Punjab: ਬੱਸ ਸਟੈਂਡ ਨੇੜੇ ਗੰਦਾ ਧੰਦਾ ਕਰਦੀਆਂ ਕੁੜੀਆਂ ਨੂੰ ਥਾਣੇ ਲੈ ਆਏ ਪੁਲਸ ਮੁਲਾਜ਼ਮ, ਫ਼ਿਰ ਜੋ ਹੋਇਆ...
Monday, Apr 21, 2025 - 12:50 PM (IST)

ਲੁਧਿਆਣਾ (ਤਰੁਣ): ਚੌਕੀ ਕੋਚਰ ਮਾਰਕੀਟ 'ਚ ਇਕ ਅੱਧਖੜ ਉਮਰ ਦੀ ਔਰਤ ਨੇ ਡਿਊਟੀ 'ਤੇ ਤਾਇਨਾਤ ਮਹਿਲਾ ਕਾਂਸਟੇਬਲ 'ਤੇ ਨੁਕੀਲੇ ਹਥਿਆਰ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਮਹਿਲਾ ਕਾਂਸਟੇਬਲ ਦੀ ਛਾਤੀ ਤੋਂ ਖ਼ੂਨ ਨਿਕਲਣ 'ਤੇ ਉਸ ਨੂੰ ਇਲਾਜ ਲਈ ਲਿਜਾਇਆ ਗਿਆ। ਹੋਰ ਤਾਂ ਹੋਰ ਉਕਤ ਔਰਤ ਨੇ ਉਸ ਨੂੰ ਛੁਡਵਾਉਣ ਆਈ ਦੂਜੀ ਮਹਿਲਾ ਕਾਂਸਟੇਬਲ ਨੂੰ ਧਮਕੀ ਦਿੰਦਿਆਂ ਉਸ ਦੀ ਵੀ ਵਰਦੀ ਪਾੜ ਦਿੱਤੀ ਤੇ ਚੌਕੀ ਤੋਂ ਫ਼ਰਾਰ ਹੋ ਗਈ। ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਗੁੰਜਨ ਸਿੱਕਾ ਵਾਸੀ ਫਲੈਟ ਨੰਬਰ 51, ਗਰਾਊਂਡ ਫ਼ਲੋਰ, ਸੰਤ ਈਸ਼ਰ ਸਿੰਘ ਨਗਰ, ਮਾਡਲ ਗ੍ਰਾਮ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਜ਼ਰੂਰੀ ਖ਼ਬਰ! 22 ਅਪ੍ਰੈਲ ਤੋਂ...
ਸ਼ਿਕਾਇਤਕਰਤਾ ਕਾਂਸਟੇਬਲ ਰੇਣੂ ਨੇ ਦੱਸਿਆ ਕਿ ਉਹ ਚੌਕ ਕੋਚਰ ਮਾਰਕਟੀ 'ਚ ਡਿਊਟੀ 'ਤੇ ਤਾਇਨਾਤ ਸੀ। ਬੀਤੇ ਦਿਨੀਂ ਪੁਲਸ ਨੇ ਬੱਸ ਅੱਡੇ ਨੇੜੇ ਜਿਸਮਫ਼ਿਰੋਸ਼ੀ ਤੇ ਗਲਤ ਕੰਮ ਕਰਨ ਵਾਲੀਆਂ 2 ਕੁੜੀਆਂ ਨੂੰ ਧਾਰਾ 109 ਦੇ ਤਹਿਤ ਕਾਬੂ ਕੀਤਾ ਸੀ। ਕਾਂਸਟੇਬਲ ਅਮਨਦੀਪ ਕੌਰ ਦੋਹਾਂ ਕੁੜੀਆਂ ਦੀ ਨਿਗਰਾਨੀ ਕਰਨ ਦੀ ਡਿਊਟੀ ਕਰ ਰਹੀ ਸੀ। ਇਸੇ ਦੌਰਾਨ ਮੁਲਜ਼ਮ ਔਰਤ ਗੁੰਜਨ ਸਿੱਕਾ ਰੌਲ਼ਾ ਪਾਉਂਦੀ ਹੋਈ ਚੌਕੀ ਦੇ ਅੰਦਰ ਆਈ ਤੇ ਗਾਲੀ-ਗਲੌਚ ਕਰਨ ਲੱਗੀ। ਕਾਂਸਟੇਬਲ ਅਮਨਦੀਪ ਕੌਰ ਨੇ ਉਸ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਔਰਤ ਗੁੰਜਨ ਸਿੱਕਾ ਨੇ ਨੁਕੀਲੇ ਹਥਿਆਰ ਨਾਲ ਉਸ 'ਤੇ ਹਮਲਾ ਕਰ ਦਿੱਤਾ। ਇਸ ਕਾਰਨ ਅਮਨਦੀਪ ਕੌਰ ਦੀ ਛਾਤੀ 'ਚੋਂ ਖ਼ੂਨ ਵਗਣ ਲੱਗ ਪਿਆ।
ਕਾਂਸਟੇਬਲ ਰੇਣੂੰ ਨੇ ਦੱਸਿਆ ਕਿ ਉਸ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁੰਜਨ ਸਿੱਕਾ ਨੇ ਉਸ ਦੀ ਵਰਦੀ ਪਾੜ ਦਿੱਤੀ ਤੇ ਧਮਕਾਉਂਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਈ। ਇਸ ਮਗਰੋਂ ਉਨ੍ਹਾਂ ਨੇ ਘਟਨਾ ਦੀ ਸਾਰੀ ਜਾਣਕਾਰੀ ਚੌਕੀ ਇੰਚਾਰਜ ਧਰਮਪਾਲ ਤੇ ਥਾਣਾ ਡਵੀਜ਼ਨ ਨੰਬਰ 5 ਦੇ ਮੁਖੀ ਸਬ-ਇੰਸਪੈਕਟਰ ਬਲਵੰਤ ਸਿੰਘ ਨੂੰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਖ਼ਤਰੇ ਦੀ ਘੰਟੀ! ਤੇਜ਼ੀ ਨਾਲ ਵੱਧ ਰਹੀ ਇਹ ਬਿਮਾਰੀ, PGI ਦੇ ਡਾਕਟਰ ਨੇ ਦਿੱਤੀ ਚਿਤਾਵਨੀ, ਸਮੇਂ ਸਿਰ ਇਲਾਜ ਨਾ ਹੋਵੇ ਤਾਂ...
ਦਿਮਾਗੀ ਬਿਮਾਰੀ ਦਾ ਸ਼ਿਕਾਰ ਹੈ ਗੁੰਜਨ: ਚੌਕੀ ਇੰਚਾਰਜ
ਚੌਕੀ ਇੰਚਾਰਜ ਧਰਮਪਾਲ ਨੇ ਦੱਸਿਆ ਕਿ ਗੁੰਜਨ ਸਿੱਕਾ ਦਿਮਾਗੀ ਬਿਮਾਰੀ ਦਾ ਸ਼ਿਕਾਰ ਹੈ। ਉਹ ਮਾਡਲ ਗ੍ਰਾਮ ਇਲਾਕੇ ਦੀ ਰਹਿਣ ਵਾਲੀ ਹੈ। 2 ਦਿਨ ਪਹਿਲਾਂ ਉਸ ਦੀ ਆਪਣੇ ਪੁੱਤਰ ਨਾਲ ਲੜਾਈ ਹੋਈ ਸੀ। ਪੁਲਸ ਨੂੰ ਲੜਾਈ ਦੀ ਸੂਚਨਾ ਮਿਲੀ ਤਾਂ ਪੁਲਸ ਮੌਕੇ 'ਤੇ ਪਹੁੰਚੀ। ਜਿੱਥੇ ਪਰਿਵਾਰਕ ਲੜਾਈ ਨੂੰ ਗੱਲਬਾਤ ਨਾਲ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਗੱਲ ਦੀ ਰੰਜਿਸ਼ ਕਾਰਨ ਉਹ ਚੌਕੀ ਪਹੁੰਚੀ ਤੇ ਮਹਿਲਾ ਕਾਂਸਟੇਬਲ 'ਤੇ ਹਮਲਾ ਕਰ ਦਿੱਤਾ। ਗੁੰਜਨ ਸਿੱਕਾ ਦਿਮਾਗੀ ਤੌਰ 'ਤੇ ਕਾਫ਼ੀ ਬਿਮਾਰ ਹੈ। ਉਸ ਦੀਆਂ ਹਰਕਤਾਂ ਤੋਂ ਪਰਿਵਾਰ ਕਾਫ਼ੀ ਸ਼ਰਮਿੰਦਾ ਹੈ। ਰੋਜ਼ਾਨਾ ਦੇ ਕਲੇਸ਼ ਨਾਲ ਪੂਰਾ ਪਰਿਵਾਰ ਦਹਿਸ਼ਤ ਵਿਚ ਹੈ। ਫ਼ਿਲਹਾਲ ਪੁਲਸ ਨੇ ਗੁੰਜਨ ਸਿੱਕਾ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਛੇਤੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।
ਉੱਥੇ ਹੀ ਚੌਕੀ ਇੰਚਾਰਜ ਧਰਮਪਾਲ ਨੇ ਕਿਹਾ ਕਿ ਬੱਸ ਸਟੈਂਡ ਨੇੜੇ ਹੋਟਲਾਂ ਦੇ ਬਾਹਰੋਂ ਗਲਤ ਕੰਮਾਂ ਲਈ ਘੁੰਮਦੀਆਂ ਕੁੜੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਮਾਮਲੇ ਨਾਲ ਗੁੰਜਨ ਸਕਸੈਨਾ ਦਾ ਕੋਈ ਲੈਣਾ-ਦੇਣਾ ਨਹੀਂ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8