ਭਾਰਤ-ਪਾਕਿ ਸਰਹੱਦ ’ਤੇ ਬੀ. ਐੱਸ. ਐੱਫ. ਨੇ ਕਾਰਟੂਨ ਨੁਮਾ ਗੁਬਾਰਾ ਫੜਿਆ, ਮਿਲੀ ਪਾਕਿਸਤਾਨੀ ਕਰੰਸੀ
Saturday, Nov 26, 2022 - 03:39 PM (IST)
ਗੁਰੂਹਰਸਹਾਏ/ਫਿਰੋਜ਼ਪੁਰ (ਸੁਨੀਲ ਵਿੱਕੀ, ਕੁਮਾਰ) ਬੀ. ਐੱਸ. ਐੱਫ ਦੀ 160 ਬਟਾਲੀਅਨ ਵੱਲੋਂ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਦੀ ਬੀ.ਓ.ਪੀ. ਬਹਾਦੁਰ ਕੇ ਦੇ ਇਲਾਕੇ ਵਿਚ ਪਾਕਿਸਤਾਨ ਤੋਂ ਆਇਆ ਇਕ ਕਾਰਟੂਨ ਨੁਮਾ ਗੁਬਾਰਾ ਬਰਾਮਦ ਕੀਤਾ ਗਿਆ ਹੈ, ਜਿਸ ਵਿਚ ਪਾਕਿਸਤਾਨੀ ਕਰੰਸੀ ਦਾ ਇੱਕ 10 ਰੁਪਏ ਦਾ ਨੋਟ ਮਿਲਿਆ ਹੈ ਅਤੇ ਉਸ ’ਤੇ ਇਕ ਮੋਬਾਈਲ ਨੰਬਰ ਵੀ ਲਿਖਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਰਡਰ ’ਤੇ ਤਾਇਨਾਤ ਬੀ.ਐੱਸ.ਐੱਫ ਦੇ ਜਵਾਨਾਂ ਨੇ ਅਸਮਾਨ ਵਿਚ ਇਕ ਉੱਡਦੀ ਵਸਤੂ ਨੂੰ ਦੇਖਿਆ, ਜਿਸ ਦੀ ਕੋਈ ਆਵਾਜ਼ ਨਹੀਂ ਸੀ ਤਾਂ ਉਨ੍ਹਾਂ ਨੇ ਚੌਕਸੀ ਵਰਤਦੇ ਹੋਏ ਤੁਰੰਤ ਉਸਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਬੀ. ਐੱਸ. ਐੱਫ. ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਕਾਰਟੂਨ ਦੀ ਸ਼ਕਲ ਵਾਲੇ ਗੁਬਾਰੇ ਵਿਚ 10 ਰੁਪਏ ਦੀ ਪਾਕਿਸਤਾਨੀ ਕਰੰਸੀ ਨੋਟ ਦੇ ਪਿੱਛੇ ਕੀ ਭੇਦ ਹੈ? ਇਸ ਤੋਂ ਇਲਾਵਾ ਜੋ ਇਸ ’ਤੇ ਮੋਬਾਇਲ ਨੰਬਰ ਲਿਖਿਆ ਹੈ, ਉਸ ਦਾ ਰਾਜ਼ ਕੀ ਹੈ?