70 ਸਾਲਾ ਔਰਤ ਨਾਲ ਪੁੱਤਰ ਦੇ ਦੋਸਤ ਨੇ ਕੀਤਾ ਜਬਰ-ਜ਼ਨਾਹ

Friday, Apr 05, 2019 - 10:34 AM (IST)

70 ਸਾਲਾ ਔਰਤ ਨਾਲ ਪੁੱਤਰ ਦੇ ਦੋਸਤ ਨੇ ਕੀਤਾ ਜਬਰ-ਜ਼ਨਾਹ

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ ਵਾਰਡ ਨੰ. 4 ਵਿਚ ਇਕੱਲੀ ਘਰ ਵਿਚ ਰਹਿ ਰਹੀ 70 ਸਾਲਾ ਵਿਧਵਾ ਨਾਲ ਉਸ ਦੇ ਪੁੱਤਰ ਦੇ ਦੋਸਤ ਵੱਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਮਣੇ ਆਇਆ ਹੈ।

ਪੀੜਤ ਔਰਤ ਨੂੰ ਉਸ ਦੇ ਪੁੱਤਰ ਵੱਲੋਂ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਿਲ ਕਰਵਾਇਆ ਗਿਆ ਹੈ, ਜਿਥੇ ਮਹਿਲਾ ਡਾਕਟਰ ਨੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਪੀੜਤ ਦਾ ਪੁੱਤਰ ਤੂੜੀ ਢੋਆ-ਢੋਆਈ ਦਾ ਕੰਮ ਕਰਦਾ ਸੀ ਅਤੇ ਉਸ ਦੇ ਦੋਸਤ ਨੇ ਉਸ ਦੀ ਗੈਰ-ਹਾਜ਼ਰੀ ਵਿਚ ਇਕੱਲੀ ਔਰਤ ਨੂੰ ਦੇਖ ਕੇ ਇਹ ਘਿਨੌਣਾ ਕੰਮ ਕੀਤਾ। ਪੁਲਸ ਮਾਮਲੇ ਦੀ ਪੜਤਾਲ ਕਰਕੇ ਮੁਲਜ਼ਮ ਦੀ ਭਾਲ ਵਿਚ ਲੱਗੀ ਹੋਈ ਹੈ।


author

cherry

Content Editor

Related News