ਜਲੰਧਰ ਦੇ 2 ਸਕੇ ਭਰਾਵਾਂ ਦੇ ਕਤਲ ਮਾਮਲੇ ''ਚ ਨਵਾਂ ਖ਼ੁਲਾਸਾ, ਜਿਗਰੀ ਯਾਰ ਨੇ ਕਮਾਇਆ ਧ੍ਰੋਹ
Saturday, Aug 12, 2023 - 06:50 PM (IST)
ਮੱਲ੍ਹੀਆਂ ਕਲਾਂ/ਨਕੋਦਰ (ਟੁੱਟ, ਮਾਹੀ)- ਬਲਾਕ ਨਕੋਦਰ ਅਧੀਨ ਪੈਂਦੇ ਪਿੰਡ ਖੀਵਾ ਦੇ ਜੰਮਪਲ 2 ਸਕੇ ਭਰਾਵਾਂ ਕੁਨਾਲ ਬਾਵਾ (21) ਅਤੇ ਵਰੁਣ ਬਾਵਾ (25) ਦਾ ਬੀਤੇ ਕੱਲ੍ਹ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ ਕਿ ਦੋਹਾਂ ਦਾ ਕਤਲ ਉਨ੍ਹਾਂ ਦੇ ਜਿਗਰੀ ਦੋਸਤ ਗੌਰਵ ਗਿੱਲ ਪੁੱਤਰ ਰਾਜ ਕੁਮਾਰ ਵੱਲੋਂ ਆਪਣੇ ਸਾਥੀਆਂ ਨਾਲ ਰਲ ਕੇ ਕੀਤਾ ਗਿਆ ਹੈ।
ਮੌਤ ਦੀ ਖ਼ਬਰ ਮਿਲਣ ਸਾਰ ਹੀ ਮ੍ਰਿਤਕ ਦੇ ਪਿਤਾ ਰਾਜ ਕੁਮਾਰ ਅਤੇ ਦਾਦਾ ਫਕੀਰ ਚੰਦ ਤੜਕਸਾਰ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਨੂੰ ਰਵਾਨਾ ਹੋ ਗਏ। ਦੋਵਾਂ ਭਰਾਵਾਂ ਦੇ ਮ੍ਰਿਤਕ ਸਰੀਰ ਪੰਜਾਬ ਲਿਆਂਦੇ ਗਏ। ਅੰਤਿਮ ਸੰਸਕਾਰ ਲਈ ਮ੍ਰਿਤਕ ਸਰੀਰਾਂ ਨੂੰ ਸਿਵਲ ਹਸਪਤਾਲ ਨਕੋਦਰ ’ਚ ਰੱਖਿਆ ਗਿਆ ਹੈ। ਮ੍ਰਿਤਕਾਂ ਦੇ ਮਾਮੇ ਲਵਕੇਸ਼ ਬਾਵਾ ਉਰਫ਼ ਲਾਡੀ ਨੇ ਦੱਸਿਆ ਕਿ ਉਸ ਦੇ ਦੋਵੇਂ ਭਾਣਜੇ ਉਸ ਕੋਲ ਨਾਲਾਗੜ੍ਹ ਕੰਮ ਕਰ ਰਹੇ ਸਨ। ਵੱਡਾ ਭਾਣਜੇ ਦਾ ਇਕ ਸਾਲ ਪਹਿਲਾਂ ਵਿਆਹ ਕੀਤਾ ਸੀ। ਉਨ੍ਹਾਂ ਕਿਹਾ ਕਿ ਉਹ ਓਨਾ ਚਿਰ ਸਸਕਾਰ ਨਹੀਂ ਕਰਨਗੇ, ਜਿੰਨਾ ਚਿਰ ਅਸਲ ਦੋਸ਼ੀ ਫੜ ਨਹੀਂ ਹੁੰਦੇ। ਮ੍ਰਿਤਕ ਦੀ ਮਾਂ ਗਮ ’ਚ ਬੇਸੁੱਧ ਹੋਈ ਪਈ ਸੀ। ਦਾਦੇ ਨੇ ਦੱਸਿਆ ਕਿ ਦੋਹਾਂ ਭਰਾਵਾਂ ਦੀ ਗੌਰਵ ਦੇ ਨਾਲ ਬੇਹੱਦ ਗਹਿਰੀ ਦੋਸਤੀ ਸੀ। ਇਕ ਮਹੀਨੇ ਦੇ ਕਰੀਬ ਪਹਿਲਾ ਦੋਵੇਂ ਭਰਾ ਆਪਣੇ ਦੋਸਤ ਗੌਰਵ ਨਾਲ ਮਨਾਲੀ ਘੁੰਮਣ ਗਏ ਸਨ। ਉਥੇ ਇਨ੍ਹਾਂ ਵਿਚ ਕੀ ਦੁਸ਼ਮਣੀ ਪਈ ਹੈ, ਇਸ ਬਾਰੇ ਕੋਈ ਨਹੀਂ ਜਾਣਦਾ।
ਇਹ ਵੀ ਪੜ੍ਹੋ- ਪਲਾਂ 'ਚ ਉੱਜੜਿਆ ਪਰਿਵਾਰ, ਤੀਜੀ ਜਮਾਤ 'ਚ ਪੜ੍ਹਦੀ ਕੁੜੀ ਨੂੰ ਸੱਪ ਨੇ ਡੱਸਿਆ, ਤੜਫ਼-ਤੜਫ਼ ਕੇ ਹੋਈ ਮੌਤ
ਇਸ ਮੌਕੇ ਹਲਕਾ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਵੀ ਪੀੜਤ ਪਰਿਵਾਰ ਨਾਲ ਦੁੱਖ਼ ਜ਼ਾਹਰ ਕੀਤਾ ਅਤੇ ਆਖਿਆ ਕਿ ਜਲਦ ਕਤਲ ਦੇ ਦੋਸ਼ੀਆਂ ਨੂੰ ਪੁਲਸ ਫੜ ਲਵੇਗੀ। ਇਸ ਬਾਰੇ ਸਦਰ ਥਾਣਾ ਨਕੋਦਰ ਦੇ ਐੱਸ. ਐੱਚ. ਓ. ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਇਸ ਕਤਲ ਦੇ ਦੋਸ਼ੀਆਂ ਦੀ ਪੰਜਾਬ ’ਚ ਪੁਲਸ ਬੜੀ ਤੇਜ਼ੀ ਨਾਲ ਭਾਲ ਕਰ ਰਹੀ ਹੈ। ਹਿਮਾਚਲ ਪ੍ਰਦੇਸ਼ ਦੀ ਪੁਲਸ ਦਾ ਸਹਿਯੋਗ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਜਲੰਧਰ ਦੇ ਸਕੇ ਭਰਾਵਾਂ ਦਾ ਸ਼ਰੇਆਮ ਹਾਈਵੇਅ ’ਤੇ ਕਤਲ, ਕੋਲ ਖੜ੍ਹ ਮੌਤ ਦਾ ਤਾਂਡਵ ਵੇਖਦੇ ਰਹੇ ਲੋਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ