ਭਾਰਤ-ਪਾਕਿ ਸਰਹੱਦ ਤੋਂ BSF ਨੇ ਇਕ ਵਿਅਕਤੀ ਕੀਤਾ ਕਾਬੂ
Sunday, Sep 04, 2022 - 03:33 PM (IST)
ਖੇਮਕਰਨ (ਸੋਨੀਆ) : ਬੀ. ਐੱਸ. ਐੱਫ. ਬਟਾਲੀਅਨ 71 ਭਿੱਖੀਵਿੰਡ ਦੇ ਅਧੀਨ ਪੈਂਦੇ ਬੀ. ਓ. ਪੀ. ਅਮਰ ਤੋਂ ਇਕ ਭਾਰਤੀ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬੀ. ਓ. ਪੀ. ਅਮਰ ਤੋਂ ਰਾਤ ਦੇ ਤਕਰੀਬਨ 9.25 ਵਜੇ ਇਕ ਭਾਰਤੀ ਨਾਗਰਿਕ ਸਰਹੱਦੀ ਖੇਤਰ ਦੇ ਨੇੜੇ ਆ ਰਿਹਾ ਦਿਖਾਈ ਦਿੱਤਾ । ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਰਾਤ ਦੇ ਸਮੇਂ ਸਰਹੱਦੀ ਖੇਤਰ ਨੇੜੇ ਆਉਣ ’ਤੇ ਉਸ ਨੂੰ ਲਲਕਾਰਿਆ ਅਤੇ ਕਾਰਨ ਪੁੱਛਿਆ ਤਾਂ ਉਸ ਵਿਅਕਤੀ ਵੱਲੋਂ ਕੋਈ ਵੀ ਤਸੱਲੀਬਖ਼ਸ਼ ਜਵਾਬ ਨਾ ਦਿੱਤਾ ਗਿਆ, ਜਿਸ ਦੇ ਚਲਦਿਆਂ ਉਸ ਨੂੰ ਬੀ. ਪੀ. ਨੰਬਰ 125/01 ਅਲਾਈਨਮੈਂਟ ਤੋਂ ਕਾਬੂ ਕਰ ਲਿਆ ਗਿਆ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸੁਖਪਾਲ ਖਹਿਰਾ ਤੇ ਰਾਜਾ ਵੜਿੰਗ ਖ਼ਿਲਾਫ ਹੋਈ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ
ਫੜੇ ਗਏ ਵਿਅਕਤੀ ਦੀ ਪਛਾਣ ਸਲਾਊਦੀਨ ਪੁੱਤਰ ਮੁਹੰਮਦ ਜਨਾਉਦੀਨ ਵਾਸੀ ਦਰਭੰਗਾ ਬਿਹਾਰ ਵਜੋਂ ਹੋਈ। ਫੜੇ ਗਏ ਉਕਤ ਵਿਅਕਤੀ ਕੋਲੋਂ ਤਲਾਸ਼ੀ ਲੈਣ ਉਪਰੰਤ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸੁਰੱਖਿਆ ਸਣੇ ਤਿੰਨ ਗੰਭੀਰ ਮੁੱਦਿਆਂ ’ਤੇ ਪ੍ਰਤਾਪ ਬਾਜਵਾ ਨੇ ਘੇਰੀ ‘ਆਪ’ ਸਰਕਾਰ