ਖੰਨਾ ਵਿਖੇ ਸਿਖ਼ਰ ਦੁਪਹਿਰੇ 47 ਡਿਗਰੀ ਪਾਰੇ ''ਚ ਪੁਲਸ ਨੇ ਕੀਤੀ Raid, 3 ਤਸਕਰ ਗ੍ਰਿਫ਼ਤਾਰ

06/16/2024 3:02:32 PM

ਖੰਨਾ (ਵਿਪਨ) : ਖੰਨਾ ਵਿਖੇ ਸਿਖ਼ਰ ਦੁਪਹਿਰੇ 47 ਡਿਗਰੀ ਤਾਪਮਾਨ 'ਚ ਪੁਲਸ ਵਲੋਂ ਕੈਸੋ ਆਪਰੇਸ਼ਨ ਚਲਾਇਆ ਗਿਆ। ਪੁਲਸ ਨੇ ਫਿਲਮੀ ਸਟਾਈਲ 'ਚ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਜਾਣਕਾਰੀ ਮੁਤਾਬਕ ਡੀ. ਐੱਸ. ਪੀ. ਹਰਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਨਸ਼ਾ ਤਸਕਰੀ ਲਈ ਬਦਨਾਮ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ।

ਜਦੋਂ ਪੁਲਸ ਨੂੰ ਦੇਖ ਕੇ ਤਸਕਰ ਭੱਜਣ ਲੱਗੇ ਤਾਂ ਪੁਲਸ ਨੇ ਪਿੱਛੇ ਭੱਜ ਕੇ ਇਨ੍ਹਾਂ ਨੂੰ ਫੜ੍ਹਿਆ। ਇਸ ਦੌਰਾਨ ਲੁੱਟ-ਖੋਹ 'ਚ ਇੱਕ ਮਹੀਨੇ ਤੋਂ ਲੋੜੀਂਦਾ ਮੁਲਜ਼ਮ ਵੀ ਕਾਬੂ ਆਇਆ। ਕੈਸੋ ਦੌਰਾਨ ਤਿੰਨ ਮੁਕੱਦਮੇ ਦਰਜ ਕੀਤੇ ਗਏ ਅਤੇ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
 


Babita

Content Editor

Related News