ਮਾਲਵੇ ਤੇ ਦੋਆਬੇ ਨੂੰ ਜੋੜਨ ਵਾਲੇ ਪੁਲ ''ਤੇ ਬੁਰੇ ਹਾਲਾਤ, ਬੁੱਢਾ ਨਾਲਾ ਓਵਰਫਲੋ

Tuesday, Aug 20, 2019 - 04:02 PM (IST)

ਲੁਧਿਆਣਾ (ਨਰਿੰਦਰ) : ਲਗਾਤਾਰ ਪਏ ਮੀਂਹ ਅਤੇ ਸਤਲੁਜ ਤੋਂ ਛੱਡੇ ਪਾਣੀ ਕਾਰਨ ਲੁਧਿਆਣਾ  ਸ਼ਹਿਰ 'ਚ ਤਬਾਹੀ ਮਚੀ ਹੋਈ ਹੈ। ਜਿੱਥੇ ਲੋਕ ਆਪਣੇ ਘਰਾਂ-ਬਾਰਾਂ ਨੂੰ ਛੱਡ ਕੇ ਸੜਕਾਂ 'ਤੇ ਰਹਿਣ ਲਈ ਮਜਬੂਰ ਹਨ, ਉੱਥੇ ਹੀ ਪਾਣੀ ਦੀ ਮਾਰ ਨੇ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ। ਜੇਕਰ ਜਗਰਾਓਂ ਅਤੇ ਜਲੰਧਰ ਨੂੰ ਜੋੜਨ ਵਾਲੇ ਪੁਲ ਦੀ ਗੱਲ ਕਰੀਏ ਤਾਂ ਉੱਥੇ ਹੀ ਬੁਰੇ ਹਾਲਾਤ ਹੀ ਹਨ ਕਿਉਂਕਿ ਇਸ ਪੁਲ ਦੀ ਸੁਰੱਖਿਆ 'ਚ ਖੜ੍ਹੀ ਪੁਲਸ ਦੇ ਟਿਕਾਣਿਆਂ ਨੂੰ ਵੀ ਪਾਣੀ ਆਪਣੇ ਨਾਲ ਵਹਾ ਕੇ ਲੈ ਗਿਆ ਹੈ। ਹਾਲਾਤ ਬਹੁਤ ਬੁਰੇ ਬਣੇ ਹੋਏ ਹਨ।

PunjabKesari
ਬੁੱਢਾ ਨਾਲਾ ਹੋਇਆ ਓਵਰਫਲੋ
ਲੁਧਿਆਣਾ ਦਾ ਬੁੱਢਾ ਨਾਲਾ ਵੀ ਪਾਣੀ ਦੇ ਤੇਜ਼ ਵਹਾਅ ਕਾਰਨ ਓਵਰਫਲੋ ਹੋ ਗਿਆ, ਜਿਸ ਕਾਰਨ ਨਾਲ ਦੇ ਨੇੜਲੀਆਂ ਕਈ ਝੁੱਗੀਆਂ ਪੂਰੀ ਤਰ੍ਹਾਂ ਡੁੱਬ ਗਈਆਂ। ਇਸ ਤੋਂ ਬਾਅਦ ਤੁਰੰਤ ਮੌਕੇ 'ਤੇ ਪੁੱਜੇ ਪ੍ਰਸ਼ਾਸਨ ਵਲੋਂ ਬੰਨ੍ਹ ਲਾ ਦਿੱਤਾ ਗਿਆ ਅਤੇ ਪਾਣੀ ਨੂੰ ਰੋਕ ਦਿੱਤਾ ਗਿਆ। ਇਸ ਮੌਕੇ ਲੁਧਿਆਣਾ ਦੇ ਮੇਅਰ ਅਤੇ ਹਲਕੇ ਤੋਂ ਵਿਧਾਇਕ ਸੰਜੇ ਤਲਵਾੜ ਮੌਜੂਦ ਸਨ। 


Babita

Content Editor

Related News