ਮੰਤਰੀ ਸਰਕਾਰੀਆ ਨੇ ਬੈਂਕ ''ਚ ਮਾਰਿਆ ਅਚਨਚੇਤ ਛਾਪਾ

Saturday, Apr 25, 2020 - 04:14 PM (IST)

ਮੰਤਰੀ ਸਰਕਾਰੀਆ ਨੇ ਬੈਂਕ ''ਚ ਮਾਰਿਆ ਅਚਨਚੇਤ ਛਾਪਾ

ਭਿੰਡੀ ਸੈਦਾ (ਗੁਰਜੰਟ): ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਬੀਤੇ ਕੱਲ੍ਹ ਕਸਬਾ ਭਿੰਡੀ ਸੈਦਾ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਵਿਚ ਅਚਨਚੇਤ ਛਾਪਾ ਮਾਰਿਆ ਹੈ। ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਖਤ ਦਿਸ਼ਾ ਨਿਰਦੇਸ਼ ਦਿੰਦਿਆ ਕਿਹਾ ਕਿ ਬੈਂਕ ਦੇ ਬਾਹਰ ਪੈਸੇ ਲੈਣ ਆਏ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਇਨ੍ਹਾਂ ਵਿਚ ਆਪਸੀ ਦੂਰੀ ਬਣਾਉਣ ਤੇ ਹਰੇਕ ਦੇ ਮੂੰਹ ਤੇ ਮਾਸਕ ਪਾਉਣ ਦਾ ਖਾਸ ਧਿਆਨ 'ਚ ਰੱਖਿਆ ਜਾਵੇ ਅਤੇ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਵੱਖ-ਵੱਖ ਸਕੀਮਾਂ ਤਹਿਤ ਭੇਜਿਆ ਪੈਸਾ ਹਰੇਕ ਗਰੀਬ ਤੇ ਲੋੜਵੰਦ ਵਿਅਕਤੀ ਨੂੰ ਬਿਨਾਂ ਕਿਸੇ ਖੱਜਲ ਖੁਆਰੀ ਤੋਂ ਦਿੱਤਾ ਜਾਵੇ ਤਾਂ ਜੋ ਕਰਫਿਊ ਦੌਰਾਨ ਲੋਕ ਆਪਣੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰ ਸਕਣ।

ਇਸ ਮੌਕੇ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ, ਡੀ.ਐੱਸ.ਪੀ. ਗੁਰਪ੍ਰਤਾਪ ਸਿੰਘ ਸਹੋਤਾ,ਬਰਾਂਚ ਮੈਨੇਜਰ ਕਮਲੇਸ਼ ਕੁਮਾਰ, ਬੈਂਕ ਅਧਿਕਾਰੀ ਰਵੀ ਕੁਮਾਰ, ਅਸ਼ਵਨੀ ਕੁਮਾਰ, ਹਰਪਾਲ ਸਿੰਘ, ਜ਼ਿਲਾ ਪ੍ਰੀਸ਼ਦ ਮੈਂਬਰ ਸੁਰਜੀਤ ਸਿੰਘ ਭਿੰਡੀਆਂ, ਯੂਥ ਆਗੂ ਗੁਰਪ੍ਰੀਤ ਸਿੰਘ ਮੈਕੀ, ਸਰਪੰਚ ਬਲਬੀਰ ਸਿੰਘ ਜਸਰਾਉਰ, ਸੱਤਾ ਸਿੰਘ ਭਿੰਡੀ ਸੈਦਾ, ਦਿਲਬਾਗ ਸਿੰਘ ਮਿਆਦਿਆਂ, ਨੰਬਰਦਾਰ ਅਮਰਜੀਤ ਸਿੰਘ ਨਿਪਾਲ, ਮੰਗਲ ਸਿੰਘ ਛੀਨਾ ਅਤੇ ਦਲਬੀਰ ਸਿੰਘ ਕਾਹਲੋਂ ਆਦਿ ਹਾਜ਼ਰ ਸਨ।


author

Shyna

Content Editor

Related News