ਲੁਧਿਆਣਾ ਜੇਲ ''ਚ ਹਿੰਸਾ ਤੋਂ ਬਾਅਦ ''ਬੁੜੈਲ ਮਾਡਲ ਜੇਲ'' ਦੀ ਸੁਰੱਖਿਆ ਸਖਤ

07/01/2019 11:41:27 AM

ਚੰਡੀਗੜ੍ਹ (ਸੰਦੀਪ) : ਲੁਧਿਆਣਾ ਜੇਲ 'ਚ ਹਾਲ ਹੀ 'ਚ ਕੈਦੀਆਂ ਦੀ ਹਿੰਸਾ ਨੂੰ ਧਿਆਨ 'ਚ ਰੱਖਦੇ ਹੋਏ ਬੁੜੈਲ ਜੇਲ ਅਥਾਰਟੀ ਵਲੋਂ ਇੱਥੇ ਸੁਰੱਖਿਆ ਦੇ ਇੰਤਜ਼ਾਮ ਨੂੰ ਹੋਰ ਜ਼ਿਆਦਾ ਪੁਖਤਾ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਵਲੋਂ ਪੂਰੇ ਸੁਰੱਖਿਆ ਬੰਦੋਬਸਤਾਂ 'ਚ ਜ਼ਰੂਰੀ ਬਦਲਾਅ ਕੀਤੇ ਗਏ ਹਨ। ਇੱਥੇ ਲਾਏ ਗਏ ਜੈਮਰ ਸਿਸਟਮ, ਸੀ. ਸੀ. ਟੀ. ਵੀ. ਕੈਮਰਿਆਂ ਨੂੰ ਅਧਿਕਾਰੀਆਂ ਵਲੋਂ ਚੈੱਕ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੇਲ 'ਚ ਹਾਈ ਸਕਿਓਰਿਟੀ ਵਾਰਡਾਂ 'ਚ ਸੁਰੱਖਿਆ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਗਿਆ ਹੈ।
ਅਧਿਕਾਰੀਆਂ ਦੀ ਮੰਨੀਏ ਤਾਂ ਲੁਧਿਆਣਾ 'ਚ ਹਿੰਸਾ ਦੀ ਸ਼ੁਰੂਆਤ ਜੇਲ 'ਚ ਸਥਿਤ ਹਾਈ ਸਕਿਓਰਿਟੀ ਵਾਰਡ ਵਲੋਂ ਹੋਈ ਸੀ, ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਸਕਿਓਰਿਟੀ ਵਾਰਡਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵਿਸ਼ੇਸ਼ ਤੌਰ 'ਤੇ ਇੱਥੇ ਤਾਇਨਾਤ ਅਸਿਸਟੈਂਟ ਸੁਪਰੀਡੈਂਟ ਨੂੰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੇਲ ਦੇ ਹੋਰ ਬੈਰਕ ਦੀ ਸੁਰੱਖਿਆ ਨੂੰ ਵੀ ਰਿਵਾਈਵ ਕੀਤਾ ਗਿਆ ਹੈ। ਸੁਰੱਖਿਆ 'ਚ ਆਉਣ ਵਾਲੀਆਂ ਸਾਰੀਆਂ ਤਰ੍ਹਾਂ ਦੀਆਂ ਖਾਮੀਆਂ ਦਾ ਤੁਰੰਤ ਪਤਾ ਲਾ ਕੇ ਉਨ੍ਹਾਂ ਨੂੰ ਦਰੁੱਸਤ ਕੀਤਾ ਗਿਆ ਹੈ।
ਜੇਲ ਦੇ ਚੱਪੇ-ਚੱਪੇ 'ਤੇ ਨਜ਼ਰ ਰੱਖਣ ਲਈ ਇੱਥੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਦਾਲ ਵਿਛਾਇਆ ਗਿਆ ਹੈ। ਜੇਲ ਕੰਪਲੈਕਸ 'ਚ ਸੁਰੱਖਿਆ ਕਰਮੀ ਕਰੀਬ 150 ਕੈਮਰੇ ਰਾਊਂਡ ਦਿ ਕਲਾਕ ਇੱਥੇ ਹੋਣ ਵਾਲੀ ਹਰ ਤਰ੍ਹਾਂ ਦੀ ਗਤੀਵਿਧੀ 'ਤੇ ਨਜ਼ਰ ਰੱਖਦੇ ਹਨ। ਅਧਿਕਾਰੀਆਂ ਨੇ ਇੱਥੇ ਲਾਏ ਗਏ ਪੂਰੇ ਸੀ. ਸੀ. ਟੀ. ਵੀ. ਸਿਸਟਮ ਨੂੰ ਜਾਂਚਿਆ ਹੈ। ਇਸ ਤੋਂ ਇਲਾਵਾ ਇੱਥੇ ਲਾਏ ਗਏ ਜੈਮਰ ਸਿਸਟਮ ਨੂੰ ਵੀ ਜਾਂਚਿਆ ਗਿਆ ਹੈ, ਜਿਸ ਨਾਲ ਕਿ ਜੇਲ ਦੀ ਟੈਕਨੀਕਲ ਗਿਆ ਹੈ, ਜਿਸ ਨਾਲ ਕਿ ਜੇਲ ਦੀ ਟੈਕਨੀਕਲ ਸੁਰੱਖਿਆ ਨੂੰ ਵੀ ਪੂਰੀ ਤਰ੍ਹਾਂ ਦਰੁੱਸਤ ਕੀਤਾ ਗਿਆ ਹੈ। ਇਸ ਤਰ੍ਹਾਂ ਅਧਿਕਾਰੀਆਂ ਨੇ ਜੇਲ ਦੇ ਪੂਰੇ ਸੁਰੱਖਿਆ ਇੰਤਜ਼ਾਮਾਂ ਦੀ ਪੂਰੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਜੇਲ ਦੀ ਸੁਰੱਖਿਆ ਨੂੰ ਪੁਖਤਾ ਕੀਤਾ ਹੈ।


Babita

Content Editor

Related News