ਬੱਸਾਂ ਵਾਲਿਆਂ ਨੇ ਪੁਲਸ ਪ੍ਰਸ਼ਾਸਨ ਖਿਲਾਫ ਕੀਤਾ ਰੋਸ ਪ੍ਰਦਰਸ਼ਨ

10/13/2019 6:50:22 PM

ਅੰਮ੍ਰਿਤਸਰ,(ਛੀਨਾ): ਮਿੰਨੀ ਬੱਸ ਆਪ੍ਰੇਟਰ ਵਰਕਰਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ 'ਤੇ ਨਾਜਾਇਜ਼ ਪੁਲਸ ਕੇਸ ਦਰਜ ਕੀਤੇ ਜਾਣ ਦੇ ਵਿਰੋਧ 'ਚ ਅੱਜ ਬੱਸ ਆਪ੍ਰੇਟਰਾਂ ਤੇ ਵਰਕਰਾਂ ਵੱਲੋਂ ਪੁਲਸ ਪ੍ਰਸ਼ਾਸਨ ਖਿਲਾਫ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਏਟਕ ਦੇ ਸੂਬਾ ਸਕੱਤਰ ਅਮਰਜੀਤ ਸਿੰਘ ਆਸਲ, ਮਿੰਨੀ ਬੱਸ ਯੂਨੀਅਨ ਦੇ ਉਪ ਚੇਅਰਮੈਨ ਸ਼ੇਰ ਸਿੰਘ ਚੋਗਾਵਾਂ ਤੇ ਸੈਕਟਰੀ ਸੁਖਬੀਰ ਸਿੰਘ ਸੋਹਲ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਨੇ ਕੁਝ ਵੱਡੇ ਟਰਾਂਸਪੋਰਟਰਾਂ ਦੇ ਦਬਾਅ ਹੇਠ ਬਲਦੇਵ ਸਿੰਘ ਬੱਬੂ ਨੂੰ ਗੋਲੀਕਾਂਡ ਕੇਸ 'ਚ ਨਾਜਾਇਜ਼ ਫਸਾ ਕੇ ਵੱਡਾ ਧੱਕਾ ਕੀਤਾ। ਇਸ ਵਧੀਕੀ ਨੂੰ ਅਸੀਂ ਕਿਸੇ ਕੀਮਤ 'ਤੇ ਸਹਿਣ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ 16 ਅਕਤੂਬਰ ਤੋਂ ਬੱਸ ਆਪ੍ਰੇਟਰਾਂ ਤੇ ਵਰਕਰਾਂ ਵੱਲੋਂ ਵਿੱਢਿਆ ਜਾਣ ਵਾਲਾ ਸੰਘਰਸ਼ ਬੇਹੱਦ ਤਿੱਖਾ ਹੋਵੇਗਾ। ਇਸ ਦਾ ਅਸਰ ਪੂਰੇ ਪੰਜਾਬ 'ਚ ਦਿਖਾਈ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਤੋਂ ਬਾਅਦ ਪੁਲਸ ਪ੍ਰਸ਼ਾਸਨ ਕੋਲ ਸਿਰਫ ਇਕ ਹੀ ਬਦਲ ਹੋਵੇਗਾ ਜਾਂ ਤਾਂ ਬੱਬੂ 'ਤੇ ਨਾਜਾਇਜ਼ ਦਰਜ ਕੀਤਾ ਗਿਆ ਪੁਲਸ ਕੇਸ ਖਾਰਜ ਕਰ ਕੇ ਉਸ ਨੂੰ ਰਿਹਾਅ ਕਰ ਦਿੱਤਾ ਜਾਵੇ, ਨਹੀਂ ਤਾਂ ਇਨਸਾਫ ਮੰਗ ਰਹੇ ਸਮੂਹ ਬੱਸ ਆਪ੍ਰੇਟਰਾਂ, ਵਰਕਰਾਂ ਨੂੰ ਜੇਲਾਂ 'ਚ ਸੁੱਟ ਦਿੱਤਾ ਜਾਵੇ। ਇਹ ਸਾਡਾ ਸੰਘਰਸ਼ ਹੁਣ ਆਰ-ਪਾਰ ਦੀ ਲੜਾਈ ਵਾਲਾ ਰੂਪ ਧਾਰ ਚੁੱਕਾ ਹੈ।

ਇਸ ਸਮੇਂ ਰੋਸ ਪ੍ਰਦਰਸ਼ਨ ਕਰਨ ਵਾਲਿਆਂ 'ਚ ਅੰਮ੍ਰਿਤਸਰ ਗੁਰਦਾਸਪੁਰ ਬਸ ਯੂਨੀਅਨ ਦੇ ਪ੍ਰਧਾਨ ਚੌਧਰੀ ਅਸ਼ੋਕ ਕੁਮਾਰ ਮੰਨਣ, ਹਰਪਿੰਦਰ ਸਿੰਘ ਹੈਪੀ ਮਾਨ, ਜਗਜੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਬਹਿਲਾ, ਸਰਬਜੀਤ ਸਿੰਘ ਤਰਸਿੱਕਾ, ਬਲਵਿੰਦਰ ਸਿੰਘ ਮੱਲੀ, ਸਤਨਾਮ ਸਿੰਘ ਸੇਖੋਂ, ਸੁਖਪਾਲ ਸਿੰਘ ਢੰਡ, ਹਰਪਾਲ ਸਿੰਘ ਗੋਲਡੀ, ਜਰਨੈਲ ਸਿੰਘ ਜੱਜ, ਦਵਿੰਦਰ ਸਿੰਘ ਕਸੇਲ, ਗੁਰਜੀਤ ਸਿੰਘ ਮਜੀਠਾ, ਸਾਧੂ ਸਿੰਘ ਧਰਮੀਫੌਜੀ, ਬਲਬੀਰ ਸਿੰਘ ਬੀਰਾ, ਕੁਲਦੀਪ ਸਿੰਘ ਰੋਹਤਕ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ ਪਾਂਧਾ, ਸੋਨੂੰ ਨਿਸ਼ਾਤ, ਜਗਰੂਪ ਸਿੰਘ, ਗੁਰਦੇਵ ਸਿੰਘ ਕੋਹਾਲਾ, ਨਿਸ਼ਨ ਸਿੰਘ ਸਾਬਾ, ਮਨੋਹਰ ਲਾਲ ਸ਼ਰਮਾ, ਗੁਰਿੰਦਰ ਸਿੰਘ ਮਿੰਟੂ, ਗੁਰਦੇਵ ਸਿੰਘ, ਕੈਪਟਨ ਗੁਰਮੀਤ ਸਿੰਘ, ਸਰਬਜੀਤ ਸਿੰਘ ਸ਼ੈਲੀ, ਦਵਿੰਦਰ ਸਿੰਘ ਠੱਠੀਆ, ਸਮਸ਼ੇਰ ਸਿੰਘ ਅਜਨਾਲਾ ਤੇ ਹੋਰ ਵੀ ਬਸ ਆਪ੍ਰੇਟਰ ਤੇ ਵਰਕਰਜ਼ ਹਾਜ਼ਰ ਸਨ।


Related News