ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਫਰਜ਼ੀ ਪੀ. ਏ. ਕਾਬੂ, ਵੰਡਦਾ ਸੀ ਸਰਕਾਰੀ ਨੌਕਰੀਆਂ

09/07/2022 6:29:46 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ, ਸੁਖਪਾਲ) : ਪੰਜਾਬ ਸਰਕਾਰ ਅਤੇ ਡੀ.ਜੀ.ਪੀ ਦੀਆਂ ਹਦਾਇਤਾਂ ਤਹਿਤ ਡਾ. ਸਚਿਨ ਗੁਪਤਾ ਆਈ. ਪੀ. ਐੱਸ. ਐੱਸ. ਐੱਸ. ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹੇ ਅੰਦਰ ਸ਼ਰਾਰਤੀ ਅਨਸਰਾਂ ’ਤੇ ਨਿਕੇਲ ਕੱਸੀ ਜਾ ਰਹੀ ਹੈ, ਇਸੇ ਤਹਿਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜਿਸ ਵਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਫਰਜ਼ੀ ਪੀ. ਏ. ਬਣ ਕੇ ਸਰਕਾਰੀ ਅਧਿਆਪਕ ਦੀ ਨੌਕਰੀ ਲਗਵਾਉਣ ਦੇ ਨਾਮ ’ਤੇ 10 ਲੱਖ ਰੁਪਏ ਦੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ। 

ਇਹ ਵੀ ਪੜ੍ਹੋ : 30 ਸਾਲ ਪਹਿਲਾਂ ਦੋ ਨੌਜਵਾਨਾਂ ਦਾ ਝੂਠਾ ਮੁਕਾਬਲਾ ’ਚ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਅਦਾਲਤ ਨੇ ਦਿੱਤੀ ਮਿਸਾਲੀ ਸਜ਼ਾ

ਡਾ. ਸਚਿਨ ਗੁਪਤਾ ਆਈ. ਪੀ. ਐੱਸ. ਐੱਸ.ਐੱਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਵੀਰ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਫੱਕਸਰ ਨੇ ਥਾਣਾ ਕਬਰਵਾਲਾ ਵਿਖੇ ਇਤਲਾਹ ਦਿੱਤੀ ਕਿ ਉਹ ਪਿੰਡ ਕੋਲਿਆਵਾਲੀ ਮਿਤੀ 05.09.2022 ਨੂੰ ਪੁੱਜਾ ਸੀ ਅਤੇ ਟਾਇਰ ਪੈਂਚਰ ਵਾਲੀ ਦੁਕਾਨ ’ਤੇ ਮੈਨੂੰ ਗੁਰਮੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਕੋਲਿਆਂਵਾਲੀ ਨੂੰ ਮਿਲਿਆ ਤਾਂ ਗੁਰਮੀਤ ਸਿੰਘ ਮੈਨੂੰ ਕਹਿਣ ਲੱਗਾ ਕਿ ਮੈਂ ਕੈਬਿਨਟ ਮੰਤਰੀ ਡਾ. ਬਲਜੀਤ ਕੌਰ ਵਿਧਾਇਕ ਹਲਕਾ ਮਲੋਟ ਨਾਲ ਨਿੱਜੀ ਸਹਾਇਕ ਲੱਗਾ ਹੋਇਆ ਹਾਂ ਅਤੇ ਮੈਨੂੰ ਕਹਿਣ ਲੱਗਾ ਕਿ ਜੇਕਰ ਸਰਕਾਰੀ ਅਧਿਆਪਕ ਲੱਗਣਾ ਚਾਹੁੰਦੇ ਹੋ ਤਾਂ ਮੈਨੂੰ 10 ਲੱਖ ਰੁਪਏ ਦੇ ਦਿਉ।

ਇਹ ਵੀ ਪੜ੍ਹੋ : ਫਿਰ ਦਾਗਦਾਰ ਹੋਈ ਖਾਕੀ, ਪੰਜਾਬ ਪੁਲਸ ਦੇ ਦੋ ਮੁਲਾਜ਼ਮਾਂ ’ਤੇ ਦੋਸਤਾਂ ਨਾਲ ਮਿਲ ਕੇ ਕੁੜੀ ਨਾਲ ਬਲਾਤਕਾਰ ਦਾ ਦੋਸ਼

ਜਿਸ ’ਤੇ ਗੁਰਵੀਰ ਸਿੰਘ ਨੇ ਕੈਬਿਨਟ ਮੰਤਰੀ ਦੇ ਨਿੱਜੀ ਸਹਾਇਕ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਗੁਰਮੀਤ ਸਿੰਘ ਨਾਮ ਦਾ ਕੋਈ ਵੀ ਵਿਅਕਤੀ ਕੈਬਿਨਟ ਮੰਤਰੀ ਦੇ ਨਾਲ ਨਿੱਜੀ ਸਹਾਇਕ ਨਹੀਂ ਲੱਗਾ ਹੋਇਆ ਜਿਸ ਦੇ ਬਿਆਨ ’ਤੇ ਪੁਲਸ ਵੱਲੋਂ ਮੁਕੱਦਮਾ ਨੰਬਰ 133 ਮਿਤੀ 07.09.2022 ਅ/ਧ 420,51,384 ਆਈ.ਪੀ.ਸੀ ਥਾਣਾ ਕਬਰਵਾਲਾ ਵਿਖੇ ਦਰਜ ਰਜਿਸਟਰ ਕਰਕੇ ਉਕਤ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾ ਦੱਸਿਆ ਕਿ ਗੁਰਮੀਤ ਸਿੰਘ ਤੋਂ ਮੁੱਢਲੀ ਪੁੱਛਗਿੱਛ ’ਤੇ ਉਸ ਨੇ ਮੰਨਿਆ ਕਿ ਉਸ ਨੇ ਪਹਿਲਾਂ ਵੀ ਖੁਦ ਹੀ ਆਪਣੀ ਨੌਕਰੀ ਲਈ ਕੈਬਨਿਟ ਮੰਤਰੀ ਦਾ ਜਾਅਲੀ ਪੀ.ਏ. ਬਣ ਕੇ ਪ੍ਰਾਈਵੇਟ ਕੰਪਨੀ ਵੇਰਕਾ ਅੰਦਰ ਫੋਨ ਕਰਕੇ ਨੌਕਰੀ ਦੇਣ ਲਈ ਕਿਹਾ ਸੀ ਜਿਸ ’ਤੇ ਉਨ੍ਹਾਂ ਨੇ ਗੁਰਮੀਤ ਸਿੰਘ ਨੂੰ ਵੇਰਕਾ ਅੰਦਰ ਨੌਕਰੀ ਦੇ ਦਿੱਤੀ ਸੀ। ਪੁਲਸ ਵੱਲੋਂ ਅਗਲੇਰੀ ਤਫਤੀਸ਼ ਜਾਰੀ ਹੈ।

ਇਹ ਵੀ ਪੜ੍ਹੋ : PGI ਦੇ ਹੈਰਾਨ ਕਰਨ ਵਾਲੇ ਤੱਥ, ਪੰਜਾਬ-ਹਰਿਆਣਾ ਦੇ ਗੱਭਰੂਆਂ ’ਚ ਵਧੀ ਨਾਮਰਦੀ, ਬਜ਼ੁਰਗਾਂ ਦੀ ਸੈਕਸ ਪ੍ਰਤੀ ਰੁਚੀ ਵਧੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News