ਅੰਤਿਮ ਅਰਦਾਸ ''ਚ ਪੁੱਜੇ ਕਾਰੋਬਾਰੀ ਨੂੰ ਪਿਆ ਦਿਲ ਦਾ ਦੌਰਾ, 2 ਮਹੀਨੇ ਪਹਿਲਾਂ ਹੋਈ ਸੀ ਪਤਨੀ ਦੀ ਮੌਤ

Saturday, Sep 30, 2023 - 04:07 PM (IST)

ਅੰਤਿਮ ਅਰਦਾਸ ''ਚ ਪੁੱਜੇ ਕਾਰੋਬਾਰੀ ਨੂੰ ਪਿਆ ਦਿਲ ਦਾ ਦੌਰਾ, 2 ਮਹੀਨੇ ਪਹਿਲਾਂ ਹੋਈ ਸੀ ਪਤਨੀ ਦੀ ਮੌਤ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਵਿਖੇ ਅੰਤਿਮ ਅਰਦਾਸ 'ਤੇ ਸ਼ਰਧਾਂਜਲੀ ਸਮਾਰੋਹ ’ਚ ਪੁੱਜੇ ਇੱਥੋਂ ਦੇ ਕੱਪੜਾ ਵਪਾਰੀ ਸੰਦੀਪ ਘਈ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਵਹਿੱਤਕਾਰੀ ਸਭਾ ਸ੍ਰੀ ਰਾਮਲੀਲਾ ਕਮੇਟੀ ਦੇ ਡਾਇਰੈਕਟਰ ਕ੍ਰਿਸ਼ਨ ਕਪੂਰ ਦਾ ਕੁੱਝ ਸਮਾਂ ਪਹਿਲਾਂ ਦਿਹਾਂਤ ਹੋ ਗਿਆ, ਜਿਨ੍ਹਾਂ ਦਾ ਕਪੂਰ ਪੈਲੇਸ ਵਿਖੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਸੀ।

ਇਹ ਵੀ ਪੜ੍ਹੋ : ਜਵਾਈ ਗਿਆ ਸੀ ਵਿਦੇਸ਼, ਪਿੱਛੋਂ ਧੀ ਨੇ ਚਾੜ੍ਹ ਦਿੱਤਾ ਚੰਨ, ਸੁਣੋ ਹੈਰਾਨ ਕਰਨ ਵਾਲੀ ਕਹਾਣੀ

ਇਸ ਸਮਾਰੋਹ ਦੌਰਾਨ ਸੈਂਕੜਿਆਂ ਦੀ ਗਿਣਤੀ ’ਚ ਲੋਕ ਪੁੱਜੇ ਸਨ ਅਤੇ ਮਾਛੀਵਾੜਾ ਮੇਨ ਬਜ਼ਾਰ ਵਿਖੇ ਸਥਿਤ ਕੱਪੜਾ ਵਪਾਰੀ ਸੰਦੀਪ ਘਈ ਵੀ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਗਿਆ ਸੀ ਪਰ ਉੱਥੇ ਅਚਾਨਕ ਅਜਿਹਾ ਘਾਤਕ ਦਿਲ ਦਾ ਦੌਰਾ ਪਿਆ ਕਿ ਉਹ ਜ਼ਮੀਨ ’ਤੇ ਡਿੱਗ ਗਿਆ। ਤੁਰੰਤ ਕੱਪੜਾ ਵਪਾਰੀ ਸੰਦੀਪ ਘਈ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।

ਇਹ ਵੀ ਪੜ੍ਹੋ : ਰਾਤ ਨੂੰ ਸੌਣ ਵੇਲੇ ਗੰਦੀ ਹਰਕਤ ਕਰਦਾ ਸੀ ਪਿਓ, ਹਰ ਵੇਲੇ ਡਰੀ ਰਹਿੰਦੀ ਸੀ ਧੀ, ਅਖ਼ੀਰ ਇੰਝ ਹੋਇਆ ਖ਼ੁਲਾਸਾ

ਕੱਪੜਾ ਵਪਾਰੀ ਸੰਦੀਪ ਘਈ ਦੀ ਅਚਨਚੇਤ ਮੌਤ ਨਾਲ ਮਾਛੀਵਾੜਾ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਇਸ ਮੌਕੇ ਰਿਸ਼ਤੇਦਾਰ ਠੇਕੇਦਾਰ ਮੋਹਿਤ ਕੁੰਦਰਾ ਨੇ ਦੱਸਿਆ ਕਿ ਸਵ. ਸੰਦੀਪ ਘਈ ਦੀ ਪਤਨੀ ਨਿਸ਼ਾ ਘਈ ਦੀ ਵੀ ਅਜੇ 2 ਮਹੀਨੇ ਪਹਿਲਾਂ ਮੌਤ ਹੋਈ ਸੀ ਅਤੇ ਬੱਚੇ ਇਸ ਸਦਮੇ ’ਚੋਂ ਨਿਕਲੇ ਨਹੀਂ ਸਨ ਕਿ ਅੱਜ ਉਨ੍ਹਾਂ ਦੀ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਇਹ ਪਤੀ-ਪਤਨੀ ਆਪਣੇ ਪਿੱਛੇ 2 ਬੱਚੇ ਪੁੱਤਰ ਤੇ ਧੀ ਛੱਡ ਗਏ, ਜੋ ਇਸ ਸਮੇਂ ਵਿਦੇਸ਼ ਵਿਚ ਹਨ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਸਵ. ਸੰਦੀਪ ਘਈ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News