ਬੱਸਾਂ ਦੀ ਚੈਕਿੰਗ ਦੌਰਾਨ ਆਰ. ਟੀ. ਏ. ਦੇ ਗੰਨਮੈਨ ਵੱਲੋਂ ਏ. ਕੇ. 47 ਤਾਣਨ ਦਾ ਦੋਸ਼, ਮਚਿਆ ਹੰਗਾਮਾ

02/09/2021 12:11:14 PM

ਜਲੰਧਰ (ਪੁਨੀਤ) - ਰਿਜਨਲ ਟਰਾਂਸਪੋਰਟ ਅਥਾਰਿਟੀ (ਆਰ. ਟੀ. ਏ.) ਬਰਜਿੰਦਰ ਸਿੰਘ ਵੱਲੋਂ ਨਾਜਾਇਜ਼ ਰੂਪ ਨਾਲ ਚੱਲਣ ਵਾਲੀਆਂ ਬੱਸਾਂ ਖ਼ਿਲਾਫ਼ ਬੱਸ ਅੱਡੇ ਨੇੜੇ ਚੈਕਿੰਗ ਕਰਵਾਈ ਜਾ ਰਹੀ ਸੀ ਕਿ ਇਸ ਦੌਰਾਨ ਆਰ. ਟੀ. ਏ. ਦੇ ਗੰਨਮੈਨ ਵੱਲੋਂ ਡਰਾਈਵਰ ਯੂਨੀਅਨ ਦੇ ਪ੍ਰਧਾਨ ’ਤੇ ਏ. ਕੇ. 47 ਤਾਣਨ ਦੇ ਦੋਸ਼ ਲੱਗੇ, ਜਿਸ ਕਾਰਣ ਇਥੇ ਹੰਗਾਮਾ ਮਚ ਗਿਆ। ਯੂਨਾਈਟਿਡ ਡਰਾਈਵਰ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਔਲਖ ਵੱਲੋਂ ਇਸ ਸਬੰਧੀ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਭੇਜੀ ਗਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸੋਮਵਾਰ ਸ਼ਾਮੀਂ 4 ਵਜੇ ਦੇ ਕਰੀਬ ਆਰ. ਟੀ. ਏ. ਆਪਣੇ ਗੰਨਮੈਨਾਂ ਨਾਲ ਆਏ ਅਤੇ ਉਥੇ ਖੜ੍ਹੀਆਂ ਗੱਡੀਆਂ ਦੀ ਵੀਡੀਓ ਬਣਾਉਣ ਲੱਗੇ।

ਪੜ੍ਹੋ ਇਹ ਵੀ ਖ਼ਬਰ - ਫਿਰੋਜ਼ਪੁਰ: ਦਰਿਆ ’ਚ ਛਾਲ ਮਾਰ ਕੇ ਵਿਅਕਤੀ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼, ਕਿਹਾ- ‘ਮੋਦੀ ਨਾਲ ਕਰਾਓ ਮੇਰੀ ਗੱਲ’

ਇਸ ਦੌਰਾਨ ਚੈਕਿੰਗ ਦਾ ਕਾਰਣ ਪੁੱਛਣ ’ਤੇ ਉਨ੍ਹਾਂ (ਆਰ. ਟੀ. ਏ.) ਦੇ ਗੰਨਮੈਨ ਵੱਲੋਂ ਉਨ੍ਹਾਂ ’ਤੇ ਏ. ਕੇ. 47 ਤਾਣ ਦਿੱਤੀ ਗਈ। ਉਨ੍ਹਾਂ ਇਸ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਆਰ. ਟੀ. ਏ. ਅਤੇ ਯੂਨੀਅਨ ਦੇ ਪ੍ਰਧਾਨ ਵਿਚਕਾਰ ਹੋਈ ਤਕਰਾਰ ਦਾ ਇਕ ਵੀਡੀਓ ਵੀ ਵਾਇਰਲ ਹੋਇਆ ਹੈ, ਜਿਹੜਾ 2.33 ਸੈਕਿੰਡ ਦਾ ਹੈ। ਇਸ ਵਿਚ ਪ੍ਰਧਾਨ ਗੁਰਮੀਤ ਸਿੰਘ ਔਲਖ ਆਰ. ਟੀ. ਏ. ਨੂੰ ਕਹਿ ਰਹੇ ਹਨ ਕਿ ਤੁਹਾਡਾ ਗੰਨਮੈਨ ਕਹਿ ਰਿਹਾ ਹੈ ਕਿ ਉਹ ਗੋਲੀ ਮਾਰ ਦੇਵੇਗਾ।

ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਸੁਲਝੀ ਗੁੱਥੀ: ਪ੍ਰੇਮ ਸਬੰਧਾਂ ’ਚ ਰੋੜਾ ਬਣੇ ਪਤੀ ਦਾ ਆਸ਼ਕ ਨਾਲ ਮਿਲ ਪਤਨੀ ਨੇ ਕੀਤਾ ਸੀ ਕਤਲ

ਗੁਰਮੀਤ ਔਲਖ ਨੇ ਕਿਹਾ ਕਿ ਤੁਸੀਂ ਗਲਤ ’ਤੇ ਕਾਰਵਾਈ ਕਰੋ ਪਰ ਦਫ਼ਤਰ ਜਾ ਕੇ ਖੜ੍ਹੀਆਂ ਗੱਡੀਆਂ ਨੂੰ ਚੈੱਕ ਕਰਨ ਦਾ ਕੀ ਕਾਰਣ ਹੈ? ਤੁਸੀਂ ਸੜਕ ’ਤੇ ਖੜ੍ਹ ਕੇ ਗੱਡੀਆਂ ਦੀ ਚੈਕਿੰਗ ਕਰੋ। ਇਸ ਤਰ੍ਹਾਂ ਚੈਕਿੰਗ ਕਰੋਗੇ ਤਾਂ ਸਾਡਾ ਕੰਮ-ਧੰਦਾ ਠੱਪ ਹੋ ਜਾਵੇਗਾ ਅਤੇ ਉਹ ਭੁੱਖੇ ਮਰ ਜਾਣਗੇ। ਜੇਕਰ ਤੁਸੀਂ ਅਜਿਹਾ ਹੀ ਕਰਨਾ ਹੈ ਤਾਂ ਕੀ ਉਹ ਆਤਮਹੱਤਿਆ ਕਰ ਲੈਣ? ਇਸ ਪੂਰੇ ਵੀਡੀਓ ਵਿਚ ਆਰ. ਟੀ. ਏ. ਬਰਜਿੰਦਰ ਸਿੰਘ ਲੋਕਾਂ ਨੂੰ ਸਮਝਾ ਰਹੇ ਹਨ ਅਤੇ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਉਪਰੋਂ ਹਦਾਇਤਾਂ ਹਨ, ਜਿਸ ’ਤੇ ਉਹ ਕਾਰਵਾਈ ਕਰ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ’ਚ ਖੂਨੀ ਝੜਪ : ਹਵਾਲਾਤੀ ਨੇ ਕੈਦੀ ’ਤੇ ਹਮਲਾ ਕਰ ਕੀਤਾ ਲਹੂ-ਲੁਹਾਨ

ਸੈਕਟਰੀ ਆਰ. ਟੀ. ਏ. ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ
ਸੈਕਟਰੀ ਆਰ. ਟੀ. ਏ. ਬਰਜਿੰਦਰ ਸਿੰਘ ਨੇ ਉਨ੍ਹਾਂ ਦੇ ਗੰਨਮੈਨਾਂ ਵੱਲੋਂ ਏ. ਕੇ. 47 ਤਾਣਨ ਅਤੇ ਹੋਰ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਉਹ ਏ. ਸੀ. ਪੀ. ਟਰੈਫਿਕ ਅਤੇ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਬੱਸ ਸਟੈਂਡ ਫਲਾਈਓਵਰ ਹੇਠਾਂ ਰੁਟੀਨ ਚੈਕਿੰਗ ਲਈ ਪਹੁੰਚੇ ਸਨ, ਜਿਥੋਂ ਅਕਸਰ ਬਿਨਾਂ ਪਰਮਿਟ ਦੀਆਂ ਬੱਸਾਂ ਵੱਲੋਂ ਪ੍ਰਵਾਸੀਆਂ ਨੂੰ ਯੂ. ਪੀ. ਅਤੇ ਹੋਰ ਸੂਬਿਆਂ ਵਿਚ ਲਿਜਾਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਉਥੇ ਪਹੁੰਚਣ ’ਤੇ 1-2 ਲੋਕ ਉਨ੍ਹਾਂ ਨਾਲ ਬਹਿਸਬਾਜ਼ੀ ਕਰਦਿਆਂ ਚੈਕਿੰਗ ਨਾ ਕਰਨ ਦਾ ਦਬਾਅ ਬਣਾਉਣ ਲੱਗੇ, ਜਿਸ ’ਤੇ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ।

ਪੜ੍ਹੋ ਇਹ ਵੀ ਖ਼ਬਰ - ਬੱਸ ’ਚ ਦੋਸਤ ਨਾਲ ਹੋਈ ਤਕਰਾਰ ਤੋਂ ਬਾਅਦ ਕੁੜੀ ਨੇ ਨਿਗਲਿਆ ਜ਼ਹਿਰ, ਮੌਤ

ਉਨ੍ਹਾਂ ਕਿਹਾ ਕਿ ਮੌਕੇ ’ਤੇ ਕੋਈ ਵਿਵਾਦ ਨਹੀਂ ਹੋਇਆ ਅਤੇ ਕੁਝ ਪਲਾਂ ਵਿਚ ਹੀ ਸਾਰਾ ਮਾਮਲਾ ਸ਼ਾਂਤ ਹੋ ਗਿਆ ਸੀ। ਵਿਭਾਗ ਵੱਲੋਂ ਬੱਸ ਸਟੈਂਡ ਤੋਂ ਨਾਜਾਇਜ਼ ਤੌਰ ’ਤੇ ਚੱਲਣ ਵਾਲੀਆਂ ਬੱਸਾਂ ਖ਼ਿਲਾਫ਼ ਰੁਟੀਨ ਵਾਂਗ ਚੈਕਿੰਗ ਜਾਰੀ ਰਹੇਗੀ ਅਤੇ ਸਰਕਾਰ ਨੂੰ ਚੂਨਾ ਲਾਉਣ ਵਾਲੇ ਬੱਸ ਸੰਚਾਲਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਬਰਜਿੰਦਰ ਸਿੰਘ ਨੇ ਗੁਰਮੀਤ ਔਲਖ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਦੇ ਮਾਮਲੇ ਵਿਚ ਕਿਹਾ ਕਿ ਉਸ ਵੱਲੋਂ ਲਾਏ ਜਾ ਰਹੇ ਸਾਰੇ ਦੋਸ਼ ਝੂਠੇ ਹਨ।

Health tips : ਹੋਮਿਓਪੈਥਿਕ ਦਵਾਈਆਂ ਲੈਣ ਵਾਲੇ ਲੋਕ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ, ਨਹੀਂ ਤਾਂ ਹੋ ਸਕਦੈ ਨੁਕਸਾਨ


rajwinder kaur

Content Editor

Related News