ਦਲਿਤ ਮੁੱਦਿਆਂ ''ਤੇ ਮਾਇਆਵਤੀ ਨੂੰ ਨਾ ਬੋਲਣ ਦੇਣ ''ਤੇ ਬਸਪਾ ਵਰਕਰਾਂ ''ਚ ਰੋਸ

Sunday, Jul 23, 2017 - 01:39 AM (IST)

ਦਲਿਤ ਮੁੱਦਿਆਂ ''ਤੇ ਮਾਇਆਵਤੀ ਨੂੰ ਨਾ ਬੋਲਣ ਦੇਣ ''ਤੇ ਬਸਪਾ ਵਰਕਰਾਂ ''ਚ ਰੋਸ

ਦਸੂਹਾ, (ਝਾਵਰ)- ਬਸਪਾ ਵਰਕਰਾਂ ਦੀ ਇਕ ਮੀਟਿੰਗ ਸ਼੍ਰੀ ਗੁਰੂ ਰਵਿਦਾਸ ਭਵਨ ਕ੍ਰਿਪਾਲ ਕਾਲੋਨੀ ਦਸੂਹਾ ਵਿਖੇ ਦਲਵਿੰਦਰ ਸਿੰਘ ਬੋਦਲ ਤੇ ਬਿਸ਼ਨ ਦਾਸ ਦੀ ਅਗਵਾਈ ਵਿਚ ਹੋਈ। ਮੀਟਿੰਗ 'ਚ ਭੈਣ ਮਾਇਆਵਤੀ ਨੂੰ ਦਲਿਤਾਂ ਦੇ ਹੱਕਾਂ ਸਬੰਧੀ ਰਾਜ ਸਭਾ 'ਚ ਨਾ ਬੋਲਣ ਦੇਣ 'ਤੇ ਬਸਪਾ ਵਰਕਰਾਂ 'ਚ ਭਾਰੀ ਰੋਸ ਪਾਇਆ ਗਿਆ। ਜਾਣਕਾਰੀ ਦਿੰਦਿਆਂ ਸੂਬਾ ਕਮੇਟੀ ਮੈਂਬਰ ਦਲਵਿੰਦਰ ਸਿੰਘ ਬੋਦਲ ਨੇ ਦੱਸਿਆ ਕਿ ਇਸ ਤਰ੍ਹਾਂ ਹੀ ਡਾ. ਬੀ. ਆਰ. ਅੰਬੇਡਕਰ ਦੀ ਆਵਾਜ਼ ਨੂੰ ਹਾਕਮਾਂ ਨੇ ਕਦਮ ਉਠਾਉਂਦਿਆਂ ਬੰਦ ਕੀਤਾ ਸੀ। ਉਨ੍ਹਾਂ ਕਿਹਾ ਕਿ ਹਾਈ ਕਮਾਨ ਇਸ ਸਬੰਧੀ ਜਿਸ ਵੀ ਸੰਘਰਸ਼ ਦਾ ਬਿਗੁਲ ਵਜਾਏਗੀ, ਬਸਪਾ ਵਰਕਰ ਉਸ 'ਚ ਵਧ ਚੜ੍ਹ ਕੇ ਹਿੱਸਾ ਲੈਣਗੇ। ਇਸ ਮੌਕੇ ਹੇਮ ਰਾਜ, ਬਲਵਿੰਦਰ ਸਿੰਘ, ਪਰਮਜੀਤ ਸਿੰਘ, ਹਰਵਿੰਦਰ ਸਿੰਘ, ਚਰਨ ਦਾਸ, ਅਰੁਣ, ਮਨੋਜ ਕੁਮਾਰ, ਦਿਲਾਵਰ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ।


Related News