ਪੰਜਾਬ ’ਚ ਵੱਡੀ ਵਾਰਦਾਤ, ਲੰਗਰ ਛਕਾਉਣ ਵਾਲੇ ਨਿਹੰਗ ਸਿੰਘ ਦਾ ਬੇਰਹਿਮੀ ਨਾਲ ਕਤਲ

Wednesday, Jan 03, 2024 - 06:35 PM (IST)

ਪੰਜਾਬ ’ਚ ਵੱਡੀ ਵਾਰਦਾਤ, ਲੰਗਰ ਛਕਾਉਣ ਵਾਲੇ ਨਿਹੰਗ ਸਿੰਘ ਦਾ ਬੇਰਹਿਮੀ ਨਾਲ ਕਤਲ

ਗਿੱਦੜਬਾਹਾ : ਗਿੱਦੜਬਾਹਾ ਵਿਚ ਬੀਤੀ ਰਾਤ ਨਿਹੰਗ ਸਿੰਘ ਦਾ ਅਣਪਛਾਤੇ ਵਿਅਕਤੀਆਂ ਨੇ ਰਾਡਾਂ ਮਾਰ-ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਨਿਹੰਗ ਸਿੰਘ ਜਸਵੀਰ ਸਿੰਘ ਬੱਗਾ ਵਾਸੀ ਹੁਸਨਰ ਨੇ ਪਿਛਲੇ ਕੁਝ ਦਿਨਾਂ ਤੋਂ ਗਿੱਦੜਬਾਹਾ ਵਿਚ ਮਲੋਟ ਰੋਡ ’ਤੇ ਇਕ ਝੋਪੜੀ ਬਣਾ ਕੇ ਲੰਗਰ ਲਗਾਇਆ ਹੋਇਆ ਸੀ ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਲੰਗਰ ਛਕਾਉਂਦਾ ਸੀ। ਬੀਤੀ ਰਾਤ ਜਦੋਂ ਦੋ ਅਣਪਛਾਤੇ ਵਿਅਕਤੀ ਆਏ ਤਾਂ ਨਿਹੰਗ ਨੇ ਉਨ੍ਹਾਂ ਨੂੰ ਲੰਗਰ ਛਕਣ ਲਈ ਕਿਹਾ ਪਰ ਲੰਗਰ ਛਕਣ ਦੀ ਬਜਾਏ ਉਕਤ ਵਿਅਕਤੀਆਂ ਨੇ ਨਿਹੰਗ ਨੂੰ ਬਾਹਰ ਆਉਣ ਲਈ ਕਿਹਾ ਅਤੇ ਜਦੋਂ ਨਿਹੰਗ ਬਾਹਰ ਆਇਆ ਤਾਂ ਉਕਤ ਲੋਕਾਂ ਨੇ ਉਸ ’ਤੇ ਰਾਡ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਅਯਾਸ਼ੀ ਲਈ ਵੇਸਵਾਖਾਨੇ ਗਏ ਬਜ਼ੁਰਗ ਦੀ ਸਬੰਧ ਬਣਾਉਂਦਿਆਂ ਹੋਈ ਮੌਤ, ਹੈਰਾਨ ਕਰੇਗੀ ਵਜ੍ਹਾ

ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਕਾਤਲਾਂ ਨੇ ਪਹਿਲਾਂ ਉਸ ਦੇ ਚਿਹਰੇ ’ਤੇ ਰਾਡ ਨਾਲ ਹਮਲਾ ਕੀਤਾ ਜਿਸ ਨਾਲ ਉਹ ਜ਼ਮੀਨ ’ਤੇ ਡਿੱਗ ਗਿਆ ਅਤੇ ਕਾਤਲ ਉਦੋਂ ਤਕ ਉਸ ਨੂੰ ਰਾਡਾਂ ਮਾਰਦੇ ਰਹੇ ਜਦੋਂ ਤਕ ਉਹ ਮਰ ਨਹੀਂ ਗਿਆ। ਮ੍ਰਿਤਕ ਨਿਹੰਗ ਸਿੰਘ ਦੇ ਤਿੰਨ ਬੱਚੇ ਹਨ ਜਿਨ੍ਹਾਂ ਵਿਚ ਇਕ ਬੇਟਾ ਸਤਨਾਮ ਸਿੰਘ (5), ਏਕਮ (2) ਅਤੇ ਬੇਟੀ ਧਨਵੀਰ ਕੌਰ ਹੈ ਜੋ ਅਜੇ ਸਿਰਫ ਤਿੰਨ ਮਹੀਨਿਆਂ ਦੀ ਹੈ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ। ਪੁਲਸ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 

ਇਹ ਵੀ ਪੜ੍ਹੋ : ਪਰਿਵਾਰ ਖ਼ਤਮ ਕਰਨ ਵਾਲੇ ਪੋਸਟਮਾਸਟਰ ਦਾ ਖ਼ੁਦਕੁਸ਼ੀ ਨੋਟ, 1 ਲੱਖ ਦਾ ਕਰਜ਼ਾ ਬਣਿਆ 25 ਲੱਖ, ਹੁਣ ਬਸ ਹੋ ਗਈ...

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News