ਮਲੋਟ : ਗੋਲ਼ੀ ਵੱਜਦਿਆਂ ਲਹੂ-ਲੁਹਾਨ ਹੋ ਜ਼ਮੀਨ ’ਤੇ ਡਿੱਗਾ ਨੌਜਵਾਨ, ਦੇਖਦਿਆਂ-ਦੇਖਦਿਆਂ ਹੋ ਗਈ ਮੌਤ

Wednesday, Mar 06, 2024 - 06:44 PM (IST)

ਮਲੋਟ : ਗੋਲ਼ੀ ਵੱਜਦਿਆਂ ਲਹੂ-ਲੁਹਾਨ ਹੋ ਜ਼ਮੀਨ ’ਤੇ ਡਿੱਗਾ ਨੌਜਵਾਨ, ਦੇਖਦਿਆਂ-ਦੇਖਦਿਆਂ ਹੋ ਗਈ ਮੌਤ

ਮਲੋਟ (ਜੁਨੇਜਾ) : ਬਲਾਕ ਲੰਬੀ ਦੇ ਪਿੰਡ ਤੱਪਾਖੇੜਾ ’ਚ ਅਚਾਨਕ ਗੋਲੀ ਚੱਲਣ ਕਾਰਣ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਰਸ਼ਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਸਹਿਗਲ (28) ਰਿਵਾਲਵਰ ਸਾਫ਼ ਕਰ ਰਿਹਾ ਸੀ, ਇਸ ਦੌਰਾਨ ਅਚਾਨਕ ਉਸ ਕੋਲੋਂ ਗੋਲ਼ੀ ਚੱਲ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਮ੍ਰਿਤਕ ਆਪਣੇ ਪਿੱਛੇ ਆਪਣੀ ਧਰਮ ਪਤਨੀ ਕੋਮਲ ਅਤੇ ਇਕ ਡੇਢ ਕੁ ਸਾਲ ਦੀ ਬੱਚੀ ਨੂੰ ਰੋਂਦੇ ਵਿਲਕਦੇ ਛੱਡ ਗਿਆ ਹੈ। 

ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ ਨੌਜਵਾਨ ਦੀ ਕਾਰ ’ਚੋਂ ਮਿਲੀ ਲਾਸ਼, ਇਕਲੌਤੇ ਪੁੱਤ ਦੀ ਮੌਤ ’ਤੇ ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ

ਨੌਜਵਾਨ ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਘਟਨਾ ਤੋਂ ਬਾਅਦ ਜਿੱਥੇ ਪਰਿਵਾਰ ਵਿਚ ਮਾਤਮ ਛਾ ਗਿਆ, ਉਥੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਹੈ। ਦੂਜੇ ਪਾਸੇ ਲੰਬੀ ਥਾਣਾ ਪੁਲਸ ਵਲੋਂ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਫਿਰ ਵੱਡੀ ਵਾਰਦਾਤ, ਆਸਟ੍ਰੇਲੀਆ ਤੋਂ ਆਏ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News