ਜਲੰਧਰ: ਆਰੀਅਨ ਹੋਮਿਓਪੈਥਿਕ ਕਲੀਨਿਕ ਫਾਇਰਿੰਗ ਮਾਮਲੇ ''ਚ ਕਾਰ ਬਾਜ਼ਾਰ ਦਾ ਮਾਲਕ ਗ੍ਰਿਫ਼ਤਾਰ
Wednesday, Jun 24, 2026 - 11:36 AM (IST)
ਜਲੰਧਰ (ਸ. ਹ.)–ਸਲੇਮਪੁਰ ਮੁਸਲਮਾਨਾਂ ਰੋਡ ’ਤੇ ਆਰੀਅਨ ਹੋਮਿਓਪੈਥਿਕ ਕਲੀਨਿਕ ’ਤੇ ਹੋਈ ਫਾਇਰਿੰਗ ਇਕ ਹਾਦਸਾ ਨਿਕਲਿਆ ਹੈ, ਹਾਲਾਂਕਿ ਪੁਲਸ ਨੇ ਇਕ ਕਾਰ ਬਾਜ਼ਾਰ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਜਾਂਚ ਵਿਚ ਪਤਾ ਲੱਗਾ ਕਿ ਕਾਰ ਬਾਜ਼ਾਰ ਦੇ ਮਾਲਕ ਤੋਂ ਗਲਤੀ ਨਾਲ ਫਾਇਰ ਹੋਇਆ ਅਤੇ ਗੋਲ਼ੀ ਦੁਕਾਨ ਦੇ ਸ਼ਟਰ ਅਤੇ ਸ਼ੀਸ਼ੇ ਦੇ ਦਰਵਾਜ਼ੇ ਨੂੰ ਚੀਰਦੀ ਨਿਕਲ ਗਈ। ਕਾਰ ਬਾਜ਼ਾਰ ਦੇ ਮਾਲਕ ਦੀ ਪਛਾਣ ਗੁਰਪਾਲ ਸਿੰਘ ਪੁੱਤਰ ਹਰਦੀਪ ਸਿੰਘ ਨਿਵਾਸੀ ਅਸ਼ੋਕ ਵਿਹਾਰ, ਨੇੜੇ ਵੇਰਕਾ ਮਿਲਕ ਪਲਾਂਟ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਇੰਸਪੈਕਟਰ ਤੇ ਜੂਨੀਅਰ ਆਡੀਟਰ ਗ੍ਰਿਫ਼ਤਾਰ, ਕਾਰਨਾਮਾ ਜਾਣ ਉੱਡ ਜਾਣਗੇ ਹੋਸ਼

ਏ. ਡੀ. ਸੀ. ਪੀ. ਆਕ੍ਰਸ਼ੀ ਜੈਨ ਨੇ ਦੱਸਿਆ ਕਿ ਫਾਇਰਿੰਗ ਦੀ ਸੂਚਨਾ ਦੇ ਬਾਅਦ ਥਾਣਾ ਨੰਬਰ-1 ਦੀ ਪੁਲਸ ਨੇ ਅਣਪਛਾਤੇ ਵਿਅਕਤੀ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਥਾਣਾ ਨੰਬਰ-1 ਦੇ ਇੰਚਾਰਜ ਰਾਕੇਸ਼ ਕੁਮਾਰ ਦੀ ਅਗਵਾਈ ਵਿਚ ਉਨ੍ਹਾਂ ਦੀ ਟੀਮ ਨੇ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਕੈਮਰੇ ਵਿਚ ਇਕ ਕਾਰ ਚਾਲਕ ਦਿਸਿਆ। ਪੁਲਸ ਨੇ ਡੂੰਘਾਈ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕਾਰ ਵਿਚੋਂ ਹੀ ਫਾਇਰਿੰਗ ਹੋਈ ਸੀ। ਪੁਲਸ ਟੀਮ ਨੇ ਕਾਰ ਦੇ ਨੰਬਰ ਤੋਂ ਉਸ ਦੇ ਮਾਲਕ ਦੀ ਪਛਾਣ ਕਰ ਲਈ। ਜਿਵੇਂ ਹੀ ਪੁਲਸ ਗੁਰਪਾਲ ਸਿੰਘ ਦੇ ਘਰ ਪਹੁੰਚੀ ਤਾਂ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
ਉਥੇ ਹੀ ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਐਤਵਾਰ ਰਾਤੀਂ ਜਦੋਂ ਗੁਰਪਾਲ ਸਿੰਘ ਆਪਣੀ ਕਾਰ ’ਤੇ ਘਰ ਜਾ ਰਿਹਾ ਸੀ। ਇਸੇ ਦੌਰਾਨ ਉਸ ਨੇ ਲਾਇਸੈਂਸੀ ਪਿਸਟਲ ਚੈੱਕ ਕੀਤੀ ਤਾਂ ਚੈਂਬਰ ਵਿਚ ਗੋਲ਼ੀ ਫਸੀ ਹੋਣ ਕਾਰਨ ਗੱਡੀ ਰੋਕ ਕੇ ਉਹ ਗੋਲ਼ੀ ਕੱਢਣ ਲੱਗਾ ਪਰ ਫਾਇਰ ਹੋ ਗਿਆ। ਡਰ ਦੇ ਮਾਰੇ ਉਹ ਉਸੇ ਦੌਰਾਨ ਉਥੋਂ ਘਰ ਚਲਾ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ ਪਵੇਗਾ ਮੀਂਹ! IMD ਨੇ ਜਾਰੀ ਕੀਤੀ ਵੱਡੀ ਚਿਤਾਵਨੀ, 26 ਤਾਰੀਖ਼ ਤੱਕ Alert
ਥਾਣਾ ਨੰਬਰ-1 ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਕਿਹਾ ਕਿ ਗੁਰਪਾਲ ਸਿੰਘ ਕਲੀਨਿਕ ਦੇ ਮਾਲਕ ਨੂੰ ਜਾਣਦਾ ਤਕ ਨਹੀਂ ਹੈ। ਇਸ ਨੂੰ ਸਿਰਫ਼ ਹਾਦਸਾ ਕਿਹਾ ਜਾ ਸਕਦਾ ਹੈ ਪਰ ਇਸ ਵਿਚ ਗੁਰਪਾਲ ਸਿੰਘ ਦੀ ਲਾਪ੍ਰਵਾਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਥੇ ਕੋਈ ਵਿਅਕਤੀ ਹੁੰਦਾ ਤਾਂ ਗੋਲੀ ਉਸ ਨੂੰ ਵੀ ਲੱਗ ਸਕਦੀ ਸੀ। ਪੁਲਸ ਨੇ ਉਸ ਦਾ ਪਿਸਟਲ ਵੀ ਜ਼ਬਤ ਕਰ ਲਿਆ ਹੈ ਅਤੇ ਉਸ ਦਾ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਫਿਰ ਚੱਲੀਆਂ ਗੋਲ਼ੀਆਂ! ਵੇਰਕਾ ਮਿਲਕ ਪਲਾਂਟ ਨੇੜੇ ਹੋਮਿਓਪੈਥਿਕ ਕਲੀਨਿਕ 'ਤੇ ਹੋਈ ਫਾਇਰਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
