ਸੰਤ ਸੀਚੇਵਾਲ ਦੀ ਪਹਿਲ ’ਤੇ ਫਿਰ ਖੁੱਲ੍ਹੀ ਨਗਰ ਨਿਗਮ ਅਤੇ PPCB ਦੀ ਪੋਲ
Monday, Jan 06, 2025 - 02:42 PM (IST)
ਲੁਧਿਆਣਾ (ਹਿਤੇਸ਼/ਰਾਮ)- ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਦਾ ਹੱਲ ਕਰਨ ਲਈ ਪੱਕੇ ਤੌਰ ’ਤੇ ਮੋਰਚਾ ਲਗਾਉਣ ਤੋਂ ਬਾਅਦ ਇਕ-ਇਕ ਕਰ ਕੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀ ਪੋਲ ਖੁੱਲ੍ਹ ਰਹੀ ਹੈ। ਇਨ੍ਹਾਂ ’ਚ ਸਭ ਤੋਂ ਪਹਿਲਾਂ ਸੰਤ ਸੀਚੇਵਾਲ ਵੱਲੋਂ ਬੁੱਢੇ ਨਾਲੇ ’ਚ ਸਿੱਧੇ ਤੌਰ ’ਤੇ ਡਿੱਗ ਰਹੇ ਡੇਅਰੀਆਂ ਦੇ ਗੋਹੇ ਦੇ ਕੁਨੈਕਸ਼ਨ ਕੱਟੇ ਗਏ ਹਨ, ਤਾਂ ਸਵਾਲ ਖੜ੍ਹਾ ਹੋਇਆ ਹੈ ਕਿ ਨਗਰ ਨਿਗਮ, PPCB, ਡਰੇਨੇਜ ਵਿਭਾਗ, ਪੇਂਡੂ ਵਿਕਾਸ ਅਤੇ ਪਸ਼ੂ ਪਾਲਣ ਵਿਭਾਗ ਤੋਂ ਇਲਾਵਾ ਗਲਾਡਾ ਦੇ ਅਧਿਕਾਰੀਆਂ ਨੂੰ ਇਹ ਪੁਆਇੰਟ ਨਜ਼ਰ ਕਿਉਂ ਨਹੀਂ ਆਏ, ਜਦਕਿ ਇਸ ਸਬੰਧ ’ਚ ਕਾਰਵਾਈ ਕਰਨ ਦੇ ਨਿਰਦੇਸ਼ ਕੋਰਟ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੋਂ ਲੈ ਕੇ ਸਰਕਾਰ ਵੱਲੋਂ ਰੈਗੂਲਰ ਦਿੱਤੇ ਜਾ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੀਂਹ ਨਾਲ ਹੋਰ ਵਧੇਗੀ ਠੰਡ! ਹੁਣ 13 ਜਨਵਰੀ ਨੂੰ ਖੁਲ੍ਹਣਗੇ ਸਕੂਲ
ਹੁਣ ਇਕ ਹੋਰ ਮਾਮਲਾ ਸੀਵਰੇਜ ’ਚ ਡਿੱਗ ਰਹੇ ਡਾਇੰਗ ਇੰਡਸਟਰੀ ਦੇ ਕੈਮੀਕਲ ਵਾਲੇ ਪਾਣੀ ਦਾ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਸੰਤ ਸੀਚੇਵਾਲ ਦੇ ਨਿਰਦੇਸ਼ ’ਤੇ ਨਗਰ ਨਿਗਮ ਅਤੇ PPCB ਦੀਆਂ ਜੁਆਇੰਟ ਟੀਮਾਂ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਕਈ ਜਗ੍ਹਾ ਸੀਵਰੇਜ ਵਿਚ ਡਾਇੰਗ-ਇੰਡਸਟਰੀ ਦਾ ਕੈਮੀਕਲ ਵਾਲਾ ਪਾਣੀ ਡਿੱਗਣ ਦਾ ਖੁਲਾਸਾ ਹੋਇਆ ਹੈ।
ਭਾਵੇਂ ਨਗਰ ਨਿਗਮ ਅਤੇ PPCB ਦੇ ਅਫਸਰ ਇਸ ਤਰ੍ਹਾਂ ਦੇ ਯੂਨਿਟਾਂ ਦੇ ਸੀਵਰੇਜ ਅਤੇ ਬਿਜਲੀ ਦੇ ਕੁਨੈਕਸ਼ਨ ਕੱਟਣ ਦੀ ਕਾਰਵਾਈ ਕਰਨ ਦੀ ਗੱਲ ਕਹਿ ਰਹੇ ਹਨ ਪਰ ਵੱਡਾ ਸਵਾਲ ਇਕ ਫਿਰ ਇਹੀ ਸਾਹਮਣੇ ਆ ਰਿਹਾ ਹੈ ਕਿ ਨਗਰ ਨਿਗਮ ਅਤੇ PPCB ਦੇ ਅਧਿਕਾਰੀਆਂ ਨੂੰ ਸੀਵਰੇਜ ’ਚ ਡਿੱਗ ਰਿਹਾ ਡਾਇੰਗ ਇੰਡਸਟਰੀ ਦਾ ਕੈਮੀਕਲ ਵਾਲਾ ਪਾਣੀ ਪਹਿਲਾਂ ਨਜ਼ਰ ਕਿਉਂ ਨਹੀਂ ਆਇਆ ਜਾਂ ਫਿਰ ਇਹ ਸਭ ਉਨ੍ਹਾਂ ਦੀ ਮਿਲੀਭੁਗਤ ਨਾਲ ਹੀ ਹੋ ਰਿਹਾ ਸੀ।
ਇਨ੍ਹਾਂ ਇਲਾਕਿਆਂ ’ਚ ਸਾਹਮਣੇ ਆਏ ਹਨ ਨਾਜਾਇਜ਼ ਤੌਰ ’ਤੇ ਚੱਲ ਰਹੇ ਯੂਨਿਟ
ਕਸ਼ਮੀਰ ਨਗਰ
ਰਣਜੀਤ ਸਿੰਘ ਪਾਰਕ
ਤਾਜਪੁਰ ਰੋਡ
ਬਾਬਾ ਜੀਵਨ ਸਿੰਘ ਨਗਰ
ਫੋਕਲ ਪੁਆਇੰਟ
ਸ਼ਿਵਪੁਰੀ
ਸੰਤੋਖ ਨਗਰ
ਜਸਵੰਤ ਨਗਰ
ਇੰਡਸਟਰੀ ਏਰੀਆ
ਇਹ ਖ਼ਬਰ ਵੀ ਪੜ੍ਹੋ - ਲੱਗ ਗਈਆਂ ਮੌਜਾਂ! ਸਰਕਾਰ ਨੇ 3 ਗੁਣਾ ਵਧਾਈ ਬੁਢਾਪਾ ਪੈਨਸ਼ਨ
ਐੱਸ. ਟੀ. ਪੀ .ਦੀ ਵਰਕਿੰਗ ’ਤੇ ਪੈ ਰਿਹਾ ਅਸਰ
ਸੀਵਰੇਜ ਵਿਚ ਡਾਇੰਗ ਇੰਡਸਟਰੀ ਦਾ ਕੈਮੀਕਲ ਵਾਲਾ ਪਾਣੀ ਡਿੱਗਣ ਦਾ ਅਸਰ ਐੱਸ. ਟੀ. ਪੀ. ਦੀ ਵਰਕਿੰਗ ’ਤੇ ਪੈ ਰਿਹਾ ਹੈ। ਇਹ ਮੁੱਦਾ ਸੀਵਰੇਜ ਬੋਰਡ ਦੇ ਅਫਸਰਾਂ ਵੱਲੋਂ ਪਿਛਲੇ ਦਿਨੀਂ ਸੰਤ ਸੀਚੇਵਾਲ ਵੱਲੋਂ ਜਮਾਲਪੁਰ ਐੱਸ. ਟੀ. ਪੀ. ’ਤੇ ਵਿਜ਼ਿਟ ਦੌਰਾਨ ਚੁੱਕਿਆ ਗਿਆ। ਜਿਥੇ ਸੀਵਰੇਜ ਜ਼ਰੀਏ ਰੰਗਦਾਰ ਪਾਣੀ ਪੁੱਜ ਰਿਹਾ ਹੈ ਅਤੇ ਇਸ ਦੀ ਵਜ੍ਹਾ ਨਾਲ 650 ਕਰੋੜ ਖਰਚ ਕਰਨ ਦੇ ਬਾਵਜੂਦ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦਾ ਸੁਪਨਾ ਪੂਰਾ ਨਹੀਂ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8