ਚੋਰ ਦੇ ਹੱਥਾਂ ਦੀ ਸਫ਼ਾਈ, ਕੁਝ ਹੀ ਮਿੰਟਾਂ 'ਚ ਲੈ ਗਿਆ Bullet, CCTV 'ਚ ਕੈਦ ਹੋਈ ਘਟਨਾ

Wednesday, Aug 31, 2022 - 01:54 AM (IST)

ਚੋਰ ਦੇ ਹੱਥਾਂ ਦੀ ਸਫ਼ਾਈ, ਕੁਝ ਹੀ ਮਿੰਟਾਂ 'ਚ ਲੈ ਗਿਆ Bullet, CCTV 'ਚ ਕੈਦ ਹੋਈ ਘਟਨਾ

ਹੁਸ਼ਿਆਰਪੁਰ (ਅਮਰੀਕ ਕੁਮਾਰ) : ਫਗਵਾੜਾ ਰੋਡ 'ਤੇ ਸਥਿਤ ਮੁਹੱਲਾ ਕਮਾਲਪੁਰ 'ਚ ਘਰ ਦੇ ਬਾਹਰ ਖੜ੍ਹੇ ਇਕ ਬੁਲਟ ਮੋਟਰਸਾਈਕਲ ਨੂੰ 2 ਨੌਜਵਾਨ ਕੁਝ ਹੀ ਮਿੰਟਾਂ 'ਚ ਚੋਰੀ ਕਰਕੇ ਫਰਾਰ ਹੋ ਗਏ। ਘਟਨਾ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ, ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੋਰਾਂ ਦੇ ਹੌਸਲੇ ਕਿੰਨੇ ਬੁਲੰਦ ਹਨ ਤੇ ਪੁਲਸ ਦਾ ਚੋਰਾਂ 'ਚ ਕਿੰਨਾ ਕੁ ਖੌਫ ਪਾਇਆ ਜਾ ਰਿਹਾ ਹੈ।

ਜਾਣਕਾਰੀ ਦਿੰਦਿਆਂ ਪੀੜਤ ਅਜੇ ਸ਼ਰਦਾਨਾ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੀ ਦੁਕਾਨ ਤੋਂ ਘਰ ਆਇਆ ਤਾਂ ਕੁਝ ਸਮੇਂ ਬਾਅਦ ਦੇਖਿਆ ਕਿ ਘਰ ਦੇ ਬਾਹਰ ਖੜ੍ਹਾ ਕੀਤਾ ਬੁਲਟ ਮੋਟਰਸਾਈਕਲ ਨਹੀਂ ਹੈ ਤੇ ਜਦੋਂ ਉਸ ਨੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਤਾਂ ਉਸ ਵਿੱਚ ਮੋਟਰਸਾਈਕਲ ਨੂੰ ਕੁਝ ਨੌਜਵਾਨ ਚੋਰੀ ਕਰਕੇ ਲਿਜਾ ਚੁੱਕੇ ਸਨ। ਇਸ ਬਾਰੇ ਉਸ ਨੇ ਥਾਣਾ ਸਿਟੀ ਪੁਲਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਹੁਸ਼ਿਆਰਪੁਰ ਦੇ ਮੁਹੱਲਾ ਰੇਲਵੇ ਮੰਡੀ 'ਚੋਂ ਘਰ ਦੇ ਬਾਹਰ ਖੜ੍ਹਾ ਕੀਤਾ ਬੁਲਟ ਮੋਟਰਸਾਈਕਲ ਦਿਨ-ਦਿਹਾੜੇ ਚੋਰੀ ਹੋ ਗਿਆ ਸੀ। ਹੁਸ਼ਿਆਰਪੁਰ 'ਚ ਚੋਰੀ ਦੀਆਂ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਦੀ ਵੀ ਪੋਲ ਖੋਲ੍ਹਦਾ ਹੈ।

ਇਹ ਵੀ ਪੜ੍ਹੋ : ਸਰਕਾਰੀ ਹਸਪਤਾਲ ਖੰਨਾ ਦਾ ਹਾਲ, 15 ਦਿਨਾਂ ਬਾਅਦ ਵੀ ਨਹੀਂ ਆਉਂਦੀ ਵਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News