ਫਿਰੋਜ਼ਪੁਰ : ਬੀ. ਐੱਸ. ਐੱਫ. ਤੇ ਤਸਕਰਾਂ ਵਿਚਕਾਰ ਫਾਇਰਿੰਗ, ਇਕ ਪਾਕਿ ਤਸਕਰ ਢੇਰ

02/20/2018 8:58:00 AM

ਫਿਰੋਜ਼ਪੁਰ : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਦਿਖਾਈ ਦੇ ਰਿਹਾ। ਫਿਰੋਜ਼ਪੁਰ ਦੀ ਇੰਡੋ-ਪਾਕਿ ਸਰਹੱਦ 'ਤੇ ਬੀ. ਐੱਸ. ਐੱਫ. ਦੀ ਚੈੱਕ ਪੋਸਟ ਬਾਰੇਕੇ ਨੇੜੇ ਬੀਤੀ ਰਾਤ 2 ਪਾਕਿਸਤਾਨੀ ਤਸਕਰ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਵੱਡੀ ਪਾਈਪ ਰਾਹੀਂ ਹੈਰੋਇਨ ਦੀ ਖੇਪ ਲੁਕੋ ਰਹੇ ਸਨ। ਜਦੋਂ ਫੌਜ ਦੇ ਜਵਾਨਾਂ ਨੇ ਹਲਚਲ ਹੁੰਦੀ ਦੇਖੀ ਤਾਂ ਫਾਇਰਿੰਗ ਕੀਤੀ, ਜਿਸ ਦੌਰਾਨ ਇਕ ਪਾਕਿ ਤਸਕਰ ਢੇਰ ਹੋ ਗਿਆ। ਜਦੋਂ ਜਵਾਨਾਂ ਵਲੋਂ ਇਲਾਕੇ ਦੀ ਤਲਾਸ਼ੀ ਲਈ ਗਈ ਤਾਂ 10 ਪੈਕਟ ਹੈਰੋਇਨ, ਇਕ ਪਾਕਿਸਤਾਨੀ ਮੋਬਾਇਲ ਅਤੇ 3 ਪਾਕਿਸਤਾਨੀ ਸਿੰਮਾਂ, ਇਕ ਚਾਈਨੇ ਮੇਡ ਪਿਸਤੌਲ ਬਰਾਮਦ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਫੌਜ ਦੇ ਜਵਾਨਾਂ ਵਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 50 ਕਰੋੜ ਰੁਪਏ ਹੈ।


Related News