ਸਰਚ ਆਪਰੇਸ਼ਨ ਦੌਰਾਨ ਬੀ.ਐੱਸ.ਐੱਫ ਦੇ ਹੱਥ ਲੱਗੀ 10 ਕਰੋੜ ਦੀ ਹੈਰੋਇਨ

Tuesday, Oct 29, 2019 - 05:57 PM (IST)

ਸਰਚ ਆਪਰੇਸ਼ਨ ਦੌਰਾਨ ਬੀ.ਐੱਸ.ਐੱਫ ਦੇ ਹੱਥ ਲੱਗੀ 10 ਕਰੋੜ ਦੀ ਹੈਰੋਇਨ

ਗੁਰੂਹਰਸਹਾਏ (ਆਵਲਾ, ਕੁਮਾਰ, ਮਨਦੀਪ) - ਬੀ.ਐੱਸ.ਐੱਫ. ਦੇ ਅਧਿਕਾਰੀਆਂ ਨੇ ਸਰਚ ਆਪਰੇਸ਼ਨ ਦੌਰਾਨ ਪਿੰਡ ਨਿਊ ਗਜਨੀਵਾਲਾ ਬੀ.ਓ.ਪੀ ਦੇ ਇਲਾਕੇ 'ਚੋਂ 4 ਪੈਕੇਟ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਬਰਾਮਦ ਕੀਤੀ ਗਈ ਹੈਰਇਨ ਦਾ ਭਾਰ ਦੋ ਕਿੱਲੋ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 10 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਬੀ.ਐੱਸ. ਐੱਫ ਨੇ ਪਾਕਿਸਤਾਨੀ ਸਮਗੱਲਰਾਂ ਵਲੋਂ ਭੇਜੀ ਗਈ ਹੈਰੋਇਨ ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਨਿਊ ਗਜਨੀਵਾਲਾ ਦੇ ਇਲਾਕੇ 'ਚੋਂ ਬਰਾਮਦ ਕੀਤੀ ਹੈ। ਹੈਰੋਇਨ ਨੂੰ ਕਬਜ਼ੇ 'ਚ ਲੈ ਕੇ ਅਧਿਕਾਰੀਆਂ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।


author

rajwinder kaur

Content Editor

Related News