ਬਸਪਾ ਵਰਕਰਾਂ ਨੇ ਕੀਤਾ ਰੋਸ ਮੁਜ਼ਾਹਰਾ

Wednesday, Aug 09, 2017 - 07:27 AM (IST)

ਬਸਪਾ ਵਰਕਰਾਂ ਨੇ ਕੀਤਾ ਰੋਸ ਮੁਜ਼ਾਹਰਾ

ਨਡਾਲਾ, (ਸ਼ਰਮਾ)- ਨਡਾਲਾ ਪੁਲਸ ਦੀ ਧੱਕੇਸ਼ਾਹੀ ਤੇ ਸ਼ਰਾਬ ਦੇ ਠੇਕੇਦਾਰਾਂ ਦੀ ਕਥਿਤ ਧੱਕੇਸ਼ਾਹੀ ਖਿਲਾਫ ਗੁੱਸੇ 'ਚ ਬਸਪਾ ਵਰਕਰਾਂ ਨੇ ਹਲਕਾ ਭੁਲੱਥ ਦੇ ਪ੍ਰਧਾਨ ਸਰਬਜੀਤ ਸਿੰਘ ਨੰਗਲ ਲੁਬਾਣਾ ਦੀ ਅਗਵਾਈ ਹੇਠ ਨਡਾਲਾ 'ਚ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਤੇ ਪੁਲਸ ਤੇ ਠੇਕੇਦਾਰਾਂ ਖਿਲਾਫ ਨਾਅਰੇਬਾਜ਼ੀ ਕੀਤੀ ।
ਇਸ ਸਬੰਧੀ ਜ਼ਿਲਾ ਜਨਰਲ ਸਕੱਤਰ ਮੋਹਣ ਲਾਲ ਖੱਸਣ ਜ਼ਿਲਾ ਵਾਈਸ ਪ੍ਰਧਾਨ ਸਰਦਾਰ ਮਸੀਹ ਨੇ ਦੋਸ਼ ਲਾਇਆ ਕਿ ਲੰਘੇ ਦਿਨੀਂ ਨਡਾਲਾ ਪੁਲਸ ਨੇ ਪਾਰਟੀ ਦੇ ਵਰਕਰ ਨਵਦੀਪ ਸਿੰਘ ਪੁੱਤਰ ਤੇਜਪਾਲ ਸਿੰਘ ਵਾਸੀ ਇਬਰਾਹੀਮਵਾਲ ਦੇ ਖਿਲਾਫ ਨਡਾਲਾ ਸਰਕਲ ਦੇ ਠੇਕੇਦਾਰਾਂ ਦੀ ਕਥਿਤ ਮਿਲੀਭੁਗਤ ਨਾਲ 12 ਪੇਟੀਆਂ ਅੰਗਰੇਜ਼ੀ ਸ਼ਰਾਬ ਦਾ ਨਾਜਾਇਜ਼ ਪਰਚਾ ਦਰਜ ਕੀਤਾ ਹੈ। ਪੁਲਸ ਵਲੋਂ ਬਣਾਈ ਕਹਾਣੀ ਦੇ ਉਲਟ ਨਵਦੀਪ ਸਿੰਘ ਮਾਰੂਤੀ ਵੈਨ ਟਾਂਡੀ ਦਾਖਲੀ ਬੋਹੜ ਥੱਲੇ ਖੜ੍ਹੀ ਕੀਤੀ ਹੋਈ, ਠੇਕੇਦਾਰਾਂ ਨੇ ਕਬਜ਼ੇ 'ਚ ਲੈ ਕੇ ਉਸ 'ਚ ਸ਼ਰਾਬ ਦੀਆਂ ਪੇਟੀਆਂ ਰੱਖ ਦਿੱਤੀਆਂ ਤੇ ਢਿੱਲਵਾਂ ਸੜਕ 'ਤੇ ਕਾਬੂ ਕੀਤੀ ਦਿਖਾ ਕੇ ਝੂਠਾ ਪਰਚਾ ਦਰਜ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼ਰਾਬ ਦੇ ਠੇਕੇਦਾਰ ਦੂਜੇ ਰਾਜਾ ਤੋਂ ਸ਼ਰਾਬ ਲਿਆ ਕਿ ਖੁਦ ਆਪਣੇ ਠੇਕਿਆਂ 'ਤੇ ਵੇਚਦੇ ਹਨ ਇਨ੍ਹਾਂ ਨਾਜਾਇਜ਼ ਸ਼ਰਾਬ ਦੀਆਂ ਬ੍ਰਾਂਚਾਂ ਖੋਲ੍ਹੀਆਂ ਹਨ। ਆਪਣੀਆਂ ਗੱਡੀਆਂ 'ਤੇ ਐਕਸਾਈਜ਼ ਦੇ ਲੋਗੋ ਲਾ ਕੇ ਘੁੰਮਦੇ ਹਨ, ਜਿਸ ਕਾਰਨ ਲੋਕਾਂ 'ਚ ਭਾਰੀ ਦਹਿਸ਼ਤ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦਰਜ ਝੂਠਾ ਪਰਚਾ ਰੱਦ ਨਾ ਕੀਤਾ ਤਾਂ 11 ਅਗਸਤ ਨੂੰ ਏ. ਐੱਸ. ਪੀ. ਦਫਤਰ ਭੁਲੱਥ ਦਾ ਘਿਰਾਓ ਕੀਤਾ ਜਾਵੇਗਾ । 
ਇਸ ਮੌਕੇ ਜੋਗਿੰਦਰ ਸਿੰਘ ਢਿੱਲਂੋ, ਬਿੰਦਰ ਮਸੀਹ, ਕੀਮਤੀ ਲਾਲ, ਮਲਕੀਤ ਸਿੰਘ ਢਿੱਲਵਾਂ, ਅਜੀਤ ਕੁਮਾਰ, ਮੇਜਰ ਸਿੰਘ, ਸਤਨਾਮ ਸਿੰਘ,  ਸੁਖਦੇਵ ਸਿੰਘ ਨੰਗਲ, ਸਤਨਾਮ ਸਿੰਘ, ਪ੍ਰੀਤਮ ਸਿੰਘ ਮੁਲਤਾਨੀ, ਹਰਭਜਨ ਸਿੰਘ ਸ਼ਾਹਪੁਰ, ਮੋਹਨ ਸਿੰਘ ਮੁਗਲ ਚੱਕ, ਸ਼ਮਸ਼ੇਰ ਸ਼ੇਰਾ ਤੇ ਹੋਰ ਹਾਜ਼ਰ ਸਨ। ਇਸ ਸਬੰਧੀ ਚੌਕੀ ਮੁਖੀ ਅਮਰੀਕ ਸਿੰਘ ਨੇ ਸਾਰੇ ਦੋਸ਼ਾਂ ਨੂੰ ਬੇ-ਬੁਨਿਆਦ ਦੱਸਿਆ ਅਤੇ ਆਖਿਆ ਕਿ ਅਧਿਕਾਰੀਆਂ ਦੀ ਰਾਇ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ । 


Related News