾਲੀ ਆਗੂਆਂ ਨੂੰ ਨਸੀਹਤ ਦਿੱਤੀ ਕਿ ਬਾਦਲ ਐਂਡ ਕੰਪਨੀ ਨੂੰ ਪਹਿਲਾਂ ਘਰ ਬੈਠ ਕੇ ਸਲਾਹ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਨੇ ਸੈਸ਼ਨ ਨੂੰ ਵਧਾਉਣਾ ਹੈ ਜਾਂ ਸੈਸ਼ਨ ਦਾ ਘਿਰਾਓ ਕਰਨਾ ਹੈ।
