ਛੋਟੇ ਭਰਾ ਨੇ ਹੱਥੀਂ ਉਜਾੜਿਆ ਵੱਡੇ ਦਾ ਘਰ, ਗੁੱਸੇ ''ਚ ਆਏ ਨੇ ਚਲਾ ਦਿੱਤੀਆਂ ਤਾਬੜ ਤੋੜ ਗੋਲੀਆਂ, ਫਿਰ ਜੋ ਹੋਇਆ...

03/19/2017 11:44:40 AM

ਨਥਾਣਾ (ਬੱਜੋਆਣੀਆਂ) : ਅਕਾਲੀ-ਭਾਜਪਾ ਸਰਕਾਰ ਵੱਲੋਂ ਪਿਛਲੇ ਸਮੇਂ ''ਚ ਪੇਂਡੂ ਲੋਕਾਂ ਨੂੰ ਸਵੈ-ਰੱਖਿਆ ਦੇ ਨਾਂ ''ਤੇ ਧੜਾਧੜ ਦਿੱਤੇ ਲਾਇਸੈਂਸੀ ਹਥਿਆਰ ਹੁਣ ਲੋਕਾਂ ਦੀ ਜਾਨ ਦਾ ਖੌਅ ਬਣ ਕੇ ਸਾਹਮਣੇ ਆ ਰਹੇ ਹਨ। ਅਜਿਹੀ ਹੀ ਇਕ ਘਟਨਾ ਬੀਤੀ ਰਾਤ ਪਿੰਡ ਪੂਹਲਾ ''ਚ ਵਾਪਰੀ, ਜਿਥੇ ਇਕ ਨੌਜਵਾਨ ਨੇ ਮਾਮੂਲੀ ਘਰੇਲੂ ਕਲੇਸ਼ ਪਿੱਛੋਂ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਵੱਡੇ ਭਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ।
ਪਿੰਡ ਪੂਹਲਾ ਦੇ ਮਲਕੀਤ ਸਿੰਘ ਦੇ ਦੋ ਪੁੱਤਰਾਂ ਗੁਰਿੰਦਰਜੀਤ ਸਿੰਘ ਅਤੇ ਸਿਮਰਨਜੀਤ ਸਿੰਘ ਦਰਮਿਆਨ ਬੀਤੀ ਰਾਤ 10 ਵਜੇ ਝਗੜਾ ਹੋ ਗਿਆ ਸੀ, ਜਿਸ ਤੋਂ ਗੁੱਸੇ ''ਚ ਆਏ ਗੁਰਿੰਦਰਜੀਤ ਸਿੰਘ ਨੇ ਆਪਣੇ ਵੱਡੇ ਭਰਾ ਸਿਮਰਨਜੀਤ ਸਿੰਘ (36) ''ਤੇ ਗੋਲੀਆਂ ਚਲਾ ਦਿੱਤੀਆਂ। ਇਕ ਗੋਲੀ ਛਾਤੀ ''ਚ ਲੱਗਣ ਕਾਰਨ ਉਸ ਦੀ ਮੌਕੇ ''ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਤਨੀ ਰਮਨਦੀਪ ਕੌਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ''ਚ ਦੱਸਿਆ ਕਿ ਗੁਰਿੰਦਰਜੀਤ ਸਿੰਘ ਨੇ ਨਸ਼ੇ ਦੀ ਹਾਲਤ ''ਚ ਆਮ ਵਾਂਗ ਉਸ ਦੇ ਪਤੀ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਗੁਰਿੰਦਰਜੀਤ ਸਿੰਘ ਦਾ ਲਾਇਸੈਂਸੀ ਰਿਵਾਲਵਰ ਵੋਟਾਂ ਕਾਰਨ ਥਾਣੇ ''ਚ ਜਮ੍ਹਾ ਕਰਵਾਇਆ ਹੋਇਆ ਸੀ, ਜੋ ਕੁਝ ਦਿਨ ਪਹਿਲਾਂ ਹੀ ਉਹ ਥਾਣੇ ''ਚੋਂ ਲੈ ਕੇ ਆਇਆ ਸੀ।
ਪੁਲਸ ਨੇ ਕਤਲ ਅਤੇ ਅਸਲਾ ਐਕਟ ਅਧੀਨ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਹਿਰਾਸਤ ''ਚ ਲੈ ਲਿਆ ਹੈ। ਇਸ ਘਟਨਾ ਤੋਂ ਕੁਝ ਮਹੀਨੇ ਪਹਿਲਾਂ ਪਿੰਡ ਪੂਹਲੀ ''ਚ ਵੀ ਇਕ ਮਾਮੂਲੀ ਤਕਰਾਰ ਪਿੱਛੋਂ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 


Gurminder Singh

Content Editor

Related News