ਮਮਦੋਟ : ਬੀ. ਐੱਸ. ਐੱਫ. ਵਲੋਂ ਸ਼ੱਕੀ ਹਾਲਾਤ ''ਚ ਨੌਜਵਾਨ ਕਾਬੂ

04/14/2017 6:44:58 PM

ਮਮਦੋਟ (ਸੰਜੀਵ, ਧਵਨ) : ਸਰਹੱਦ ''ਤੇ ਤਾਇਨਾਤ ਬੀ.ਐੱਸ.ਐੱਫ. ਦੀ 118 ਬਟਾਲੀਅਨ ਨੇ ਚੈੱਕ ਪੋਸਟ ਡੀ.ਆਰ.ਡੀ. ਨਾਥ ਨੇੜੇ ਸ਼ੱਕੀ ਹਾਲਾਤ ''ਚ ਘੁੰਮ ਰਹੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ, ਜਿਸ ਨੂੰ ਹੋਰ ਪੁੱਛਗਿਛ ਤੋਂ ਬਾਅਦ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਬੀ. ਐੱਸ. ਐੱਫ ਦੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੁਪਹਿਰ ਲਗਭਗ 12 ਵਜੇ ਇਕ ਨੌਜਵਾਨ ਨੂੰ ਚੈੱਕ ਪੋਸਟ ਡੀ.ਆਰ.ਡੀ. ਨਾਥ ਦੇ ਪਿੱਲਰ : 215/7 ਦੇ ਨੇੜੇ ਭਾਰਤੀ ਖੇਤਰ ਵਿਚ ਸ਼ੱਕੀ ਹਾਲਾਤ ਵਿਚ ਘੁੰਮਦੇ ਦੇਖਿਆ ਗਿਆ, ਜਿਸ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ। ਮੁੱਢਲੀ ਪੁੱਛਗਿੱਛ ਦੌਰਾਨ ਉਕਤ ਦੀ ਪਛਾਣ ਵਿਨੋਦ ਕੁਮਾਰ, ਪੁੱਤਰ ਸਿੱਕਮ ਰਾਏ ਵਾਸੀ ਸੰਪੂਰਨਪੁਰਾ, ਪਟਨਾ (ਬਿਹਾਰ) ਵਜੋਂ ਹੋਈ।


Gurminder Singh

Content Editor

Related News