ਬੁਲਟ ਮੋਟਰਸਾਈਕਲਾਂ ''ਤੇ ਪਟਾਕੇ ਪਾਉਣ ਵਾਲਿਆਂ ''ਤੇ ਕੱਸਿਆ ਸ਼ਿਕੰਜਾ

Sunday, Sep 17, 2017 - 04:26 PM (IST)

ਬੁਲਟ ਮੋਟਰਸਾਈਕਲਾਂ ''ਤੇ ਪਟਾਕੇ ਪਾਉਣ ਵਾਲਿਆਂ ''ਤੇ ਕੱਸਿਆ ਸ਼ਿਕੰਜਾ

ਤਪਾ ਮੰਡੀ/ਬਰਨਾਲਾ (ਮਾਰਕੰਡਾ,ਵਿਵੇਕ ਸਿੰਧਵਾਨੀ, ਰਵੀ)-ਡੀ. ਐੱਸ. ਪੀ. ਏ. ਆਰ. ਸ਼ਰਮਾ ਦੀ ਅਗਵਾਈ ਹੇਠ ਥਾਣਾ ਤਪਾ ਦੇ ਮੁਖੀ ਨੇ ਬੁਲਟ ਮੋਟਰਸਾਈਕਲਾਂ 'ਤੇ ਪਟਾਕੇ ਪਾਉਣ ਵਾਲਿਆਂ ਖਿਲਾਫ ਨਕੇਲ ਕੱਸਣ ਲਈ ਵਾਲਮੀਕਿ ਚੌਕ ਵਿਖੇ ਨਾਕਾ ਲਾਇਆ। ਜਿਥੇ ਉਨ੍ਹਾਂ ਨੇ ਸ਼ਾਹੀ ਘਰਾਂ ਦੇ ਲੜਕਿਆਂ ਨਾਲ ਸਖ਼ਤੀ ਨਾਲ ਨਜਿੱਠਦੇ ਹੋਏ ਚਿਤਾਵਨੀ ਦਿੰਦੇ ਛੱਡ ਦਿੱਤਾ ਜੋ ਸ਼ਾਮ ਹੁੰਦੇ ਸਾਰ ਹੀ ਮੋਟਰਸਾਈਕਲਾਂ 'ਤੇ ਗੇੜੇ ਮਾਰਦੇ ਫਿਰਦੇ ਸਨ ਅਤੇ ਪਟਾਕੇ ਵਜਾਉਂਦੇ ਸਨ। 
ਥਾਣਾ ਮੁਖੀ ਨੇ ਦੱਸਿਆ ਕਿ ਹੁਣ ਅਜਿਹੇ ਮੋਟਰਸਾਈਕਲਾਂ ਸਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਨਾਬਾਲਗ ਬੱਚਿਆਂ ਨੂੰ  ਕਾਰ ਜਾਂ ਮੋਟਰਸਾਈਕਲ ਨਾ ਚਲਾਉਣ ਦੇਣ। ਇਸ ਮੌਕੇ ਸਿਟੀ ਇੰਚਾਰਜ ਸੁਖਜਿੰਦਰ ਸਿੰਘ, ਹੌਲਦਾਰ ਤਰਸੇਮ ਸਿੰਘ, ਮੁਨਸ਼ੀ ਹਰਕੇਸ਼ ਸਿੰਘ, ਲਖਵਿੰਦਰ ਸਿੰਘ, ਹੌਲਦਾਰ ਨਵਦੀਪ ਸਿੰਘ ਅਤੇ ਸੁਖਚੈਨ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਪੁਲਸ ਪਾਰਟੀ ਹਾਜ਼ਰ ਸੀ।
ਮੋਟਰਸਾਈਕਲ ਦੇ ਪਟਾਕੇ ਪਾਉਣੇ ਤੇ ਪਟਾਕੇ ਮਾਰਨ ਵਾਲੇ ਸਾਇਲੈਂਸਰ ਲਵਾਉਣੇ ਗੈਰ-ਕਾਨੂੰਨੀ : ਥੋਰੀ
ਉਥੇ ਹੀ ਬਰਨਾਲਾ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਮੋਟਰਸਾਈਕਲ ਦੇ ਪਟਾਕੇ ਪਾਉਣੇ ਤੇ ਪਟਾਕੇ ਮਾਰਨ ਵਾਲੇ ਸਾਇਲੈਂਸਰ ਲਵਾਉਣੇ ਗੈਰ-ਕਾਨੂੰਨੀ ਐਲਾਨੇ ਗਏ ਹਨ । ਥੋਰੀ ਨੇ ਆਮ ਲੋਕਾਂ ਖਾਸ ਤੌਰ 'ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਮੋਟਰਸਾਈਕਲਾਂ 'ਤੇ ਲੱਗੇ ਹੋਏ ਪਟਾਕੇ ਪਾਉਣ ਵਾਲੇ ਸਾਇਲੈਂਸਰ ਤੁਰੰਤ ਬਦਲੇ ਜਾਣ ਤਾਂ ਜੋ ਸਮਾਜ ਨੂੰ ਸ਼ੋਰ ਤੋਂ ਤੰਗ ਹੋਣੋਂ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣੋਂ ਬਚਾਇਆ ਜਾ ਸਕੇ ।  ਉਨ੍ਹਾਂ ਕਿਹਾ ਕਿ ਜੇਕਰ ਕੋਈ ਮੋਟਰਸਾਈਕਲ ਚਾਲਕ ਪਟਾਕੇ ਪਾਉਂਦਾ ਪਾਇਆ ਜਾਂਦਾ ਹੈ ਤਾਂ ਮੋਟਰ ਵ੍ਹੀਕਲ ਐਕਟ-1988 ਅਤੇ ਹਵਾ ਪ੍ਰਦੂਸ਼ਣ (ਰੋਕਥਾਮ ਅਤੇ ਕੰਟਰੋਲ) ਐਕਟ-1981 ਅਧੀਨ ਦੋਸ਼ੀ ਵਿਅਕਤੀ ਖਿਲਾਫ ਚਲਾਨ ਤੋਂ ਇਲਾਵਾ 6 ਸਾਲ ਤੱਕ ਦੀ ਸਜ਼ਾ ਸਣੇ ਜੁਰਮਾਨਾ ਵੀ ਹੋ ਸਕਦਾ ਹੈ ।


Related News