ਮੋਹਾਲੀ ''ਚ ਕੈਬ ਡਰਾਈਵਰ ਦੀ ਘਟੀਆ ਕਰਤੂਤ, ਕੁੜੀ ਦਾ ਹੱਥ ਫੜ੍ਹਿਆ ਤੇ...
Saturday, Apr 13, 2019 - 02:21 PM (IST)

ਮੋਹਾਲੀ (ਸੰਦੀਪ) : ਮੋਹਾਲੀ 'ਚ ਇਕ ਕੈਬ ਡਰਾਈਵਰ ਵਲੋਂ ਜ਼ਬਰਦਸਤੀ ਕੁੜੀ ਦਾ ਹੱਥ ਫੜ੍ਹ ਕੇ ਉਸ ਨੂੰ ਕੈਬ 'ਚ ਬਿਠਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪੁਲਸ ਵਲੋਂ ਕੈਬ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਪੀੜਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਸੈਕਟਰ-34 ਗੁਰਦੁਆਰਾ ਸਾਹਿਬ ਨੇੜੇ ਖੜ੍ਹੀ ਸੀ। ਇੰਨੇ 'ਚ ਉਸ ਕੋਲ ਇਕ ਕੈਬ ਆ ਕੇ ਰੁਕੀ ਅਤੇ ਕੈਬ ਡਰਾਈਵਰ ਉਸ ਦਾ ਹੱਥ ਫੜ੍ਹ ਕੇ ਜ਼ਬਰਦਸਤੀ ਉਸ ਨੂੰ ਕੈਬ 'ਚ ਬਿਠਾਉਣ ਦੀ ਕੋਸ਼ਿਸ਼ ਕਰਨ ਲੱਗਾ। ਬੜੀ ਮੁਸ਼ਕਲ ਨਾਲ ਕੁੜੀ ਖੁਦ ਨੂੰ ਕੈਬ ਡਰਾਈਵਰ ਤੋਂ ਬਚਾਉਂਦੀ ਹੋਈ ਭੱਜ ਨਿਕਲੀ ਅਤੇ ਘਰ ਪੁੱਜੀ।
ਉਸ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਇਹ ਮਾਮਲਾ ਪੁਲਸ ਤੱਕ ਪੁੱਜ ਗਿਆ, ਜਿਸ ਤੋਂ ਬਾਅਦ ਪੁਲਸ ਨੇ ਕੈਬ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਕੈਬ ਡਰਾਈਵਰ ਦੀ ਪਛਾਣ ਮੌਲੀਜਾਗਰਾਂ ਦੇ ਰਹਿਣ ਵਾਲੇ ਵਿਨੋਦ ਕੁਮਾਰ ਦੇ ਤੌਰ 'ਤੇ ਕੀਤੀ ਗਈ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਉਸ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ।