ਸਿੱਧੂ ਖਿਲਾਫ ਸਬੂਤ ਇਕੱਠੇ ਨਹੀਂ ਕਰ ਸਕੇ ਪਵਨ ਟੀਨੂੰ

07/14/2017 7:25:30 PM

ਚੰਡੀਗੜ੍ਹ : ਬਜਟ ਇਜਲਾਸ ਦੌਰਾਨ ਕੈਬਨਿਟ ਮੰਤਰੀ ਨਵਜੋਤ ਸਿੱਧੂ 'ਤੇ ਜਾਤੀਸੂਚਕ ਸ਼ਬਦ ਬੋਲਣ ਦਾ ਦੋਸ਼ ਲਗਾਉਣ ਵਾਲੇ ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਸੀਨੀਅਰ ਆਗੂ ਪਵਨ ਟੀਨੂੰ ਨੂੰ ਵਿਧਾਨ ਸਭਾ ਵਲੋਂ ਝਟਕਾ ਮਿਲਿਆ ਹੈ। ਐੱਸ. ਸੀ. ਕਮੀਸ਼ਨ ਵਲੋਂ ਸਬੰਧਤ ਫੂਟੇਜ ਮੰਗੇ ਜਾਣ 'ਤੇ ਸਕੱਤਰ ਵਲੋਂ ਇਨਕਾਰ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਐੱਸ. ਸੀ. ਕਮਸ਼ੀਨ ਦੀ ਜਾਂਚ ਕਮੇਟੀ ਦੇ ਮੈਂਬਰ ਪ੍ਰਭਦਿਆਲ ਸਿੰਘ ਨੇ ਕੀਤੀ ਹੈ.
ਕਮੀਸ਼ਨ ਨੇ ਵਿਧਾਇਕ ਪਵਨ ਕੁਮਾਰ ਟੀਨੂੰ ਹੁਣ ਆਪ ਹੀ ਸਬੂਤ ਇਕੱਠੇ ਕਰਨ ਲਈ ਕਿਹਾ ਹੈ। ਉਥੇ ਇਸ ਮਾਮਲੇ ਵਿਚ ਬਣੀ ਤਿੰਨ ਮੈਂਬਰੀ ਕਮੇਟੀ ਨੇ ਵੀ ਬੁੱਧਵਾਰ ਨੂੰ ਬੈਠਕ ਬੁਲਾਈ ਹੈ ਅਤੇ ਵਿਧਾਇਕ ਪਵਨ ਟੀਨੂੰ ਨੂੰ ਵੀ ਕਮੀਸ਼ਨ ਸਾਹਮਣੇ ਸਬੂਤ ਪੇਸ਼ ਕਰਨ ਲਈ ਕਿਹਾ ਹੈ।


Related News