ਮੋਹਾਲੀ : ਮਰਸੀਡੀਜ਼ 'ਚੋਂ ਮਿਲੀ ਮਾਰਬਲ ਕਾਰੋਬਾਰੀ ਦੀ ਲਾਸ਼, ਖੁਦਕੁਸ਼ੀ ਜਾਂ ਕਤਲ?
Thursday, Jun 06, 2019 - 01:38 PM (IST)

ਮੋਹਾਲੀ (ਕੁਲਦੀਪ) : ਸ਼ਹਿਰ ਦੇ ਸੈਕਟਰ-91 'ਚ ਇੱਕ ਮਾਰਬਲ ਦੇ ਕਾਰੋਬਾਰੀ ਦੀ ਆਪਣੀ ਹੀ ਮਰਸੀਡੀਜ਼ ਕਾਰ 'ਚ ਸ਼ੱਕੀ ਹਾਲਾਤ 'ਚ ਮੌਤ ਹੋਣ ਦੀ ਖਬਰ ਹੈ। ਮ੍ਰਿਤਕ ਦਾ ਨਾਂ ਅਮਨ ਦੱਸਿਆ ਜਾਂਦਾ ਹੈ, ਜੋ ਕਿ ਮੋਹਾਲੀ ਦੇ ਲਾਂਡਰਾਂ ਵਿਖੇ ਸਥਿਤ ਤਾਜ ਮਾਰਬਲ ਦਾ ਮਾਲਕ ਸੀ। ਮ੍ਰਿਤਕ ਅਮਨ ਡਰਾਈਵਰ ਵਾਲੀ ਸੀਟ 'ਤੇ ਬੈਠਾ ਹੋਇਆ ਸੀ, ਜਿਸ ਦੀ ਪੁੜਪੁੜੀ 'ਚੋਂ ਗੋਲੀ ਲੰਘੀ ਹੋਈ ਹੈ ਅਤੇ ਸਿਰ ਤੋਂ ਲੈ ਕੇ ਪੇਟ ਤੱਕ ਖੂਨ ਵਹਿ ਚੁੱਕਾ ਹੈ।
ਉਸ ਨੇ ਖੁਦ ਨੂੰ ਗੋਲ ਮਾਰ ਖੁਦਕੁਸ਼ੀ ਕੀਤੀ ਹੈ ਜਾਂ ਉਸ ਦਾ ਗੋਲੀ ਮਾਰ ਕੇ ਕਤਲ ਕੀਤਾ ਹੈ, ਇਹ ਗੱਲ ਅਜੇ ਗੁੱਝਾ ਭੇਤ ਬਣੀ ਹੋਈ ਹੈ। ਇਸ ਦੀ ਸੂਚਨਾ ਮਿਲਦਿਆਂ ਹੀ ਸਬੰਧਿਤ ਪੁਲਸ ਥਾਣਾ ਸੋਹਾਣਾ ਤੋਂ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਸੂਤਰਾਂ ਦੀ ਮੰਨੀਏ ਤਾਂ ਅਮਨ ਜਿੱਥੇ ਮਾਰਬਲ ਦਾ ਕਾਰੋਬਾਰੀ ਸੀ, ਉਸ ਦੇ ਨਾਲ ਹੀ ਉਹ ਪ੍ਰਾਪਰਟੀ ਦਾ ਵੀ ਵੱਡਾ ਕਾਰੋਬਾਰੀ ਸੀ ਅਤੇ ਖਰੀਦੋ-ਫਰੋਖ਼ਤ ਕਰਦਾ ਰਹਿੰਦਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਉਸ ਨੇ ਖ਼ੁਦ ਆਪਣੇ ਪਿਸਤੌਲ ਨਾਲ ਹੀ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ। ਜੋ ਵੀ ਹੋਵੇ, ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।