ਪੁਰਾਣੀ ਦਾਣਾ ਮੰਡੀ ''ਚ ਨਾਜਾਇਜ਼ ਕਬਜ਼ਿਆਂ ''ਤੇ ਚੱਲਿਆ ਬੁਲਡੋਜ਼ਰ

Thursday, Feb 15, 2018 - 02:44 AM (IST)

ਪੁਰਾਣੀ ਦਾਣਾ ਮੰਡੀ ''ਚ ਨਾਜਾਇਜ਼ ਕਬਜ਼ਿਆਂ ''ਤੇ ਚੱਲਿਆ ਬੁਲਡੋਜ਼ਰ

ਮੋਗਾ,  (ਗਰੋਵਰ, ਗੋਪੀ)-  ਅੱਜ ਮੋਗਾ ਨਗਰ ਨਿਗਮ ਵੱਲੋਂ ਸ਼ਹਿਰ ਦੀ ਦਾਣਾ ਮੰਡੀ 'ਚ ਦੁਕਾਨਦਾਰਾਂ ਵੱਲੋਂ ਬਣਾਏ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਗਿਆ। 
ਨਿਗਮ ਅਧਿਕਾਰੀਆਂ ਦੀ ਅਗਵਾਈ ਹੇਠ ਟੀਮ ਵੱਲੋਂ ਪੁਰਾਣੀ ਦਾਣਾ ਮੰਡੀ 'ਚ ਬਣਾਏ ਗਏ ਨਾਜਾਇਜ਼ ਫਰਸ਼, ਥੜ੍ਹਿਆਂ ਤੋਂ ਇਲਾਵਾ ਹੋਰ ਨਾਜਾਇਜ਼ ਕਬਜ਼ਿਆਂ ਨੂੰ ਬੁਲਡੋਜ਼ਰ ਤੇ ਜੇ. ਸੀ. ਬੀ. ਮਸ਼ੀਨ ਦੀ ਸਹਾਇਤਾ ਨਾਲ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ। ਨਿਗਮ ਦੀ ਕਾਰਵਾਈ ਨੂੰ ਵੇਖਦੇ ਹੋਏ ਕੁੱਝ ਦੁਕਾਨਦਾਰਾਂ ਵੱਲੋਂ ਪਹਿਲਾਂ ਹੀ ਆਪਣੇ ਬਣਾਏ ਗਏ ਥੜ੍ਹਿਆਂ ਨੂੰ ਤੋੜ ਦਿੱਤਾ ਗਿਆ ਸੀ। 


Related News